hari khad

ਜਾਣੋ ਹਰੀ ਖਾਦ ਦੇ ਲਾਭਾਂ ਬਾਰੇ ਅਤੇ ਇਸਦੀ ਕਾਸ਼ਤ ਬਾਰੇ

ਹਰੀ ਖਾਦ ਉਗਾਓ ਧਰਤੀ ਸਿਹਤਮੰਦ ਬਣਾਓ:
• ਹਰੀ ਖਾਦ ਉਗਾਉਣ ਨਾਲ ਜ਼ਮੀਨ ਦੀ ਪਾਣੀ ਅਤੇ ਖੁਰਾਕੀ ਤੱਤਾਂ ਨੂੰ ਸੰਭਾਲਣ ਦੀ ਸ਼ਕਤੀ ਵੱਧਦੀ ਹੈ।
• ਹਰੀ ਖਾਦ ਮਾੜੇ ਪਾਣੀ ਦੇ ਮੰਦੇ ਅਸਰ ਨੂੰ ਵੀ ਘਟਾਉਂਦੀ ਹੈ।
• ਹਰੀ ਖਾਦ ਫ਼ਸਲ ਨੂੰ ਨਾਈਟ੍ਰੋਜਨ ਪ੍ਰਦਾਨ ਕਰਦੀ ਹੈ।

ਹਰੀ ਖਾਦ ਦੀ ਕਾਸ਼ਤ:
ਹਰੀ ਖਾਦ ਦੇ ਤੌਰ ‘ਤੇ ਢੈਂਚਾ(ਜੰਤਰ), ਸਣ ਜਾਂ ਰਵਾਂਹ ਦੀਆਂ ਫ਼ਸਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਉਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
• ਢੈਂਚਾ (ਜੰਤਰ): ਬਿਜਾਈ ਲਈ ਖੇਤ ਤਿਆਰ ਕਰ ਕੇ 20 ਕਿਲੋ ਬੀਜ ਪ੍ਰਤੀ ਏਕੜ ਵਿਚ ਬੀਜੋ।
• ਸਣ: ਸਣ ਦੀ ਬਿਜਾਈ ਲਈ 20 ਕਿਲੋ ਬੀਜ ਪ੍ਰਤੀ ਏਕੜ ਪਾਓ। ਫ਼ਸਲ ਦੀ ਬਿਜਾਈ 22.5 ਸੈ.ਮੀ ਦੇ ਫ਼ਾਸਲੇ ‘ਤੇ ਡਰਿੱਲ ਨਾਲ ਕਤਾਰਾਂ ਵਿਚ ਕਰੋ ਜਾਂ ਛਿੱਟੇ ਨਾਲ ਬੀਜੋ।
• ਰਵਾਂਹ: ਇਸ ਫ਼ਸਲ ਦੀ ਬਿਜਾਈ ਲਈ ਰਵਾਂਹ-88 ਦਾ 20 ਕਿਲੋ ਬੀਜ ਅਤੇ ਸੀ ਐੱਲ-367 ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਓ।
ਇਸ ਤੋਂ ਇਲਾਵਾ ਜੇ ਗਰਮੀ ਰੁੱਤ ਵਿਚ ਮੂੰਗੀ ਜਾਂ ਮਾਂਹ ਬੀਜੇ ਹੋਣ ਤਾਂ ਉਨ੍ਹਾਂ ਦੀਆਂ ਫਲੀਆਂ ਤੋੜਨ ਤੋਂ ਬਾਅਦ ਬੂਟਿਆਂ ਨੂੰ ਖੇਤ ਵਿੱਚ ਵਾਹ ਦਿੱਤਾ ਜਾਵੇ ਤਾਂ ਉਹ ਵੀ ਹਰੀ ਖਾਦ ਵੱਜੋਂ ਹੀ ਕੰਮ ਕਰਨਗੇ। ਅਜਿਹਾ ਕਰਨ ਨਾਲ ਝੋਨੇ ਲਈ ਨਾਈਟ੍ਰੋਜਨ ਖਾਦ ਦਾ ਤੀਜਾ ਹਿੱਸਾ ਬਚਾਇਆ ਜਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ