ਅੰਜੀਰ ਦੇ ਹੈਰਾਨ ਕਰ ਦੇਣ ਵਾਲੇ ਫਾਇਦੇ

ਅੰਜੀਰ ਖਾਣ ਦੇ ਫਾਇਦੇ

ਅੰਜੀਰ ਇੱਕ ਪ੍ਰਾਚੀਨ ਫਲ ਹੈ। ਅੰਜੀਰ ਵਿੱਚ ਐਂਟੀਆੱਕਸੀਡੇਂਟ ਕਾਫੀ ਮਾਤਰਾ ਵਿੱਚ ਹੁੰਦੇ ਹਨ। ਸੁੱਕੇ ਅੰਜੀਰ ਵਿੱਚ ਤਾਜ਼ੇ ਅੰਜੀਰ ਨਾਲੋਂ ਐਂਟੀਆੱਕਸੀਡੇਂਟ ਜ਼ਿਆਦਾ ਹੁੰਦੇ ਹਨ। ਸੁੱਕਾ ਅੰਜੀਰ ਸਾਰਾ ਸਾਲ ਹੀ ਮਿਲਦਾ ਹੈ। ਅੰਜੀਰ ਵਿੱਚ ਵਿਟਾਮਿਨ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਅੰਜੀਰ ਪਾਣੀ ਵਿੱਚ ਭਿਓਂ ਕੇ ਖਾਣ ਨਾਲ ਤੁਹਾਡੀਆਂ 5 ਤੋਂ ਜ਼ਿਆਦਾ ਬਿਮਾਰੀਆਂ 10 ਦਿਨ ਵਿੱਚ ਜੜ੍ਹ ਤੋਂ ਖ਼ਤਮ ਹੋ ਸਕਦੀਆਂ ਹਨ।

• ਪਾਚਣ ਸ਼ਕਤੀ ਵਿੱਚ ਵਾਧਾ : ਅੰਜੀਰ ਵਿੱਚ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਹੈ। ਅੰਜੀਰ ਦੇ ਤਿੰਨ ਟੁਕੜਿਆਂ ਵਿੱਚ 5 ਗ੍ਰਾਮ ਫਾਈਬਰ ਹੁੰਦਾ ਹੈ। ਇਹ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਕਬਜ਼ ਵੀ ਠੀਕ ਹੁੰਦੀ ਹੈ।

5

• ਦਿਲ ਦੀ ਬਿਮਾਰੀ ਦਾ ਘੱਟ ਖਤਰਾ : ਇਸ ਵਿੱਚ ਐਂਟੀਆੱਕਸੀਡੇਂਟ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਐਂਟੀਆੱਕਸੀਡੇਂਟ ਮਾਤਰਾ ਹੋਣ ਕਰਕੇ ਸਰੀਰ ਵਿੱਚੋਂ ਫ੍ਰੀ ਰੈਡੀਕਲਸ ਨੂੰ ਦੂਰ ਕਰਦਾ ਹੈ। ਇਸ ਨਾਲ ਖੂਨ ਵਹਿਣੀਆਂ ਸਵੱਸਥ ਰਹਿੰਦੀਆਂ ਹਨ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਜਾਂਦਾ ਹੈ।

getty_rm_illustration_of_heart_attack

• ਹੱਡੀਆਂ ਦਾ ਮਜਬੂਤ ਹੋਣਾ : ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ।

bone-keep-your-bones-healthy-and-strong

• ਕੈਂਸਰ ਤੋਂ ਬਚਾਅ : ਅੰਜੀਰ ਐਂਟੀਆੱਕਸੀਡੇਂਟ ਗੁਣਾਂ ਨਾਲ ਭਰੂਪਰ ਹੁੰਦਾ ਹੈ ਅਤੇ ਇਹ ਫ੍ਰੀ-ਰੈਡੀਕਲਸ ਦੇ ਨੁਕਸਾਨ ਤੋਂ ਡੀ.ਐਨ.ਏ ਦੀ ਰੱਖਿਆ ਕਰਦਾ ਹੈ। ਜਿਸ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਜਾਂਦਾ ਹੈ।

2

• ਭਾਰ ਘੱਟ ਕਰਨਾ: ਇਹ ਭਾਰ ਵੀ ਘੱਟ ਕਰਦਾ ਹੈ ਕਿਉਂਕਿ ਇਸ ਵਿੱਚ ਕੈਲਰੀ ਘੱਟ ਮਾਤਰਾ ਵਿੱਚ ਹੁੰਦੀ ਹੈ। ਇਸ ਦੇ ਇੱਕ ਟੁਕੜੇ ਵਿੱਚ 47 ਕੈਲਰੀ ਅਤੇ ਫੈਟ 0.2 ਗ੍ਰਾਮ ਹੁੰਦੀ ਹੈ। ਇਹ ਭਾਰ ਘੱਟ ਕਰਨ ਲਈ ਇੱਕ ਵਧੀਆ ਸਨੈਕਸ ਹੈ।

3

• ਹਾਈ ਬਲੱਡ ਪ੍ਰੈਸ਼ਰ: ਅੰਜੀਰ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਘੱਟ ਰਹਿੰਦਾ ਹੈ। ਜਿਵੇਂ ਕਿ ਜੇਕਰ ਅਸੀਂ ਖਾਣੇ ਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਵਿੱਚ ਸੋਡੀਅਮ ਦੇ ਪੱਧਰ ਵਿੱਚ ਵਾਧਾ ਕਰਦਾ ਹੈ, ਜਿਸ ਕਾਰਨ ਸੋਡੀਅਮ ਆਤੇ ਪੋਟਾਸ਼ੀਅਮ ਦਾ ਪੱਧਰ ਅਸੰਤੁਲਿਤ ਹੋ ਜਾਂਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਜਾਂਦਾ ਹੈ। ਅੰਜੀਰ ਖਾਣ ਨਾਲ ਸੋਡੀਅਮ ਅਤੇ ਪੋਟਾਸ਼ੀਅਮ ਦਾ ਪੱਧਰ ਬਰਾਬਰ ਰਹਿੰਦਾ ਹੈ ਅਤੇ ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਘੱਟ ਹੁੰਦਾ ਹੈ।

4

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ