farming of stevia

ਖਰਚੇ ਤੇ ਦੁੱਗਣੇ ਤੋਂ ਜਿਆਦਾ ਮੁਨਾਫਾ ਦੇਣ ਵਾਲੀ ਫਸਲ ਸਟੀਵੀਆਂ, ਕਿਵੇਂ ਕੀਤੀ ਜਾਵੇ ਕਾਸ਼ਤ

ਬਿਨਾਂ ਮਿੱਠੇ ਨੂੰ ਤਿਆਗੇ ਸੂਗਰ ਦੀ ਬਿਮਾਰੀ ਤੋਂ ਨਿਜ਼ਾਤ ਦਵਾਉਣ ਤੋ ਮਿੱਠਾ ਇਨਕਲਾਬ ਲਿਆਉਣ ਵਾਲੇ ਪੌਦੇ ਸਟੀਵੀਆਂ ਦੀ ਖੇਤੀ ਨੂੰ ਕਿਵੇਂ ਸ਼ੁਰੂ ਕੀਤਾ ਜਾਵੇ । ਫ਼ਸਲ ਦਾ ਮੁੱਲ ਵੀ ਕਟਾਈ ਤੋਂ ਪਹਿਲਾਂ ਹੋਵੇਗਾ ਤੈਅ । ਕਈ ਦਵਾਈਆ ਬਣਾਉਣ ਲਈ ਹੁੰਦੀ ਹੈ ਵਰਤੋਂ।

ਅਜੋਕੇ ਸਮੇਂ ਵਿੱਚ ਨੌਜਵਾਨ ਪੀੜੀ ਦਾ ਖੇਤੀ ਵੱਲ ਰੁਝਾਨ ਇਸ ਸ਼ਾਇਦ ਇਸ ਕਰਕੇ ਨਹੀ ਬਣਦਾ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਤੇ ਬਜ਼ੁਰਗਾਂ ਨੂੰ ਸਿਰਫ ਗੁਜ਼ਾਰਾ ਕਰਦੀ ਹੀ ਦੇਖਦੀ ਆ ਰਹੀ ਹੈ ਤੇ ਕਣਕ ਝੋਨੇ ਦੀ ਬਿਜਾਈ ਤੋਂ ਲੈ ਕੇ ਵਿਕਰੀ ਤੱਕ ਰੁਲਿਆਂ ਹੋਇਆ ਪਰਿਵਾਰ ਆਪਣੀ ਅਗਲੀ ਪੀੜੀ ਲਈ ਚੰਗਾ ਅਨੁਭਵ ਵੀ ਨਹੀ ਛੱਡ ਸਕਦਾ । ਸੋ ਇਸ ਲਈ ਸਮੇਂ ਦੀ ਮੰਗ ਅਨੁਸਾਰ ਖੇਤੀ ਵਿੱਚ ਨਵਾ ਕਰਨ ਦੀ ਕੋਸ਼ਿਸ਼ ਕਰਨਾ ਚੰਗੀ ਸੋਚ ਹੈ । ਇਸ ਤਰਾਂ ਹੀ ਹੀ ਖੇਤੀ ਹੈ ਸਟੀਵੀਆਂ ਦੀ ਖੇਤੀ। ਇਸ ਬਲੋਗ ਰਾਹੀ ਸਟੀਵੀਆਂ ਦੀ ਖੇਤੀ ਸ਼ੁਰੂ ਕਰਨ ਨੂੰ ਲੈ ਕੇ ਦਿਮਾਗ ਵਿੱਚ ਆਏ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਜ਼ਮੀਨ ਦੀ ਚੋਣ :

ਜੇਕਰ ਤੁਹਾਡੀ ਜ਼ਮੀਨ ਦੀ ph 6.5 – 7.5 ਹੈ ਤੇ ਨਮੀ ਨੂੰ ਸੰਭਾਲਣ ਵਾਲੀ ਹੈ ਤਾਂ ਸਟੀਵੀਆਂ ਲਈ ਢੁੱਕਵੀ ਹੈ। ਜਿਸ ਜ਼ਮੀਨ ਵਿੱਚ ਆਲੂ ਦੀ ਖੇਤੀ ਹੋ ਸਕਦੀ ੳੇੁਸ ਜ਼ਮੀਨ ਵਿੱਚ ਸਟੀਵੀਆ ਦੀ ਖੇਤੀ ਵਧੀਆ ਹੋ ਸਕਦੀ ਹੈ, ਕਿਉਂਕਿ ਇਸ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ ਇਸ ਲਈ ਦਰਮਿਆਨੀ ਤੋਂ ਭਾਰੀ ਤੇ ਰੇਤਲੀ ਜ਼ਮੀਨ ਫ਼ਸਲ ਲਈ ਲਾਭਕਾਰੀ ਹੈ । ਸਿੱਧੇ ਤੌਰ ਤੇ ਕਹਿਣਾ ਹੋਵੇ ਤਾਂ ਪਾਣੀ ਨਹੀ ਖੜ੍ਹਨਾ ਚਾਹੀਦਾ ਕਿਉਂਕਿ ਖੜ੍ਹਾ ਪਾਣੀ ਇਸ ਨੂੰ ਨੁਕਸਾਨ ਕਰ ਸਕਦਾ ਹੈ।

ਬਿਜਾਈ ਦਾ ਸਮਾਂ:

ਜੂਨ ਅਤੇ ਦਸੰਬਰ ਨੂੰ ਛੱਡ ਕੇ ਬਾਕੀ ਕਿਸੇ ਵੀ ਮਹੀਨੇ ਇਸ ਦੀ ਬਿਜਾਈ ਹੋ ਸਕਦੀ ਹੈ।

ਬੂਟੇ ਲਗਾਉਣ ਦਾ ਢੰਗ:

ਇੱਕ ਖੇਤ ਵਿੱਚ ਲੱਗਭੱਗ 30000 ਪੌਦੇ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ । ਇਹ ਪੌਦੇ 3 ਫੁੱਟ ਦੇ ਬੈੱਡ ਬਣਾ ਕੇ ਲਗਾਏ ਜਾਂਦੇ ਹਨ। ਪੌਦੇ ਤੋਂ ਪੌਦੇ ਦੀ ਦੂਰੀ ਅਤੇ ਲਾਈਨ ਤੋਂ ਲਾਈਨ ਦੀ ਦੂਰੀ 1 ਫੁੱਟ ਹੋਣੀ ਚਾਹੀਦੀ ਹੈ । ਬੈੱਡ ਬਣਾਉਣ ਦਾ ਫਾਇਦਾ ਹੈ ਕਿ ਜ਼ਿਆਦਾ ਪਾਣੀ ਖਾਲੀਆ ਵਿੱਚ ਨਿੱਕਲ ਜਾਵੇਗਾ ਤੇ ਫ਼ਸਲ ਨੂੰ ਨੁਕਸਾਨ ਨਹੀ ਹੋਵੇਗਾ।

ਪਾਣੀ ਦੇਣ ਦਾ ਸਮਾਂ:

ਪਾਣੀ ਦੇਣ ਵੇਲੇ ਸਭ ਤੋਂ ਜਿਅਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਤਾਂ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ । ਇਸ ਤੌ ਬਾਅਦ ਗਰਮੀਆਂ ਵਿੱਚ ਸਿਰਫ 15-20 ਮਿੰਟ ਤੁਪਕਾ ਸਿੰਚਾਈ ਤਕਨੀਕ ਰਾਹੀ ਦੂਜੇ ਜਾਂ ਤੀਜੇ ਦਿਨ ਤੋਂ ਹੁੰਦਾ ਹੈ। ਜੇਕਟ ਡਰਿੱਪ ਸਿਸਟਮ ਲੱਗਿਆ ਹੋਵੇ ਤਾਂ ਲੇਬਰ ਤੇ ਪੈਸੇ ਦੀ ਬਹੁਤ ਬੱਚਤ ਹੋ ਜਾਂਦੀ ਹੈ ।ਸਰਦੀਆਂ ਵਿੱਚ ਜ਼ਿਆਦਾ ਪਾਣੀ ਦੀ ਜਰੂਰਤ ਨਹੀ । ਪੌਦੇ ਦੀ ਜਰੂਰਤ ਅਨੁਸਾਰ ਪਾਣੀ ਦਿਤਾ ਜਾ ਸਕਦਾ ਹੈ ।

ਖਾਦਾਂ

ਜ਼ਿਆਦਾ ਖਾਦਾਂ ਤੇ ਸਪਰੇਆਂ ਦੀ ਲੋੜ ਪੈਂਦੀ ਹੀ ਨਹੀ । ਵੱਧ ਤੋਂ ਵੱਧ ਜੇਕਰ ਨਿੰਮ ਦਾ ਘੋਲ ਬਣਾ ਕੇ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਛਿੜਕਿਆ ਜਾ ਸਕਦਾ ਹੈ। ਖਾਦਾਂ ਲੋੜ ਅਨੁਸਾਰ ਤੇ ਥੋੜੀਆਂ ਹੀ ਪੈਂਦੀਆਂ ਹਨ।

ਕਟਾਈ ਤੇ ਸੰਭਾਲ

ਫ਼ਸਲ ਪੱਕਣ ਤੇ ਨਾਲ ਦੀ ਨਾਲ ਕਟਾਈ ਕਰ ਲੈਣੀ ਚਾਹੀਦੀ ਹੈ ।ਬਰਸਾਤ ਵਾਲੇ ਮੌਸਮ ਵਿੱਚ ਤਾਂ ਬਿਲਕੁੱਲ ਵੀ ਦੇਰੀ ਨਹੀ ਹੋਣੀ ਚਾਹੀਦੀ। ਗਰਮੀਆਂ ਵਿੱਚ ਕਟਾਈ ਤੋਂ ਬਾਅਦ ਗਰਮ ਹਵਾ ਨਾਲ ਇਸਦੇ ਪੱਤੇ ਡੰਡੀਆਂ ਨਾਲੋਂ ਅਲੱਗ ਕਰਕੇ ਪੱਤੇ ਪਲਾਸਟਿਕ ਦੇ ਥੈਲਿਆ ਵਿੱਚ ਜਮਾ ਕੀਤੇ ਜਾ ਸਕਦੇ ਹਨ। ਥੈਲਿਆ ਵਿੱ ਪਾਕੇ ਇਸ ਨੂੰ ਸਿਲਾਈ ਕਰਕੇ ਨਮੀ ਤੋਂ ਬਚਾਕੇ ਸਟੋਰ ਕਰ ਦਿਓ । ਇਸ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਮੰਡੀਕਰਨ

ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਮੰਡੀਕਰਨ ਦੇ ਸਮੇਂ ਹੀ ਕਿਸਾਨ ਨੂੰ ਉਸਦੀ ਮਿਹਨਤ ਦਾ ਨਤੀਜਾ ਮਿਲਦਾ ਹੈ। ਜੋ ਵੀ ਕੰਪਨੀ ਇਸ ਦੀ ਕੌਟਰੈਕਟ ਫਾਰਮਿੰਗ ਕਰਵਾਉਂਦੀ ਹੈ ਉਹ ਅਗਲੇ ਕੁੱਝ ਸਾਲਾਂ ਤੱਕ ਉਸਦਾ ਖਰੀਦ ਮੁੱਲ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੀ ਹੈ। ਕੌਟਰੈਕਟ ਕਰਨ ਵਾਲੀ ਕੰਪਨੀ ਸਟੀਵੀਆਂ ਦੇ ਸਫ਼ਲ ਕਿਸਾਨ ਰਾਜਪਾਲ ਸਿੰਘ ਗਾਂਧੀ ਜੀ ਦੇ ਗਰੀਨ ਵੈਲੀ ਫਾਰਮ ਤੇ ਸਟੀਵੀਆਂ ਦਾ ਪਹਿਲਾਂ ਪ੍ਰੋਸਿੰਗ ਪਲਾਂਟ ਲੱਗਿਆ ਹੈ।

ਬਾਕੀ ਇਸ ਦੇ ਮੰਡੀਕਰਨ ਨੂੰ ਸਮਝਣ ਲਈ ਇਹ ਸਾਰਣੀ ਦੇਖੋ

ਉਦਾਹਰਨ ਤੌਰ ਤੇ ਬਿਜਾਈ ਕੀਤੀ : 1 ਫਰਵਰੀ ਤੋਂ 15 ਫਰਵਰੀ
ਪਹਿਲੀ ਕਟਾਈ :1 ਮਈ ਤੋ 7 ਮਈ ਤੱਕ
ਦੂਜੀ ਕਟਾਈ: 25 ਜੂਨ ਤੋਂ 30 ਜੂਨ
ਤੀਜੀ ਕਟਾਈ: 25-30 ਸਤੰਬਰ
ਚੌਥੀ ਕਟਾਈ: 25-30 ਨਵੰਬਰ
ਘੱਟੋ ਘੱਟ ਚਾਰ ਕਟਾਈਆ ਲਈਆ ਜਾ ਸਕਦੀਆਂ ਹਨ
ਪਹਿਲੇ ਸਾਲ ਲੱਗਭੱਗ 1800 ਕਿੱਲੋ ਸੁੱਕੇ ਪਤਿਆਂ ਦਾ ਝਾੜ ਮਿਲੇਗਾ
ਮੁੱਲ ਪ੍ਰਤੀ ਕਿੱਲੋ: 100 ਰੁਪਏ
1800 X 100 = 180,000 ਕੁੱਲ ਆਮਦਨ ਹੋਵੇਗੀ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ