ਆਮ ਤੌਰ ਤੇ ਪਿੰਡਾਂ ਵਿੱਚ ਪਸ਼ੂਆਂ ਦਾ ਦੁੱਧ ਵਧਾਉਣ ਲਈ ਕੁੱਝ ਦੇਸੀ ਅਤੇ ਘਰੇਲੂ ਨੁਸਖੇ ਵਰਤੇ ਜਾਂਦੇ ਹਨ ਉਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ।
1. ਤਾਰਾਮੀਰਾ +ਮਸਰ+ ਛੋਲਿਆਂ ਦੀ ਦਾਲ + ਅਲਸੀ + ਸੌਂਫ + ਸੋਏ ( 100 ਗ੍ਰਾਮ ਹਰ ਚੀਜ਼) + ਮੋਟੀ ਇਲਾਇਚੀ ਦੇ 50 ਗ੍ਰਾਮ ਦਾਣੇ +20 ਗ੍ਰਾਮ ਧੋਲਾ ਜੀਰਾ + ਦੇਸੀ ਘਿਓ ਨੂੰ ਉਬਾਲ ਕੇ ਲੱਗਭੱਗ 1 ਕਿਲੋ ਕਾੜ੍ਹਾ ਬਣਾ ਕੇ ਪਸ਼ੂ ਨੂੰ ਖਵਾਓ। ਇਸ ਨੁਸਖੇ ਰਾਹੀ ਪਸ਼ੂ ਦੀ ਪਾਚਣ ਪ੍ਰਣਾਲੀ ਦਰੁਸਤ ਹੋ ਜਾਂਦੀ ਹੈ ਤੇ ਭੁੱਖ ਖੁੱਲ ਜਾਂਦੀ ਹੈ ਤੇ ਪਸ਼ੂ ਜਿਆਦਾ ਖਾਂਦਾ ਹੈ ਜਿਸ ਨਾਲ ਉਸ ਦੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ।
2. ਦੁੱਧ ਵਧਾਉਣ ਲਈ ਲਗਭੱਗ ਅੱਧਾ ਕਿਲੋ ਚਿੱਟਾ ਜੀਰਾ ਅਤੇ 1 ਕਿਲੋ ਸੌਂਫ ਨੂੰ ਰਗੜ ਕੇ ਰੱਖ ਲਵੋ ਤੇ 1-2 ਮੁੱਠੀਆ ਰੋਜ਼ਾਨਾ ਅੱਧਾ ਕਿਲੋ ਦੁੱਧ ਨਾਲ ਪਸ਼ੂ ਨੂੰ ਦਿੱਤੀਆਂ ਜਾਂਦੀਆ ਹਨ।
3. ਆਯੁਰਵੈਦਿਕ ਵਿੱਚ ਵਰਤੀਆਂ ਜਾਂਦੀਆਂ ਬੂਟੀਆਂ ਜਿਵੇਂ ਸਫੈਦ ਮੂਸਲੀ + ਸਤਾਵਰੀ + ਭੱਖੜਾ + ਜਟਾਂਮਾਸੀ ਤੇ ਕੰਬੋਜੀ ਆਦਿ ਨੂੰ ਵੀ ਮਿਲਾ ਕੇ ਦੇ ਸਕਦੇ ਹੋ। ਇਹ ਪਸ਼ੂਆਂ ਨੂੰ ਸਿਹਤਮੰਦ ਰੱਖਦੀਆ ਹਨ ਤੇ ਪਸ਼ੂ ਦਾ ਦੁੱਧ ਵੀ ਵੱਧਦਾ ਹੈ।
4. ਸੂਣ ਤੋਂ 4-5 ਦਿਨ ਬਾਅਦ ਪਸ਼ੂ ਨੂੰ ਲੱਸਣ ਦਾ ਕਾੜ੍ਹਾ ਜਿਸ ਵਿੱਚ ਲਗਭੱਗ 125 ਗ੍ਰਾਮ ਲੱਸਣ, 125 ਗ੍ਰਾਮ ਘਿਓ, 250 ਗ੍ਰਾਮ ਖੰਡ/ਸ਼ੱਕਰ ਤੇ 2 ਕਿਲੋ ਦੁੱਧ ਨੂੰ ਮਿਲਾ ਕੇ ਪਸ਼ੂ ਨੂੰ ਦਿਓ । ਇਸ ਨਾਲ ਪਸ਼ੂ ਦਾ ਦੁੱਧ ਵੱਧ ਜਾਂਦਾ ਹੈ।
ਕੋਈ ਵੀ ਨੁਸਖਾ ਵਰਤਣ ਤੋਂ ਪਹਿਲਾ ਇੱਕ ਵਾਰ ਵੈਟਨਰੀ ਡਾਕਟਰ ਦੀ ਵੀ ਸਲਾਹ ਜਰੂਰ ਲਓ।
ਸੋਰਸ- ਪਸ਼ੂ ਪਾਲਕਾਂ ਦੇ ਦੇਸੀ ਟੋਟਕੇ (GADVASU)
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ