ਇਹ ਇੱਕ ਉੱਲੀ ਰੋਗ ਹੈ ਜੋ ਗਰਮ ਅਤੇ ਨਮੀ ਵਾਲੇ ਮੌਸਮ ਦੇ ਚੱਲਦਿਆਂ ਮਿਰਚਾਂ ‘ਤੇ ਹਮਲਾ ਕਰਦਾ ਹੈ।
ਲੱਛਣ:
• ਇਸਦੇ ਹਮਲੇ ਨਾਲ ਪੌਦੇ ਦੀਆਂ ਟਹਿਣੀਆਂ ਉੱਪਰੋਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ‘ਤੇ ਕਾਲੇ ਛੋਟੇ ਧੱਬੇ ਦਿਖਾਈ ਦਿੰਦੇ ਹਨ।
• ਵਰਤਮਾਨ ਮੌਸਮ ਇਸ ਬਿਮਾਰੀ ਲਈ ਅਨੁਕੂਲ ਹੈ।
ਰੋਕਥਾਮ:
• ਇਸ ਬਿਮਾਰੀ ਤੋਂ ਬਚਣ ਲਈ 250 ਮਿ.ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐੱਮ-45 ਜਾਂ ਬਲਾਈਟੋਕਸ ਨੂੰ 250 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਅਤੇ ਬਾਅਦ ਵਿੱਚ 10 ਦਿਨਾਂ ਦੇ ਅੰਤਰਾਲ ‘ਤੇ ਦੋਬਾਰਾ ਸਪਰੇਅ ਕਰੋ।
• ਜੇਕਰ ਫੋਲੀਕਰ ਦੀ ਸਪਰੇਅ ਕੀਤੀ ਹੋਵੇ ਤਾਂ ਮਿਰਚ ਦੀ ਤੁੜਾਈ 4 ਦਿਨ ਬਾਅਦ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ