ਆਮ ਤੌਰ ‘ਤੇ ਕਈ ਵਾਰ ਪਸ਼ੂ ਨੂੰ ਆਸ ਕਰਵਾਉਣ ਤੋਂ ਬਾਅਦ ਕਿਸਾਨ ਵੀਰ ਉਸ ਨੂੰ ਭੁੱਲ ਜਾਂਦੇ ਹਨ ਅਤੇ 9-10 ਮਹੀਨਿਆਂ ਬਾਅਦ ਉਸਦੇ ਸੂਣ ਦਾ ਇੰਤਜ਼ਾਰ ਕਰਦੇ ਹਨ। ਪਰ ਜਦੋਂ ਲਵੇਰੀ ਸੂਣ ਦਾ ਨਾਂ ਹੀ ਨਹੀਂ ਲੈਂਦੀ ਅਤੇ ਡਾਕਟਰੀ ਮੁਆਇਨਾ ਕਰਵਾਉਣ ਤੇ ਪਤਾ ਲੱਗਦਾ ਹੈ ਕਿ ਉਹ ਤਾਂ ਗੱਭਣ ਹੀ ਨਹੀਂ ਤਾਂ ਅਜਿਹੀ ਸੂਰਤ ਵਿੱਚ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਲਵੇਰੀਆਂ ਨੂੰ ਆਸ ਕਰਵਾਉਣ ਤੋਂ ਦੋ ਤਿੰਨ ਮਹੀਨੇ ਬਾਅਦ ਉਹਨਾਂ ਦੇ ਗਰਭ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਦੇ ਫਾਇਦੇ ਹਨ ਕਿ ਸਮੇ ਸਿਰ ਇਲਾਜ਼ ਕਰਵਾ ਕੇ ਆਸ ਕਰਵਾਇਆ ਜਾ ਸਕਦਾ ਹੈ । ਗਰਭ ਦੀ ਪਰਖ ਕਰਵਾਉਣ ਵੇਲੇ ਇਹ ਸਾਵਧਾਨੀਆਂ ਜ਼ਰੂਰ ਰੱਖੋ।
• ਲਵੇਰੀ ਦੀ ਪਰਖ ਸਿਰਫ਼ ਮਾਹਿਰ ਡਾਕਟਰ ਕੋਲੋ ਹੀ ਕਰਵਾਉ।
• ਗੱਭਣ ਚੈੱਕ ਕਰਨ ਸਮੇਂ ਲਵੇਰੀ ਨੂੰ ਚੰਗੀ ਤਰਾਂ ਕਾਬੂ ਕੀਤਾ ਹੋਣਾ ਚਾਹੀਦਾ ਹੈ।
• ਗੱਭਣ ਚੈੱਕ ਕਰਨ ਵੇਲੇ ਮਾਹਿਰ ਡਾਕਟਰ ਦੇ ਹੱਥਾਂ ਦੇ ਨਹੁੰ ਕੱਟੇ ਹੋਣੇ ਚਾਹੀਦੇ ਹਨ।
• ਚੈੱਕ ਕਰਨ ਸਮੇਂ ਬਾਂਹ ਉੱਤੇ ਹਮੇਸ਼ਾ ਨਰਮ ਲੇਸਦਾਰ ਪਦਾਰਥ ਜਿਵੇਂ ਲੀਸਾਪੋਲ ਹੀ ਲਗਾਉਣਾ ਚਾਹੀਦਾ ਹੈ। ਕੱਪੜੇ ਧੋਣ ਵਾਲੇ ਸਾਬਣ ਵਰਤਣ ਸਮੇਂ ਲਵੇਰੀ ਨੂੰ ਕਾਫੀ ਤਕਲੀਫ਼ ਹੁੰਦੀ ਹੈ।
• ਗੱਭਣ ਚੈਕ ਕਰਨ ਉਪਰੰਤ ਕਿਸੇ ਵੀ ਲਵੇਰੀ ਨੂੰ ਠੰਡਾ ਟੀਕਾ ਲਗਵਾਉਣ ਦੀ ਲੋੜ ਨਹੀਂ ਪੈਂਦੀ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ