ਗਰਮੀਆਂ ਵਿੱਚ ਘੜੇ ਦਾ ਪਾਣੀ ਜਿੰਨ੍ਹਾ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ, ਓਨਾ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਗਰਮੀਆਂ ਦੇ ਦਿਨ ਸ਼ੁਰੂ ਹੁੰਦੇ ਹੀ ਘੜਿਆਂ ਦੀ ਮੰਗ ਸ਼ੁਰੂ ਹੋ ਜਾਂਦੀ ਹੈ।
ਆਓ ਜਾਣਦੇ ਹਾਂ ਘੜੇ ਦੇ ਕੁੱਝ ਅਦਭੁਤ ਫਾਇਦਿਆਂ ਦੇ ਬਾਰੇ-
• ਇਹ ਪਾਣੀ ਦਾ ਪੀ.ਐੱਚ ਸੰਤੁਲਨ ਠੀਕ ਰੱਖਦਾ ਹੈ। ਪਾਣੀ ਦੇ ਤੱਤ ਅਤੇ ਮਿੱਟੀ ਦੇ ਤੱਤ ਮਿਲ ਕੇ ਉਚਿਤ ਪੀ.ਐੱਚ ਬੈਲੇਂਸ ਬਣਾਉਂਦੇ ਹਨ ਜੋ ਸਰੀਰ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ।
• ਘੜੇ ਦਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪੇਟ ਅਤੇ ਪਾਚਣ ਦੀ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦਾ ਪਾਣੀ ਪੀਣ ਨਾਲ ਟੇਸਟੋਸਟੇਰਾਨ ਦਾ ਪੱਧਰ ਵੀ ਵੱਧਦਾ ਹੈ।
• ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਇਸ ਦਾ ਪਾਣੀ ਪੀਣ ਨਾਲ ਕਬਜ਼ ਅਤੇ ਗਲਾ ਖਰਾਬ ਹੋਣ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਸਰੀਰ ਨੂੰ ਠੰਡਕ ਵੀ ਦਿੰਦਾ ਹੈ।
• ਇਸ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਅਤੇ ਲਾਭਕਾਰੀ ਮਿਨਰਲਸ ਪ੍ਰਦਾਨ ਕਰਦਾ ਹੈ।
• ਘੜੇ ਦਾ ਪਾਣੀ ਕੁਦਰਤੀ ਤੌਰ ‘ਤੇ ਠੰਡਾ ਹੁੰਦਾ ਹੈ, ਜਦਕਿ ਫਰਿੱਜ ਦਾ ਪਾਣੀ ਬਿਜਲੀ ਦੀ ਸਹਾਇਤਾ ਨਾਲ ਠੰਡਾ ਹੁੰਦਾ ਹੈ। ਘੜੇ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿੱਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਘੜੇ ਬਣਾਉਣ ਵਾਲਿਆਂ ਨੂੰ ਵੀ ਲਾਭ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ