organic

ਵਾਤਾਵਰਨ ਲਈ ਆਸ਼ੀਰਵਾਦ – ਜੈਵਿਕ ਖੇਤੀ

ਜੈਵਿਕ ਖੇਤੀ ਖੇਤੀਬਾੜੀ ਦਾ ਇਕ ਅਜਿਹਾ ਤਰੀਕਾ ਹੈ ਜੋ ਸਿੰਥੈਟਿਕ ਖਾਦਾਂ ਅਤੇ ਸਿੰਥੈਟਿਕ ਕੀਟਨਾਸ਼ਕਾਂ ਦੀ ਨਾ ਵਰਤੋਂ ਜਾਂ ਘੱਟ ਵਰਤੋਂ ‘ਤੇ ਆਧਾਰਿਤ ਹੈ ਅਤੇ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਫ਼ਸਲ ਚੱਕਰ, ਹਰੀ ਖਾਦ, ਕੰਪੋਸਟ ਆਦਿ ਦਾ ਇਸਤੇਮਾਲ ਕਰਦਾ ਹੈ।

ਜੈਵਿਕ ਖੇਤੀ ਵਿੱਚ ਖੇਤੀ ਤੋਂ ਪ੍ਰਾਪਤ ਕਚਰੇ ਅਤੇ ਪਸ਼ੂਆਂ ਦਾ ਮਲ ਵਰਤਿਆ ਜਾਂਦਾ ਹੈ ਅਤੇ ਇਸ ਨਾਲ 20-25% ਤੱਕ ਖਰਚ ਵਿੱਚ ਕਮੀ ਆਉਂਦੀ ਹੈ।

ਮੁੱਖ ਫ਼ਸਲ ਤੋਂ ਇਲਾਵਾ ਨਦੀਨ ਅਤੇ ਘਾਹ ਵੀ ਕਾਇਮ ਰਹਿਣ ਨਾਲ ਪਸ਼ੂਆਂ ਦਾ ਚਾਰਾ ਆਸਾਨੀ ਨਾਲ ਮਿਲ ਜਾਂਦਾ ਹੈ।

ਜੈਵਿਕ ਖੇਤੀ ਨਾਲ ਮਿੱਤਰ ਕੀੜਿਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ, ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮਦਦ ਕਰਦੀ ਹੈ।

ਜੈਵਿਕ ਖੇਤੀ ਤੋਂ ਉਪਲੱਬਧ ਚਾਰੇ ਨਾਲ ਜਾਨਵਰਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ ਹੈ।

ਜੈਵਿਕ ਖੇਤੀ ਵਿੱਚ ਰਸਾਇਣਿਕ ਵਿਅਰਥ ਮੌਜੂਦ ਨਹੀਂ ਹੁੰਦੇ ਹਨ, ਜਿਸ ਕਾਰਨ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ ਅਤੇ ਕਈ ਕੁਦਰਤੀ ਪੋਸ਼ਕ ਤੱਤ ਨਸ਼ਟ ਹੋਣ ਤੋਂ ਬਚ ਜਾਂਦੇ ਹਨ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ