fruits paniri

ਮੁੱਖ ਪੰਜ ਢੰਗ ਅਪਣਾ ਕੇ ਫ਼ਲਦਾਰ ਬੂਟਿਆਂ ਦੀ ਪਨੀਰੀ ਤਿਆਰ ਕਰੋ

ਜੇ ਤੁਸੀ ਵੀ ਫ਼ਲਦਾਰ ਬੂਟਿਆਂ ਦੀ ਪਨੀਰੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਢੰਗ ਆਪਣਾ ਸਕਦੇ ਹੋ:

ਬੀਜ ਰਾਹੀਂ:- ਪਪੀਤਾ, ਫਾਲਸਾ ਅਤੇ ਜਾਮੁਨ ਦਾ ਬੀਜ ਤਿਆਰ ਕਰਨ ਲਈ ਜੜ੍ਹ-ਮੁੱਢ ਤਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਬੀਜ ਰਾਹੀਂ ਹੈ। ਬੀਜ ਤੋਂ ਤਿਆਰ ਕੀਤੇ ਬੂਟਿਆਂ ਨੂੰ ਬਿਮਾਰੀ ਘੱਟ ਲੱਗਦੀ ਹੈ ।

ਕਲਮਾਂ ਰਾਹੀ:- ਅੰਗੂਰ ਅਤੇ ਅਨਾਰ ਦਾ ਅਸਲੀ ਵਾਧਾ ਕਲਮਾਂ ਰਾਹੀਂ ਕੀਤਾ ਜਾਂਦਾ ਹੈ। ਇਸ ਲਈ 15-20 ਸੈਂਟੀਮੀਟਰ ਲੰਬੀ ਇੱਕ ਸਾਲ ਪੁਰਾਣੀ ਟਾਹਣੀ ਜੋ ਪੈਨਸਲ ਦੀ ਮੋਟਾਈ ਦੀ ਹੋਵੇ ਅਤੇ 3-5 ਅੱਖਾਂ ਵਾਲੀ ਨੂੰ ਕਲਮ ਦੇ ਤੌਰ ‘ਤੇ ਵਰਤਿਆ ਜਾ ਸਕੇ।

ਵਾਯੂ ਦਾਬ/ਗੁੱਟੀ :- ਇਸ ਢੰਗ ਨਾਲ ਲੀਚੀ ਦੇ ਬੂਟੇ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇੱਕ ਸਾਲ ਪੁਰਾਣੀ ਟਾਹਣੀ ਦੇ ਸਿਰੇ ਵੱਲੋਂ ਇੱਕ ਫੁੱਟ ਪਿੱਛੇ ਨੂੰ 2.5 ਸੈਟੀਮੀਟਰ ਗੋਲਾਈ ਵਿੱਚ ਛਿੱਲੜ ਉਤਾਰ ਦਿਓ ਅਤੇ ਇਸ ਨੂੰ ਸਫੈਗਨਮ ਘਾਹ ਨਾਲ ਢੱਕ ਕੇ ਪੋਲੀਥੀਨ ਵਿੱਚ ਲਪੇਟ ਕੇ ਪਾਸਿਆਂ ਤੋਂ ਕੱਸ ਕੇ ਬੰਨ੍ਹ ਦਿਓ। 3-4 ਹਫਤਿਆਂ ਬਾਅਦ ਕੱਟੇ ਹਿੱਸੇ ‘ਤੇ ਜੜ੍ਹਾਂ ਨਿਕਲ ਆਉਦੀਆਂ ਹਨ। ਇਸ ਟਾਹਣੀ ਨੂੰ ਬੂਟੇ ਤੋਂ ਅਲੱਗ ਕਰਕੇ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ। ਬਾਰਾਮਾਸੀ ਨਿੰਬੂ ਦੇ ਬੂਟੇ ਵੀ ਇਸ ਵਿਧੀ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ।

ਅੱਖ ਚਾੜ੍ਹਨੀ (ਬਡਿੰਗ)

ਟੀ-ਬਡਿੰਗ :- ਇਸ ਵਿਧੀ ਦੁਆਰਾ ਕਿੰਨੂ, ਨਾਖ, ਆੜੂ ਅਤੇ ਬੇਰ ਦੇ ਬੂਟੇ ਵਪਾਰਕ ਪੱਧਰ ‘ਤੇ ਤਿਆਰ ਕੀਤੇ ਜਾ ਸਕਦੇ ਹਨ ਅਤੇ ਪੈਨਸਲ ਦੀ ਮੋਟਾਈ ਦਾ ਜੜ੍ਹ ਮੁੱਢ ਬੂਟਾ ਵਰਤਿਆ ਜਾ ਸਕਦਾ ਹੈ।

ਪੈਚ-ਬਡਿੰਗ:- ਅਮੂਰਦ ਦੇ ਬੂਟੇ ਇਸ ਵਿਧੀ ਦੁਆਰਾ ਤਿਆਰ ਕੀਤੇ ਜਾਂਦੇ ਹਨ। ਇਸ ਵਿਧੀ ਲਈ ਪਿੱਤਰ ਬੂਟਿਆਂ ਦੀ ਸ਼ਾਖ ‘ਤੇ ਇੱਕ ਆਇਤਕਾਰ ਛਿੱਲੜ ਦਾ ਟੁਕੜਾ ਅੱਖ ਸਮੇਤ ਵਰਤਿਆ ਜਾਂਦਾ ਹੈ।

ਪਿਉਂਦੀ-ਢੰਗ (ਗ੍ਰਾਫਟਿੰਗ)

ਜੀਭ ਗ੍ਰਾਫਟਿੰਗ:- ਇਸ ਵਿਧੀ ਦੁਆਰਾ ਆੜੂ,ਨਾਖ ਅਤੇ ਅਲੂਚੇ ਦਾ ਬੂਟਾ ਤਿਆਰ ਕੀਤਾ ਜਾ ਸਕਦਾ ਹੈ।

ਸਾਈਡ ਗ੍ਰਾਫਟਿੰਗ:- ਵਪਾਰਿਕ ਪੱਧਰ ‘ਤੇ ਅੰਬ ਦੇ ਬੂਟੇ ਤਿਆਰ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ