ਜਿਮੀਕੰਦ ਕਿਵੇਂ ਉਗਾਇਆ ਜਾਵੇ

ਇਹ ਇੱਕ ਊਸ਼ਣ-ਕਟੀਬੰਧੀ ਬੀਜ ਦੀ ਫਸਲ ਹੈ ਜਿਸ ਦੀ ਖੇਤੀ ਭਾਰਤ ਵਿੱਚ ਕੀਤੀ ਜਾਂਦੀ ਹੈ। ਇਸ ਦਾ ਸੇਵਨ ਖਾਣਾ ਬਣਾਉਣ ਅਤੇ ਚਿਪਸ ਦੇ ਰੂਪ ਵਿੱਚ ਕੀਤਾ ਜਾਦਾ ਹੈ। ਨਰਮ ਤਣੇ ਅਤੇ ਜਿਮੀਕੰਦ ਦੇ ਪੱਤਿਆ ਦੀ ਵਰਤੋਂ ਸਬਜੀਆਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਮੁੱਖ ਤੌਰ ‘ਤੇ ਉਤਰਾਖੰਡ, ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ। ਇਹ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਓਮੇਗਾ 3 ਫ਼ੈਟੀ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ।

ਮਿੱਟੀ:

ਇਸ ਦੇ ਲਈ ਲਾਲ ਚੀਕਣੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ pH 5.5-7.0 ਹੋਣੀ ਚਾਹੀਦੀ ਹੈ। ਇਹ ਇੱਕ ਊਸ਼ਣ-ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਦੀ ਫਸਲ ਹੈ। ਵਨਸਪਤੀ ਅਵਸਥਾ ਦੇ ਦੌਰਾਨ ਇਸ ਨੂੰ ਵਧੀਆ ਵਰਖਾ ਅਤੇ ਗਰਮ ਮੌਸਮ ਦੀ ਅਤੇ ਬੀਜਾਂ ਦੇ ਵਿਕਾਸ ਦੇ ਦੌਰਾਨ ਠੰਡੇ ਤੇ ਖੁਸ਼ਕ ਮੌਸਮ ਦੀ ਜ਼ਰੂਰਤ ਹੁੰਦੀ ਹੈ।

ਕਿਸਮਾਂ:

Gajendra: ਇਹ ਕਿਸਮ APAU, ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਗਈ ਹੈ। ਇਹ 200-215 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਔਸਤਨ ਪੈਦਾਵਾਰ 17-21 ਟਨ ਪ੍ਰਤੀ ਏਕੜ ਹੁੰਦੀ ਹੈ।

Sree Padma: ਇਸ ਨੂੰ CTCRI Thiruvananthapuram ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਦੀ ਔਸਤਨ ਪੈਦਾਵਾਰ 17 ਟਨ ਪ੍ਰਤੀ ਏਕੜ ਹੈ।

ਜ਼ਮੀਨ ਦੀ ਤਿਆਰੀ ਅਤੇ ਬਿਜਾਈ

ਇਸ ਦੀ ਬਿਜਾਈ ਫਰਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਤਾਂ ਜੋ ਮਾਨਸੂਨ ਦਾ ਪਹਿਲਾ ਮੀਂਹ ਆਉਣ ਤੋਂ ਪਹਿਲਾਂ ਬੀਜ ਪੁੰਗਰ ਸਕਣ। ਇਸ ਨੂੰ ਰੋਪਣ ਦੇ ਮੌਸਮ ਅਪ੍ਰੈਲ-ਮਈ ਮਹੀਨੇ ਵਿੱਚ ਲਗਾਇਆ ਜਾਂਦਾ ਹੈ। ਇਹਨਾਂ ਦੇ ਵਿੱਚ 20-25 ਸੈਂਟੀਮੀਟਰ ਦਾ ਫਾਸਲਾ ਰੱਖੋ। ਇਸ ਦੇ ਪੌਦੇ 20-25 ਸੈਂਟੀਮੀਟਰ ਡੂੰਘੇ ਟੋਏ ਵਿੱਚ ਲਗਾਓ। ਬੀਜਾਂ ਦੀ ਬਿਜਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਅਤੇ 60cm x 60cm x 45cm ਡੂੰਘੇ ਟੋਇਆਂ ਵਿੱਚ ਬੀਜਿਆ ਜਾਂਦਾ ਹੈ।

ਬੀਜ ਦੀ ਮਾਤਰਾ: ਬੀਜ ਦੇ ਭਾਰ ਅਨੁਸਾਰ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਬੀਜ ਦਾ ਭਾਰ 250 ਗ੍ਰਾਮ ਹੈ ਤਾਂ 16 ਕੁਇੰਟਲ ਪ੍ਰਤੀ ਏਕੜ ਅਤੇ ਜੇਕਰ 500 ਗ੍ਰਾਮ ਹੈ ਤਾਂ 30 ਕੁਇੰਟਲ ਬੀਜ ਦੀ ਲੋੜ ਹੁੰਦੀ ਹੈ। ਬੀਜ ਸੋਧਣ ਲਈ ਬਾਵਿਸਟਨ ਦੇ 2% ਘੋਲ ਵਿੱਚ 30 ਮਿੰਟ ਲਈ ਡੁਬੋ ਕੇ ਰੱਖੋ। ਇਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਖਾਦਾਂ ਅਤੇ ਨਦੀਨਾਂ ਦੀ ਰੋਕਥਾਮ

ਜ਼ਮੀਨ ਦੀ ਤਿਆਰੀ ਦੌਰਾਨ FYM 10-12 ਟਨ ਚੰਗੀ ਤਰ੍ਹਾਂ ਨਾਲ ਪਾਓ। ਬਿਜਾਈ ਤੋਂ 45 ਦਿਨ ਬਾਅਦ ਫਾਸਫੋਰਸ ਦੀ ਪੂਰੀ ਮਾਤਰਾ, ਨਾਈਟ੍ਰੋਜਨ ਅਤੇ ਪੋਟਾਸ਼ ਦੀ ਅੱਧੀ ਮਾਤਰਾ ਪਾਓ। ਬਾਕੀ ਬਚੀ ਹੋਈ ਖੁਰਾਕ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ। ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 1-2 ਗੁਡਾਈ ਕਰੋ ਅਤੇ ਹਰ ਗੁਡਾਈ ਤੋਂ ਬਾਅਦ ਵੱਟਾਂ ‘ਤੇ ਮਿੱਟੀ ਲਗਾਉਣੀ ਚਾਹੀਦੀ ਹੈ।

ਸਿੰਚਾਈ: ਇਸ ਨੂੰ ਜ਼ਿਆਦਾਤਰ ਮੀਂਹ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ। ਹਾਲਾਂਕਿ, ਜਦੋਂ ਮਾਨਸੂਨ ਖਤਮ ਹੋ ਜਾਂਦੀ ਹੈ ਤਾਂ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ, ਜਿੱਥੇ ਇਹ ਵੱਡੇ ਪੈਮਾਨੇ ‘ਤੇ ਵਧਦੀ ਹੈ। ਪਾਣੀ ਦਾ ਇੱਕ ਸਥਾਨ ‘ਤੇ ਖੜਾ ਹੋਣਾ ਫਸਲ ਲਈ ਹਾਨੀਕਾਰਕ ਹੁੰਦਾ ਹੈ। ਜਿੱਥੇ ਵੀ ਸਿੰਚਾਈ ਦੀ ਸਹੂਲਤ ਉਪਲੱਬਧ ਹੁੰਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਸਿੰਚਾਈ ਕੀਤੀ ਜਾ ਸਕਦੀ ਹੈ।

ਕਟਾਈ : ਫਸਲ ਦੀ ਬਿਜਾਈ ਤੋਂ 8 ਮਹੀਨੇ ਬਾਅਦ ਕਟਾਈ ਕੀਤੀ ਜਾਂਦੀ ਹੈ ਅਤੇ ਇਹ ਵਿਸ਼ੇਸ਼ ਤੌਰ ‘ਤੇ ਜਨਵਰੀ – ਫਰਵਰੀ ਦੇ ਮਹੀਨਿਆਂ ਵਿੱਚ ਕਰੋ। ਜਿਮੀਕੰਦ ਦੇ ਤਣੇ ਅਤੇ ਪੱਤਿਆਂ ਦਾ ਸੁੱਕਣਾ ਕਟਾਈ ਦੀ ਅਵਸਥਾ ਦੱਸਦਾ ਹੈ। ਚੰਗੀ ਮਾਰਕਟਿੰਗ ਦੇ ਲਈ 6 ਮਹੀਨੇ ਪਹਿਲਾਂ ਕਟਾਈ ਕਰ ਲੈਣੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ