ਚਿਆ ਦੇ ਬੀਜ ਨੂੰ ਸੈਲਵੀਆ ਹਿਸਪਾਨਿਕਾ ਦੇ ਰੂਪ ਵਿੱਚ ਜਾਣਿਆਂ ਜਾਂਦ ਹੈ। ਚਿਆ ਦੇ ਬੀਜ ਨੂੰ ਕਿਸੇ ਸੁਪਰ ਫੂਡਜ਼ ਤੋਂ ਘੱਟ ਨਹੀਂ ਜਾਣਿਆਂ ਜਾਂਦਾ। ਆਪਣੇ ਛੋਟੇ ਆਕਾਰ ਦੇ ਬਾਵਜੂਦ ਚਿਆ ਬੀਜ ਸਭ ਤੋਂ ਪੋਸ਼ਟਿਕ ਭੋਜਨ ਹੈ। ਇਨ੍ਹਾ ਵਿੱਚ ਫਾਇਬਰ, ਪ੍ਰੋਟੀਨ, ਆੱਮੇਗਾ- 3 ਫੈਟੀ ਐਸਿਡ ਅਤੇ ਵਿਭਿੰਨ ਸੂਖਮ ਤੱਤ ਪਾਏ ਜਾਂਦੇ ਹਨ।
ਚਿਆ ਬੀਜ ਕੀ ਹੈ- ਚਿਆ ਬੀਜ ਮਿੰਟ ਪ੍ਰਜਾਤੀ ਦੇ ਹੁੰਦੇ ਹਨ ਅਤੇ ਆਕਾਰ ਵਿੱਚ ਬਹੁਤ ਛੋਟੇ ਹੁੰਦੇ ਹਨ। ਇਸ ਦਾ ਰੰਗ ਚਿੱਟਾ, ਭੂਰਾ ਅਤੇ ਕਾਲਾ ਹੁੰਦਾ ਹੈ।। ਇਹ ਮੈਕਸਿਕੋ ਵਿੱਚ ਪਾਏ ਜਾਣ ਵਾਲੇ ਬੀਜ ਹਨ ਜੋ ਕਿ ਸੈਲਵੀਆ ਹਿਸਪਾਨਿਕਾ ਨਾਮ ਦੇ ਰੁੱਖ ‘ਤੇ ਲੱਗਦੇ ਹਨ। ਇਹ ਦੇਖਣ ਵਿੱਚ ਜਿੰਨੇ ਛੋਟੇ ਹੁੰਦੇ ਹਨ ਇਨ੍ਹਾਂ ਦੇ ਗੁਣ ਓਨੇ ਹੀ ਵੱਡੇ ਹੁੰਦੇ ਹਨ।
ਚਿਆ ਬੀਜਾਂ ਦੇ ਲਾਭ- ਚਿਆ ਬੀਜਾਂ ਦੇ ਕਈ ਅਜਿਹੇ ਲਾਭ ਵੀ ਹਨ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ। ਆਓ ਜਾਣਦੇ ਹਾਂ ਚਿਆ ਬੀਜਾਂ ਦੇ ਸਿਹਤਮੰਦ ਲਾਭ ਬਾਰੇ:
ਭਾਰ ਘੱਟ ਕਰਨ ਵਿੱਚ ਮਦਦਗਾਰ- ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਚਿਆ ਬੀਜ ਤੁਹਾਡੇ ਲਈ ਬਹੁਤ ਵਧੀਆ ਵਿਕਲਪਾਂ ਵਿੱਚੋਂ ਇੱਕ ਹੈ। ਚਿਆ ਬੀਜਾਂ ਵਿੱਚ ਮੌਜੂਦ ਫਾਇਬਰ ਤੁਹਾਨੂੰ ਬਹੁਤ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ।
ਸ਼ੂਗਰ ਨੂੰ ਕੰਟਰੋਲ ਕਰਦਾ ਹੈ- ਚਿਆ ਬੀਜ ਇੰਸੁਲਿਨ ਨੂੰ ਕੰਟਰੋਲ ਕਰਦੇ ਹਨ। ਇਹ ਤੁਹਾਡੇ ਇੰਸੁਲਿਨ ਨੂੰ ਕੰਟਰੋਲ ਕਰਕੇ ਇਸ ਦੀ ਸਹੀ ਮਾਤਰਾ ਬਣਾਈ ਰੱਖਦਾ ਹੈ, ਜਿਸ ਨਾਲ ਤੁਹਾਡੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਸਹੀ ਬਣੀ ਰਹਿੰਦੀ ਹੈ। ਜਿਹਨਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਬੀਜ ਬਹੁਤ ਫਾਇਦੇਮੰਦ ਹੈ।
ਐਂਟੀਆੱਕਸੀਡੈਂਟ- ਇਨ੍ਹਾਂ ਬੀਜਾਂ ਵਿੱਚ ਐਂਟੀਆੱਕਸੀਡੈਂਟ ਹੋਣ ਦੇ ਕਾਰਨ ਇਹ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਕੈਂਸਰ ਦੇ ਇਲਾਜ ਵਿੱਚ ਵੀ ਇਹ ਬਹੁਤ ਫਾਇਦੇਮੰਦ ਹੈ। ਇਹ ਦੂਸਰੇ ਬਹੁਤ ਸਾਰੇ ਛੂਤ ਦੇ ਕਿਟਾਣੂਆਂ ਤੋਂ ਸਰੀਰ ਨੂੰ ਹਾਨੀ ਪਹੁੰਚਾਉਣ ਤੋਂ ਰੋਕਦੇ ਹਨ।
ਅੋਮੇਗਾ-3 – ਚਿਆ ਦੇ ਬੀਜ ਵਿੱਚ ਅੋਮੇਗਾ- 3 ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਨਾਲ ਹੀ ਇਸ ਤੋਂ ਅੋਮੇਗਾ ਤੇਲ ਦੀ ਵੀ ਪ੍ਰਾਪਤੀ ਹੁੰਦੀ ਹੈ। ਅੋਮੇਗਾ-3 ਤੇਲ ਸਾਡੇ ਸਰੀਰ ਵਿੱਚ ਕਾੱਲੈਸਟ੍ਰਾੱਲ ਨੂੰ ਘੱਟ ਕਰਨ ਲਈ
ਬਹੁਤ ਜਰੂਰੀ ਹੁੰਦਾ ਹੈ।
ਹੱਡੀਆਂ ਅਤੇ ਦੰਦਾਂ ਲਈ- 28 ਗ੍ਰਾਮ ਚਿਆ ਬੀਜ ਵਿੱਚ ਤੁਹਾਨੂੰ 18 ਪ੍ਰਤੀਸ਼ਤ ਤੱਕ ਕੈਲਸ਼ੀਅਮ ਪ੍ਰਾਪਤ ਹੋਵੇਗਾ ਜੋ ਦੰਦਾਂ ਅਤੇ ਹੱਡੀਆਂ ਨੂੰ ਮਜਬੂਤ ਬਣਾਉਣ ਲਈ ਬਹੁਤ ਹੈ। ਨਾਲ ਹੀ ਇਸ ਵਿੱਚ ਮੈਗਨੀਸ਼ੀਅਮ, ਪ੍ਰੋਟੀਨ ਅਤੇ ਫਾਸਫੋਰਸ ਵੀ ਪਾਏ ਜਾਂਦੇ ਹਨ।
ਚਿਆ ਬੀਜਾਂ ਦੇ ਨੁਕਸਾਨ-
• ਚਿਆ ਬੀਜਾਂ ਨੂੰ ਜ਼ਿਆਦਾ ਮਾਤਰਾ ਵਿੱਚ ਲੈਣ ਨਾਲ ਐਲਰਜੀ ਵੀ ਹੋ ਸਕਦੀ ਹੈ ਜਿਵੇਂ ਕਿ ਖੁਜਲੀ, ਦਸਤ, ਉਲਟੀ, ਸਾਹ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
• ਜੇਕਰ ਤੁਸੀਂ ਪ੍ਰੋਸਟੇਟ ਕੈਂਸਰ ਨਾਲ ਪੀੜਿਤ ਹੋ ਤਾਂ ਚਿਆ ਦੇ ਬੀਜਾਂ ਦਾ ਸੇਵਨ ਨਾ ਕਰੋ।
• ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਦੀ ਸਮੱਸਿਆ ਵੀ ਹੋ ਸਕਦੀ ਹੈ ਜਿਵੇਂ ਕਿ ਦਸਤ, ਗੈਸ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ