ਭਾਰਤੀ ਕ੍ਰਿਸ਼ੀ ਅਨੁਸੰਧਾਨ ਪ੍ਰੀਸ਼ਦ(IARI) ਦੁਆਰਾ ਗੰਨੇ ਦੀਆਂ ਸੁਧਾਰੀਆਂ ਗਈਆਂ ਕਿਸਮਾਂ

ਅਗੇਤੀਆਂ ਕਿਸਮਾਂ

Co 89003 (Co 7314 X Co 775): ਇਹ ਵਧੇਰੇ ਮਿੱਠੇ ਅਤੇ ਪੈਦਾਵਾਰ ਵਾਲੀ ਕਿਸਮ ਹੈ। ਇਸ ਕਿਸਮ ਦਾ ਗੰਨਾ ਲੰਬਾ ਅਤੇ ਦਰਮਿਆਨਾ ਮੋਟਾ ਹੁੰਦਾ ਹੈ, ਜੋ ਕਿ ਜਾਮੁਨੀ ਰੰਗ ਦਾ ਹੁੰਦਾ ਹੈ, ਜਿਸਦੇ ਕੁੱਝ ਹਿੱਸੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦਾ ਗੰਨਾ ਨਰਮ ਛਿਲਕੇ ਵਾਲਾ ਹੁੰਦਾ ਹੈ, ਜੋ ਕਿ ਚੂਸਣ ਲਈ ਵਧੀਆ ਹੈ। ਇਸ ਕਿਸਮ ਦਾ ਗੁੜ ਹਲਕੇ ਸੁਨਹਿਰੀ ਰੰਗ ਦਾ ਅਤੇ A1 ਕੁਆਲਿਟੀ ਦਾ ਹੁੰਦਾ ਹੈ। ਇਹ ਕਿਸਮ ਮੁੱਖ ਤੌਰ ‘ਤੇ ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਲਾਈ ਜਾ ਸਕਦੀ ਹੈ। ਇਹ ਕਿਸਮ ਕਾਫੀ ਹੱਦ ਤੱਕ ਰੱਤਾ ਰੋਗ ਦੀ ਰੋਧਕ ਹੈ। ਇਸ ਕਿਸਮ ਲਈ ਜੜ੍ਹ-ਛੇਦਕ ਅਤੇ ਸੋਕਾ ਰੋਗ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਕਿਸਮ ਸੋਕੇ ਨੂੰ ਸਹਿਣਯੋਗ ਹੈ ਅਤੇ ਪਾਣੀ ਦੀ ਖੜੋਤ ਦੀ ਰੋਧਕ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 37.7 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਮਿੱਠੇ ਦੀ ਮਾਤਰਾ 18.45% ਹੁੰਦੀ ਹੈ।

Co 98014 (Karan-1): ਇਹ ਕਿਸਮ Co 8316 ਅਤੇ Co 8213 ਦੇ ਪ੍ਰਜਣਨ ਦੁਆਰਾ ਉੱਤਰ-ਪੱਛਮੀ ਖੇਤਰਾਂ ਲਈ ਤਿਆਰ ਕੀਤੀ ਗਈ ਹੈ। ਇਹ ਲੰਬੀ ਅਤੇ ਸਿੱਧੀ ਵੱਧਣ ਵਾਲੀ, ਹਰੇ-ਪੀਲੇ ਰੰਗ ਦੀ, ਕੰਡਿਆਂ ਅਤੇ ਦਰਾਰਾਂ ਤੋਂ ਰਹਿਤ ਕਿਸਮ ਹੈ। ਇਹ ਕਿਸਮ ਗਰਮੀਆਂ ਦੇ ਮੌਸਮ ਲਈ ਅਨੁਕੂਲ ਹੈ। ਵਧੇਰੇ ਰੇਸ਼ਾ ਹੋਣ ਕਾਰਨ ਇਸ ਕਿਸਮ ਵਿੱਚ ਕੀਟਾਂ, ਜੰਗਲੀ ਸੂਰਾਂ ਦਾ ਹਮਲਾ ਘੱਟ ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 35-40 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਇਸ ਵਿੱਚ ਮਿੱਠੇ ਦੀ ਮਾਤਰਾ 17.89% ਹੁੰਦੀ ਹੈ। ਇਹ ਕਿਸਮ ਕਾਫੀ ਹੱਦ ਤੱਕ ਰੱਤਾ ਰੋਗ ਅਤੇ ਕਾਂਗਿਆਰੀ ਦੀ ਰੋਧਕ ਹੈ ਅਤੇ ਸੋਕੇ ਜਾਂ ਪਾਣੀ ਦੀ ਖੜੋਤ ਨੂੰ ਸਹਿਣਯੋਗ ਹੈ।

Co 0238 (Karan-4): ਇਸ ਕਿਸਮ ਨੂੰ ਉੱਤਰ-ਪੱਛਮੀ ਖੇਤਰਾਂ ਲਈ Co 8102 ਅਤੇ Co 775 ਦੇ ਪ੍ਰਜਣਨ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਕਿਸਮ ਦਾ ਗੰਨਾ ਗੂੜੇ ਭੂਰੇ ਰੰਗ ਦਾ ਹੁੰਦਾ ਹੈ, ਜੋ ਕਿ ਮੱਧਮ ਮੋਟਾ ਅਤੇ ਬੇਲਨਾਕਾਰ ਹੁੰਦਾ ਹੈ। ਇਹ ਕਿਸਮ ਸੋਕੇ, ਪਾਣੀ ਦੀ ਖੜੋਤ ਵਾਲੀ ਅਤੇ ਲੂਣੀ ਮਿੱਟੀ ਵਿੱਚ ਉਗਾਉਣ ਲਈ ਅਨੁਕੂਲ ਹੈ। ਇਹ ਕਿਸਮ ਰੱਤਾ ਰੋਗ ਅਤੇ ਕਾਂਗਿਆਰੀ ਵਰਗੇ ਰੋਗਾਂ ਦੀ ਰੋਧਕ ਹੈ। ਇਸਦੀ ਔਸਤਨ ਪੈਦਾਵਾਰ 33-40 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਮਿੱਠੇ ਦੀ ਮਾਤਰਾ 17.89% ਹੁੰਦੀ ਹੈ।

Co 0239 (Karan-6): ਇਹ ਕਿਸਮ 2010 ਵਿੱਚ ਉੱਤਰ ਪੱਛਮੀ ਖੇਤਰਾਂ ਲਈ ਜਾਰੀ ਕੀਤੀ ਗਈ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ ਅਤੇ ਹਰੇ-ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਕਿਸਮ 17% ਵਧੇਰੇ ਪੈਦਾਵਾਰ, 21% ਵਧੇਰੇ ਖੰਡ ਅਤੇ 3.8% ਮਿੱਠਾ ਦਿੰਦੀ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 30-35 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ 18.58% ਮਿੱਠਾ ਹੁੰਦਾ ਹੈ।

Co 0237: ਇਹ ਕਿਸਮ 2012 ਵਿੱਚ ਉੱਤਰ-ਪੱਛਮੀ ਖੇਤਰਾਂ ਲਈ ਜਾਰੀ ਕੀਤੀ ਗਈ। ਇਹ ਕਿਸਮ ਪਾਣੀ ਦੀ ਖੜੋਤ ਵਾਲੇ ਖੇਤਰਾਂ ਵਿੱਚ ਬਿਜਾਈ ਲਈ ਅਨੁਕੂਲ ਹੈ। ਇਹ ਕਿਸਮ ਰੱਤਾ ਰੋਗ ਦੀ ਰੋਧਕ ਹੈ। ਇਸਦੀ ਔਸਤਨ ਪੈਦਾਵਾਰ 29-31 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਮਿੱਠੇ ਦੀ ਮਾਤਰਾ 18.78% ਹੁੰਦੀ ਹੈ।

Co 05009: ਇਹ ਕਿਸਮ 2013 ਵਿੱਚ ਉੱਤਰ-ਪੱਛਮੀ ਖੇਤਰਾਂ ਵਿੱਚ ਬਿਜਾਈ ਲਈ ਅਨੁਕੂਲ ਹੈ। ਇਸ ਕਿਸਮ ਦੇ ਗੰਨੇ ਲੰਬੇ, ਆਕਾਰ ਵਿੱਚ ਬੇਲਨਾਕਾਰ ਅਤੇ ਹਲਕੇ ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਦੀ ਕਾਫੀ ਹੱਦ ਤੱਕ ਰੋਧਕ ਹੈ। ਇਸਦੀ ਔਸਤਨ ਪੈਦਾਵਾਰ 31.6 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਮਿੱਠਾ 17.44% ਹੁੰਦੀ ਹੈ।

Co 0124 (Karan 5): ਇਹ ਕਿਸਮ ਉੱਤਰ-ਪੱਛਮੀ ਖੇਤਰਾਂ ਵਿੱਚ ਬਿਜਾਈ ਲਈ ਜਾਰੀ ਕੀਤੀ ਗਈ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਪੀਲੇ ਰੰਗ ਦੇ ਅਤੇ ਬੇਲਨਾਕਾਰ ਹੁੰਦੇ ਹਨ। ਇਸ ਵਿੱਚ 12.65% ਰੇਸ਼ੇ ਦੀ ਮਾਤਰਾ ਹੁੰਦੀ ਹੈ ਅਤੇ ਇਸ ਕਿਸਮ ਤੋਂ ਬਣਿਆ ਗੁੜ A2 ਕੁਆਲਿਟੀ ਦਾ ਹੁੰਦਾ ਹੈ।

Co 05011: ਇਹ ਕਿਸਮ 2012 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਗੰਨੇ ਦਰਮਿਆਨੇ ਲੰਬੇ, ਦਰਮਿਆਨੇ ਮੋਟੇ, ਜਾਮੁਨੀ ਰੰਗ ਦੇ ਨਾਲ ਹਰੇ ਰੰਗ ਦੇ ਅਤੇ ਆਕਾਰ ਵਿੱਚ ਬੇਲਨਾਕਾਰ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਦੀ ਰੋਧਕ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 34 ਟਨ ਪ੍ਰਤੀ ਏਕੜ ਹੁੰਦੀ ਹੈ ਅਤੇ ਮਿੱਠੇ ਦੀ ਮਾਤਰਾ 18% ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ