ਧਰਤੀ ਲਈ ਸਭ ਤੋਂ ਵੱਡਾ ਖਤਰਾ ਹੈ ਪਲਾਸਟਿਕ, ਪਰ ਸ਼ਾਇਦ ਉਸ ਦਾ ਵੀ ਉਪਾਅ ਮਿਲ ਗਿਆ ਹੈ!

ਪਰ ਇਸ ਧਰਤੀ ਨੂੰ ਬਚਾਉਣ ਵਿੱਚ ਤੁਹਾਡੀ ਕੀ ਭੂਮਿਕਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਮੀਲਵਾੱਰਮ ਬੀਟਲ, ਇੱਕ ਛੋਟਾ ਜੀਵ ਜੋ ਕਾਲੇ ਬੀਟਲ ਪਰਿਵਾਰ ਤੋਂ ਹੈ, ਇਹ ਪਲਾਸਟਿਕ ਖਾ ਕੇ ਵੀ ਜੀਉਂਦਾ ਰਹਿ ਸਕਦਾ ਹੈ। ਇਹ ਕੀਟ ਜ਼ਿਆਦਾਤਰ ਦਰੱਖਤਾਂ ਦੇ ਸੱਕ, ਪੰਛੀਆਂ ਦੇ ਆਲ੍ਹਣੇ ਅਤੇ ਮਾੜੇ ਤਰੀਕੇ ਨਾਲ ਪ੍ਰਬੰਧਿਤ ਭੰਡਾਰ ਘਰ ਵਿੱਚ ਪਾਏ ਜਾਂਦੇ ਹਨ। ਇਸ ਖੋਜ ਤੋਂ ਪਹਿਲਾਂ ਇਹ 30 ਮਿ.ਮੀ. ਦਾ ਕੀੜਾ ਕਿਰਲੀਆਂ ਅਤੇ ਹੋਰ ਜਾਤੀ ਦੇ ਕੀੜਿਆਂ ਦਾ ਭੋਜਨ ਸੀ।

ਹੁਣ ਆਉਂਦੇ ਹਾਂ ਕੀਟਾਂ ਦੇ ਭੋਜਨ ‘ਤੇ….ਹਾਲਾਂਕਿ ਇਹ ਕੀਟ ਅਨਾਜ ਵਰਗੇ ਭੋਜਨ ਜਿਵੇਂ ਕਿ ਚੋਕਰ, ਆਟਾ, ਬਿਸਕੁਟ ਆਦਿ ਖਾਂਦੇ ਹਨ ਅਤੇ ਕਦੀ ਕਦੀ ਇਹਨਾਂ ਦੇ ਭੋਜਨ ਵਿੱਚ ਲੱਕੜੀ ਵੀ ਸ਼ਾਮਲ ਹੁੰਦੀ ਹੈ। ਪਰ ਸਟੈਨਫਾੱਰਡ ਇੰਜੀਨੀਅਰਾਂ ਦੀ ਖੋਜ ਨਾਲ ਮੀਲਵਾੱਰਮਸ ਵਿਭਿੰਨ ਪ੍ਰਕਾਰ ਦੇ ਪਲਾਸਟਿਕ ਖਾ ਕੇ ਖਤਮ ਕਰ ਸਕਦੇ ਹਨ।

ਖੋਜਕਾਰਾਂ ਦੁਆਰਾ ਪਹਿਲੇ ਅਧਿਐਨ ਦੇ ਨਤੀਜੇ: ਅਸੀਂ ਸਾਰੇ ਸਧਾਰਨ ਪ੍ਰਕਾਰ ਦੇ ਪਲਾਸਟਿਕ- ਸਟਾਈਰੋਫਾੱਮ ਤੋਂ ਜਾਣੂ ਹਾਂ। ਖੋਜ ਤੋਂ ਇਹ ਪਤਾ ਲੱਗਾ ਹੈ ਕਿ ਮੀਲਵਾੱਰਮ ਦਾ ਸਟਾਈਰੋਫਾੱਮ ਖਾਣਾ, ਉਸ ਦੇ ਚੋਕਰ ਖਾਣ ਜਿੰਨਾ ਸਿਹਤਮੰਦ ਹੈ ਅਤੇ ਹਰੇਕ ਮੀਲਵਾੱਰਮ ਹਰ ਦਿਨ ਸਟਾਈਰੋਫਾੱਮ ਗੋਲੀ ਦੇ ਆਕਾਰ ਜਿੰਨਾ ਪਚਾਅ ਸਕਦੳ ਹੈ।

ਖੋਜਕਾਰਾਂ ਦੁਆਰਾ ਦੂਜੇ ਅਧਿਐਨ ਦੇ ਨਤੀਜੇ: ਦੂਜਾ ਅਧਿਐਨ ਮੀਲਵਾੱਰਮ ਦੀਆਂ ਉਨ੍ਹਾਂ ਆਂਤ ਬੈਕਟੀਰੀਆ ‘ਤੇ ਕੇਂਦਰਿਤ ਹੈ ਜੋ ਪਲਾਸਟਿਕ ਨੂੰ ਪਚਾਉਣ ਵਿੱਚ ਸਮਰੱਥ ਹੁੰਦੇ ਹਨ। ਖੋਜ ਕਰਤਾਵਾਂ ਨੇ ਉਸ ਆਂਤ ਬੈਕਟੀਰੀਆ ਨੂੰ ਵਧਾਇਆ ਅਤੇ ਇਸ ਨੂੰ ਇੱਕ ਪ੍ਰਕਾਰ ਦੇ ਪਲਾਸਟਿਕ ‘ਤੇ ਲਗਾਇਆ, ਜਿਸ ਨੂੰ ਆਮ ਤੌਰ ‘ਤੇ ਥਰਮੋਕੋਲ(ਪਾੱਲਸਟੀਰਿਨ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਰ ਜੀਵਾਣੂ ਪਾੱਲਸਟੀਰਿਨ ਨੂੰ ਤੇਜੀ ਨਾਲ ਖਾਣ ਵਿੱਚ ਸਮਰੱਥ ਨਹੀਂ ਸਨ, ਜਿਸ ਤੇਜੀ ਨਾਲ ਮੀਲਵਾੱਰਮ ਸਟਾਈਰੋਫਾੱਮ ਨੂੰ ਖਾ ਕੇ ਖਤਮ ਕਰ ਦਿੰਦੇ ਹਨ। ਜਿਸ ਦਾ ਅੰਤ: ਮਤਲਬ ਹੈ ਕਿ ਹੋਰ ਪਲਾਸਟਿਕ ਦੀ ਵਿਸਥਾਰ ਦਰ ਹੌਲੀ ਹੈ।

ਪਾੱਲਸਟੀਰਿਨ ਪਲਾਸਟਿਕ ਦਾ ਹੀ ਇੱਕ ਰੂਪ ਹੈ ਜਿਸ ਦੀ ਵਰਤੋਂ ਸਟਾਈਰੋਫਾੱਮ ਵਿੱਚ ਬਦਲ ਜਾਂਦਾ ਹੈ। ਜਿਸ ਨੂੰ ਵਿਸ਼ੇਸ਼ ਰੂਪ ਨਾਲ ਖਾਦ ਕੰਟੇਨਰ ਬਣਾਉਣ ਲਈ ਵਰਤਿਆ ਜਾਂਦਾ ਹੈ।

ਅਧਿਐਨ ਇੱਥੇ ਖਤਮ ਨਹੀਂ ਹੁੰਦਾ, ਖੋਜ ਕਰਤਾ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਯੋਜਨਾ ਬਣਾ ਰਹੇ ਹਨ ਅਤੇ ਕਈ ਪ੍ਰਕਾਰ ਦੇ ਪਲਾਸਟਿਕ ‘ਤੇ ਮੀਲਵਾੱਰਮ ਦੀ ਵਰਤੋਂ ਕਰ ਰਹੇ ਹਨ ਜੋ ਸਟਾਈਰੋਫਾੱਮ ਦੀ ਤੁਲਨਾ ਵਿੱਚ ਬਹੁਤ ਕਠਿਨ ਹੈ। ਇਸ ਤੋਂ ਇਲਾਵਾ ਉਹ ਇੱਕ ਸਮੁੰਦਰੀ ਜੀਵ ਦੀ ਭਾਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦੀ ਮਹਾਂਸਾਗਰਾਂ ਵਿੱਚ ਵੱਧਦੇ ਪਲਾਸਟਿਕ ਕੂੜੇ ਨਾਲ ਨਜਿੱਠਣ ਲਈ ਮੀਲਵਾੱਰਮ ਦੇ ਸਮਾਨ ਮਜ਼ਬੂਤ ਪਾਚਣ ਸ਼ਕਤੀ ਹੈ।

ਖੈਰ, ਇਹ ਸਭ ਮੀਲਵਾੱਰਮ ਅਤੇ ਸਟੈਨਫਾੱਰਡ ਯੂਨੀਵਰਸਿਟੀ ਦੀ ਖੋਜ ਦੇ ਬਾਰੇ ਵਿੱਚ ਸੀ। ਪਰ ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਕਿ “ਧਰਤੀ ਨੂੰ ਬਚਾਉਣ ਵਿੱਚ ਤੁਹਾਡੀ ਕੀ ਭੂਮਿਕਾ ਹੈ?” ਉਹ 1907 ਦਾ ਸਮਾਂ ਸੀ ਜਦੋਂ ਸਿੰਥੇਟਿਕ ਪਾੱਲੀਮਰ ਦੇ ਰੂਪ ਵਿੱਚ ਪਹਿਲੀ ਵਾਰ ਪਲਾਸਟਿਕ ਵਿਕਸਿਤ ਕੀਤਾ ਗਿਆ ਸੀ ਅਤੇ ਉਦੋਂ ਤੋਂ 111 ਸਾਲ ਹੋ ਗਏ ਹਨ, ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਉਦੋਂ ਤੋਂ ਅਸੀਂ ਆਪਣੇ ਗ੍ਰਹਿ ‘ਤੇ ਕਿੰਨਾ ਪਲਾਸਟਿਕ ਕੂੜਾ ਇਕੱਠਾ ਕੀਤਾ ਹੋਵੇਗਾ।

ਇਸ ਤੋਂ ਪਹਿਲਾਂ ਤੁਸੀਂ ਲੇਖਕ ਦੀ ਗਹਿਰਾਈ ਤੱਕ ਜਾਓ ਇੱਥੇ ਤਿੰਨ ਪਲਾਸਟਿਕ ਦੀਆਂ ਬੋਤਲਾਂ A, B ਅਤੇ C ਦੀ ਇੱਕ ਛੋਟੀ ਜਿਹੀ ਕਹਾਣੀ ਹੈ।

ਤਿੰਨ ਬੋਤਲਾਂ ਦੀ ਯਾਤਰਾ ਉਨ੍ਹਾਂ ਦੇ ਨਿਰਮਾਣ ਕਾਰਜ ਤੋਂ ਸ਼ੁਰੂ ਹੋਈ ਅਤੇ ਉਨ੍ਹਾਂ ਨੂੰ ਉਚਿਤ ਆਕਾਰ ਦਿੱਤਾ ਗਿਆ। ਸਾਰੀਆਂ ਬੋਤਲਾਂ ਮਿਨਰਲ ਪਾਣੀ ਨਾਲ ਭਰੀਆਂ ਹੋਈਆਂ, ਸੀਲ ਬੰਦ, ਟੈਗ ਲੱਗਿਆ ਹੋਇਆ, ਪੈਕ ਕੀਤੀਆਂ ਗਈਆਂ ਸਨ। ਅਤੇ ਨੇੜੇ ਦੀ ਕਰਿਆਨੇ ਦੀ ਦੁਕਾਨ ‘ਤੇ ਪਹੁੰਚਾ ਦਿੱਤੀਆਂ ਗਈਆਂ। ਤਿੰਨ ਬੋਤਲਾਂ A, B, ਅਤੇ C ਕੁੱਝ ਦਿਨਾਂ ਬਾਅਦ ਹੀ ਵਿਕ ਗਈਆਂ। ਨਿਰਮਾਣ ਤੋਂ ਸ਼ੈੱਲਫ ਤੱਕ A, B ਅਤੇ C ਦੀ ਯਾਤਰਾ ਇੱਕ ਸਮਾਨ ਸੀ, ਪਰ ਜਦੋਂ ਉਨ੍ਹਾਂ ਨੂੰ ਖਰੀਦਿਆ ਗਿਆ ਤਾਂ ਉਨ੍ਹਾਂ ਦੀ ਮੰਜ਼ਿਲ ਬਦਲ ਗਈ।

A ਨੂੰ ਇੱਕ ਖਾਲੀ ਜਗ੍ਹਾ ‘ਤੇ ਸੁੱਟਿਆ ਗਿਆ ਜਿੱਥੇ ਪਹਿਲਾਂ ਤੋਂ ਹੀ ਕੂੜਾ ਪਿਆ ਸੀ, ਉਹ ਸਥਾਨ ਉਸ ਸਮਾਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਕੂੜਾ ਸੁੱਟਣ ਵਾਲਾ ਸਥਾਨ ਸੀ। ਹੌਲੀ-ਹੌਲੀ ਸਮੇਂ ਦੇ ਨਾਲ A ਅਤੇ A ਵਰਗੀਆਂ ਕਈ ਬੋਤਲਾਂ ਉੱਥੇ ਇਕੱਠੀਆਂ ਹੋ ਗਈਆਂ ਅਤੇ ਮੀਂਹ ਦੇ ਪਾਣੀ ਨਾਲ ਮਿਕਸ ਹੋ ਕੇ ਪਾਣੀ ਨੂੰ ਜ਼ਹਿਰ ਵਿੱਚ ਬਦਲ ਦਿੱਤਾ ਅਤੇ ਹੌਲੀ-ਹੌਲੀ ਉਸ ਜ਼ਹਿਰੀਲੀ ਜ਼ਮੀਨ ਨੇ ਨੇੜੇ ਦੇ ਖੇਤਰ ਅਤੇ ਭੂਮੀਗਤ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ।

B ਨੂੰ ਨਦੀ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ B ਕਈ B ਵਰਗੀਆਂ ਬੋਤਲਾਂ ਨਾਲ ਸਮੁੰਦਰ ਵਿੱਚ ਪੈਚ ਵਿੱਚ ਜਾ ਕੇ ਇਕੱਠੀਆਂ ਹੋ ਗਈਆਂ। ਜਿਸ ਦੇ ਬਾਅਦ ਸਮੁੰਦਰੀ ਪਰਿਸਥਿਤੀ ਪ੍ਰਣਾਲੀ ਨੂੰ ਪ੍ਰਭਾਵਿਤ ਕੀਤਾ। B ਨੇ ਟੁਨਾ, ਕ੍ਰੈਬਸ, ਸ਼ਰਿੰਪਸ ਅਤੇ ਕਈ ਪ੍ਰਕਾਰ ਦੇ ਸਮੁੰਦਰੀ ਖਾਣੇ ਦੇ ਮਾਧਿਅਮ ਨਾਲ ਸਾਡੀ ਪਾਚਣ ਪ੍ਰਣਾਲੀ ਵਿੱਚ ਵੀ ਪ੍ਰਵੇਸ਼ ਕੀਤਾ।

ਹਾਲਾਂਕਿ C ਨੂੰ ਠੀਕ ਨਾਲ ਕੁਚਲ ਦਿੱਤਾ ਗਿਆ ਅਤੇ ਇੱਕ ਰੀਸਾਇਕਲ ਬਿਨ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਵਿੱਚ C ਅਤੇ ਉਸ ਵਰਗੀਆਂ ਹੋਰ ਬੋਤਲਾਂ ਨੂੰ ਉਸ ਦੇ ਅਸਲ ਸਥਾਨ ‘ਤੇ ਭੇਜਿਆ ਗਿਆ ਜਿੱਥੇ ਉਨ੍ਹਾਂ ਨੂੰ ਪਿਘਲਾਇਆ ਗਿਆ ਅਤੇ ਫਿਰ ਤੋਂ ਦੁਬਾਰਾ ਬੋਤਲਾਂ ਦੇ ਰੂਪ ਵਿੱਚ ਪਰਿਵਰਤਿਤ ਕੀਤਾ ਗਿਆ।

ਇਸ ਕਹਾਣੀ ਤੋਂ ਇਹ ਸਮੱਸ਼ਟ ਹੁੰਦਾ ਹੈ ਕਿ A, B ਅਤੇ C ਸਾਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ। ਇਸ ਲਈ ਅੰਤ ਵਿੱਚ ਸਾਡਾ ਇਹ ਫਰਜ਼ ਹੈ ਕਿ ਪਲਾਸਟਿਕ ਦੀ ਵਰਤੋਂ ‘ਤੇ ਨਿਯੰਤ੍ਰਣ ਰੱਖਿਆ ਜਾਵੇ। ਕੁੱਝ ਪਲਾਸਟਿਕ ਦੀਆਂ ਚੀਜ਼ਾਂ ਜਿਵੇਂ ਕਿ ਕਾਰ ਪਾਰਟਸ, ਮੋਟਰ ਸਾਇਕਲ ਪਾਰਟਸ ਅਤੇ ਕਈ ਹੋਰ ਪ੍ਰਮੁੱਖ ਚੀਜ਼ਾਂ ਨੂੰ ਇਸਤੇਮਾਲ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਕੁੱਝ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਬੰਦ ਕੀਤੀ ਜਾ ਸਕਦੀ ਹੈ।

• ਘਰ ਵਿੱਚ ਪਲਾਸਟਿਕ ਦੀ ਜਗ੍ਹਾ ਕੱਚ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਵੇ।
• ਆਪਣੇ ਬੱਚਿਆਂ ਦੇ ਲਈ ਪਲਾਸਟਿਕ ਦੇ ਖਿਡੌਣੇ ਨਾ ਖਰੀਦੋ।
• ਵਾਤਾਵਰਨ ਅਨੁਕੂਲ ਸੈਨੀਟਰੀ ਨੈਪਕਿਨ ਦੀ ਵਰਤੋਂ ਕਰੋ।
• ਆਪਣੇ ਘਰ ਲਈ ਪਲਾਸਟਿਕ ਕਟਲਰੀ ਨਾ ਖਰੀਦੋ।
• ਰਸੋਈ ਵਿੱਚ ਪਲਾਸਟਿਕ ਦੇ ਕੰਟੇਨਰ ਦੀ ਵਰਤੋਂ ਨਾ ਕਰੋ।
• ਜੇਕਰ ਤੁਸੀਂ ਇੱਕ ਦੁਕਾਨ ਮਾਲਕ ਹੋ ਤਾਂ ਤੁਸੀਂ ਗ੍ਰਾਹਕਾਂ ਨੂੰ ਪੋਲੀਥੀਨ ਬੈਗ ਨਾ ਦਿਓ।
• ਦਫਤਰ ਵਿੱਚ ਵੀ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਨਾ ਕਰਕੇ ਗਿਲਾਸ ਵਿੱਚ ਪਾਣੀ ਦਿਓ।
• ਜਦੋਂ ਵੀ ਤੁਸੀਂ ਸਬਜ਼ੀਆਂ ਜਾਂ ਕਿਸੇ ਹੋਰ ਚੀਜ਼ ਦੀ ਖਰੀਦਦਾਰੀ ਲਈ ਜਾਓ ਤਾਂ ਕੱਪੜੇ ਦਾ ਬਣਿਆਂ ਬੈਗ ਲੈ ਕੇ ਜਾਓ।
• ਆਪਣੇ ਕੰਮ ਦੇ ਸਥਾਨ ਜਾਂ ਕਿਤੇ ਵੀ ਜਾਵੋ, ਤਾਂ ਪਾਣੀ ਦੇ ਲਈ ਗਿਲਾਸ ਸਟੀਲ ਜਾਂ ਤਾਂਬਾ ਟੰਬਲਰ ਦੀ ਵਰਤੋਂ ਕਰੋ।
• ਜਦੋਂ ਵੀ ਤੁਸੀਂ ਕੋਲਡ ਡ੍ਰਿੰਕ, ਕਾੱਕਟੇਲ, ਸ਼ੇਕ ਜਾਂ ਜੋ ਕੁੱਝ ਵੀ ਤੁਸੀਂ ਪੀ ਰਹੇ ਹੋ। ਉਸ ਦੇ ਲਈ ਸਟ੍ਰੋ ਦੀ ਵਰਤੋਂ ਨਾ ਕਰੋ।

ਖੈਰ ਇਹ ਕੁੱਝ ਹੀ ਤੱਥ ਸਨ। ਜੇਕਰ ਤੁਹਾਡੇ ਕੋਲ ਹੋਰ ਤੱਥ ਹਨ ਤਾਂ ਸਾਡੇ ਨਾਲ ਸ਼ੇਅਰ ਕਰੋ। ਇਹ ਸਮਾਂ ਪਲਾਸਟਿਕ ਨੂੰ ਨਾ ਕਹਿਣ ‘ਤੇ ਕੰਮ ਸ਼ੁਰੂ ਕਰਨ ਦਾ ਹੈ। ਜਿਸ ਤੋਂ ਅਸੀ ਵਾਸਤਵਿਕ ਵਿੱਚ ਪਰਹੇਜ਼ ਕਰ ਸਕਦੇ ਹਾਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ