ਕੜ੍ਹੀ ਪੱਤਾ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਤਰ੍ਹਾਂ ਖਾਂਦੇ ਆ ਰਹੇ ਹਾਂ। ਕੜ੍ਹੀ ਪੱਤੇ ਦਾ ਇੱਕ ਰੁੱਖ ਹੁੰਦਾ ਹੈ ਜੋ ਦੇਖਣ ਵਿੱਚ ਆੜੂ ਅਤੇ ਨਿੰਮ ਵਰਗਾ ਲੱਗਦਾ ਹੈ। ਕੜ੍ਹੀ ਪੱਤੇ ਦਾ ਰੁੱਖ ਕਿਸੇ ਨਰਸਰੀ ਜਾਂ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਮਿਲ ਜਾਂਦਾ ਹੈ ਅਤੇ ਇਹ ਬੜੀ ਆਸਾਨੀ ਨਾਲ ਉੱਗ ਪੈਂਦਾ ਹੈ। ਇਸ ਦੀ ਵਰਤੋਂ ਸਬਜ਼ੀ ਅਤੇ ਦਾਲਾਂ ਵਿੱਚ ਵੀ ਕੀਤੀ ਜਾਂਦੀ ਹੈ। ਸਬਜ਼ੀ ਅਤੇ ਦਾਲ ਵਿੱਚ ਇਸ ਦੇ ਦੋ ਚਾਰ ਪੱਤੇ ਹੀ ਪਾਏ ਜਾ ਸਕਦੇ ਹਨ। ਕੜ੍ਹੀ ਪੱਤੇ ਦੀ ਵਰਤੋਂ ਕਈ ਸਾਲਾਂ ਤੋਂ ਸਬਜ਼ੀ ਅਤੇ ਦਵਾਈਆਂ ਵਿੱਚ ਕੀਤੀ ਆ ਰਹੀ ਹੈ ਅਤੇ ਕੜ੍ਹੀ ਪੱਤੇ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਵਾਲਾਂ ਲਈ ਸਹਾਇਕ: ਕੜ੍ਹੀ ਪੱਤਾ ਭਾਂਵੇ ਸਿੱਧਾ ਖਾ ਲਉ ਜਾਂ ਇਸ ਦਾ ਕਾੜ੍ਹਾ ਬਣਾ ਕੇ ਵਾਲਾਂ ਉੱਪਰ ਲਾਓ। ਇਸ ਨਾਲ ਵਾਲ ਝੜਦੇ ਨਹੀਂ ਅਤੇ ਵਾਲ ਲੰਬੇ ਹੁੰਦੇ ਹਨ।
ਜਿਗਰ ਲਈ ਫਾਇਦੇਮੰਦ: ਕੜ੍ਹੀ ਪੱਤਿਆਂ ਦਾ ਰਸ ਕੱਢ ਕੇ ਦਿਨ ਵਿੱਚ ਦੋ ਜਾਂ ਤਿੰਨ ਪੀਣ ਨਾਲ ਕਿਸੇ ਵੀ ਕਾਰਨ ਕਰਕੇ ਖਰਾਬ ਹੋਏ ਜਿਗਰ ਨੂੰ ਆਰਾਮ ਮਿਲਦਾ ਹੈ ਅਤੇ ਪੱਤਿਆਂ ਵਿਚਲੇ ਤੱਤ ਤਣਾਅ ਨੂੰ ਘੱਟ ਕਰਦੇ ਹਨ। ਇਸ ਦੇ ਪੱਤੇ ਖੂਨ ਵਿੱਚੋਂ ਟੌਕਸਿਨਜ਼ ਨੂੰ ਖਤਮ ਕਰ ਦਿੰਦੇ ਹਨ।
ਬਲੱਡ ਸ਼ੂਗਰ: ਕੜ੍ਹੀ ਪੱਤਾ ਸ਼ੂਗਰ ਦੇ ਮਰੀਜ਼ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਸ਼ੂਗਰ ਵਾਲਾ ਵਿਅਕਤੀ ਤਾਜ਼ੇ ਕੜ੍ਹੀ ਪੱਤੇ ਖਾਵੇ ਤਾਂ ਉਸ ਦਾ ਜਿਗਰ ਓਵਰ ਐਕਟਿਵ ਹੋ ਜਾਂਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਵਾਲੇ ਵਿਅਕਤੀ ਦੇ ਗੁਰਦੇ ਫੇਲ ਹੋਣ ਦਾ ਵੀ ਖਤਰਾ ਘੱਟ ਜਾਂਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ