• ਇਹ ਵਾਤਾਵਰਣ ਅਨੁਕੂਲ ਤਕਨੀਕ ਹੈ ਜੋ ਕਿ ਆਮਤੌਰ ਤੇ ਕਿੰਨੂ,ਆੜੂ,ਆਲੂਬੁਖਾਰਾ,ਅਮਰੂਦ,ਨਾਸ਼ਪਾਤੀ ਅਤੇ ਅੰਬ ਦੇ ਦਰੱਖਤਾਂ ਤੇ ਫਲ ਦੀ ਮੱਖੀ ਨੂੰ ਰੋਕਣ ਲਈ ਉਪਯੋਗ ਕੀਤੀ ਜਾਂਦੀ ਹੈ। ਇਹ ਦਰੱਖਤ ਨੂੰ ਇਸ ਕੀੜੇ ਦੇ ਹਮਲੇ ਤੋਂ ਬਚਾਉਂਦਾ ਹੈ ।
• ਇਹ ਇੱਕ ਕੰਟੇਨਰ ਹੁੰਦਾ ਹੈ ਜਿਸ ਵਿੱਚ ਇੱਕ ਲੱਕੜੀ ਦਾ ਟੁਕੜਾ ਜੋ ਕਿ ਮਿਥਾਈਲ ਇਊਜਿਨੋਲ ਅਤੇ ਡਾਈਕਲੋਰਵੋਸ ਨਾਲ ਸੋਧਿਆ ਹੁੰਦਾ ਹੈ । ਇਹ ਨਰ ਮੱਖੀ ਨੂੰ ਆਕਰਸ਼ਿਤ ਕਰਦਾ ਹੈ।
• ਕਾਰਡ ਨੂੰ ਦਰੱਖ਼ਤ ਦੇ ਨਾਲ ਜ਼ਮੀਨ ਦੀ ਸਤ੍ਹਾਂ ਤੋਂ 1-1.5 ਮੀਟਰ ਉੱਚਾਈ ਤੱਕ ਮੈਟਾਲਿਕ ਤਾਰ ਦੀ ਮੱਦਦ ਨਾਲ ਬੰਨ੍ਹਿਆ ਜਾਂਦਾ ਹੈ। ਕਾਰਡ ਨੂੰ ਉਸ ਜਗਾਂ ਤੇ ਬੰਨਣਾ ਚਾਹੀਦਾ ਜਿੱਥੇ ਧੁੱਪ ਸਿੱਧੀ ਨਾ ਪਵੇ।
• ਫਲ ਦੀ ਮੱਖੀ ਦੇ ਕਾਰਡ,16 ਕਾਰਡ ਪ੍ਰਤੀ ਏਕੜ ਵਿੱਚ ਲਗਾਓ। ਆੜੂ ਦੇ ਲਈ ਮਈ ਦੇ ਪਹਿਲੇ ਹਫ਼ਤੇ ਵਿੱਚ ਕਾਰਡ ਬੰਨ੍ਹੋ,ਨਾਸ਼ਪਾਤੀ ਦੇ ਲਈ ਜੂਨ ਦੇ ਮਹੀਨੇ ਵਿੱਚ, ਅਮਰੂਦ ਦੇ ਲਈ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਅਤੇ ਕਿੰਨੂ ਦੀ ਫ਼ਸਲ ਦੇ ਲਈ ਅਗਸਤ ਮਹੀਨੇ ਵਿੱਚ ਕਾਰਡ ਬੰਨੋ। ਇਸ ਕਾਰਡ ਨੂੰ ਕਟਾਈ ਤੱਕ ਰੱਖਣਾ ਚਾਹੀਦਾ ਹੈ।
• ਇੱਕ ਕਾਰਡ ਲਗਭੱਗ 6000 ਨਰ ਮੱਖੀ ਨੂੰ ਫੜਦਾ ਹੈ ਅਤੇ ਕਾਫ਼ੀ ਹੱਦ ਤੱਕ ਪ੍ਰਜਣਨ ਘੱਟ ਕਰਨ ਵਿੱਚ ਮੱਦਦ ਕਰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ