ਜਾਣੋ ਕਿਵੇਂ ਪਿਆ ਸ਼ਿਮਲਾ ਮਿਰਚ ਦਾ ਇਹ ਨਾਮ

ਹਿਮਾਚਲ ਪ੍ਰਦੇਸ਼ ਦੇ ਨੌਣੀ ਵਿਸ਼ਵਵਿਦਿਆਲਿਆ ਦੇ ਬਾਗਬਾਨੀ ਮਾਹਿਰ ਡਾ. ਵਿਸ਼ਾਲ ਡੋਗਰਾ ਨੇ ਦੱਸਿਆ ਕਿ ਅੰਗਰੇਜ਼ ਜਦੋਂ ਭਾਰਤ ਆਏ ਸੀ ਤਾਂ ਕੈਪਸੀਕਮ ਦਾ ਬੀਜ ਵੀ ਨਾਲ ਲਿਆਏ ਸਨ। ਸ਼ਿਮਲਾ ਦੀਆਂ ਪਹਾੜੀਆਂ ਦੀ ਮਿੱਟੀ ਅਤੇ ਇੱਥੋਂ ਦੇ ਮੌਸਮ ਨੂੰ ਇਸ ਸਬਜ਼ੀ ਦੀ ਖੇਤੀ ਲਈ ਅਨੁਕੂਲ ਦੇਖਦੇ ਹੋਏ ਉਨ੍ਹਾਂ ਨੇ ਇੱਥੇ ਇਸਦਾ ਬੀਜ ਰੋਪਿਆ।

ਸ਼ਿਮਲਾ ਮਿਰਚ ਦੇ ਨਾਮ ਨੂੰ ਲੈ ਕੇ ਲੋਕਾਂ ਦੀ ਧਾਰਨਾ ਹੈ ਕਿ ਇਸ ਦੀ ਖੇਤੀ ਸ਼ਿਮਲਾ ਚ ਹੁੰਦੀ ਹੈ। ਇਸ ਕਾਰਨ ਇਸਦਾ ਨਾਮ ਸ਼ਿਮਲਾ ਮਿਰਚ ਪੈ ਗਿਆ। ਸ਼ਿਮਲਾ ਮਿਰਚ (ਕੈਪਸੀਕਮ) ਮੂਲ ਤੌਰ ਤੇ ਦੱਖਣੀ ਅਮਰੀਕਾ ਦੀ ਸਬਜ਼ੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉੱਥੇ ਕਰੀਬ ਤਿੰਨ ਹਜ਼ਾਰ ਸਾਲ ਤੋਂ ਇਸਦੀ ਖੇਤੀ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਨੌਣੀ ਵਿਸ਼ਵਵਿਦਿਆਲਿਆ ਦੇ ਬਾਗਬਾਨੀ ਮਾਹਿਰ ਡਾ. ਵਿਸ਼ਾਲ ਡੋਗਰਾ ਨੇ ਦੱਸਿਆ ਕਿ ਅੰਗਰੇਜ਼ ਜਦੋਂ ਭਾਰਤ ਆਏ ਸੀ ਤਾਂ ਕੈਪਸੀਕਮ ਦਾ ਬੀਜ ਵੀ ਨਾਲ ਲਿਆਏ ਸਨ। ਸ਼ਿਮਲਾ ਦੀਆਂ ਪਹਾੜੀਆਂ ਦੀ ਮਿੱਟੀ ਅਤੇ ਇੱਥੋਂ ਦੇ ਮੌਸਮ ਨੂੰ ਇਸ ਸਬਜ਼ੀ ਦੀ ਖੇਤੀ ਲਈ ਅਨੁਕੂਲ ਦੇਖਦੇ ਹੋਏ ਉਨ੍ਹਾਂ ਨੇ ਇੱਥੇ ਇਸਦਾ ਬੀਜ ਰੋਪਿਆ।

ਇਸ ਸਬਜ਼ੀ ਦੇ ਉੱਗਣ ਲਈ ਇੱਥੋਂ ਦਾ ਮੌਸਮ ਬਿਹਤਰ ਰਿਹਾ ਅਤੇ ਇਸਦੀ ਬੰਪਰ ਫਸਲ ਹੋਣ ਲੱਗੀ। ਲੋਕਾਂ ਨੇ ਬਸ ਇੱਥੋਂ ਹੀ ਧਾਰਨਾ ਬਣਾ ਲਈ ਕਿ ਇਹ ਸਿਰਫ ਸ਼ਿਮਲਾ ਵਿੱਚ ਹੁੰਦੀ ਹੈ ਅਤੇ ਇਸ ਨੂੰ ਸ਼ਿਮਲਾ ਮਿਰਚ ਦੇ ਨਾਮ ਨਾਲ ਬੁਲਾਉਣ ਲੱਗੇ। ਪਹਿਲਾਂ ਇਹ ਕੇਵਲ ਹਰੇ ਰੰਗ ਦੀ ਹੁੰਦੀ ਸੀ, ਜਦਕਿ ਅੱਜ ਸ਼ਿਮਲਾ ਮਿਰਚ ਲਾਲ ਅਤੇ ਪੀਲੇ ਰੰਗ ਵਿੱਚ ਵੀ ਉਪਲੱਬਧ ਹੈ। ਬਾਗਬਾਨ ਲਾਲ ਅਤੇ ਪੀਲੀ ਸ਼ਿਮਲਾ ਮਿਰਚ ਦੀ ਵੀ ਖੇਤੀ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਚੰਗਾ ਮੁਨਾਫਾ ਵੀ ਮਿਲ ਰਿਹਾ ਹੈ।

ਲਾਲ ਅਤੇ ਪੀਲੇ ਰੰਗ ਦੀ ਸ਼ਿਮਲਾ ਮਿਰਚ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਐਂਟੀਆੱਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜਿਸ ਨਾਲ ਤੁਸੀਂ ਤਣਾਅ ਤੋਂ ਬਚੇ ਰਹਿੰਦੇ ਹੋ। ਧਮਣੀਆਂ ਵਿੱਚ ਖੂਨਸੰਚਾਰ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ। ਡਾ. ਵਿਸ਼ਾਲ ਡੋਗਰਾ ਨੇ ਦੱਸਿਆ ਕਿ ਜਿੰਨੀਆਂ ਵੀ ਰੰਗਦਾਰ ਸਬਜ਼ੀਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਐਂਟੀਆੱਕਸੀਡੈਂਟ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।

ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਗੋਡਿਆਂ ਜਾਂ ਜੋੜਾਂ ਦੀ ਸਮੱਸਿਆ ਹੋਵੇ ਤਾਂ ਸ਼ਿਮਲਾ ਮਿਰਚ ਖਾਓ। ਇਸ ਨਾਲ ਆਰਥਰਾਈਟਿਸ ਦੀ ਸਮੱਸਿਆ ਵਿੱਚ ਵੀ ਲਾਭ ਲਿਆ ਜਾ ਸਕਦਾ ਹੈ। ਇਸ ਵਿੱਚ ਕੈਲੋਰੀ ਨਹੀਂ ਹੁੰਦੀ, ਜਿਸ ਨਾਲ ਕਿ ਤੁਹਾਡਾ ਖਰਾਬ ਕੋਲੈੱਸਟ੍ਰੋਲ ਨਹੀਂ ਵੱਧਦਾ।

ਨੂਡਲਜ਼, ਬਰਗਰ, ਪਨੀਰ ਟਿੱਕਾ, ਚਿਕਨ ਰੋਸਟੈੱਡ ਆਦਿ ਕਈ ਤਰ੍ਹਾਂ ਦੇ ਵਿਅੰਜਨਾਂ ਵਿੱਚ ਇਸਦੀ ਜੰਮ ਕੇ ਵਰਤੋਂ ਕੀਤੀ ਜਾਂਦੀ ਹੈ। ਚਾਓਮਿਨ ਵਿੱਚ ਤਾਂ ਇਸ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ