ਇਸ ਤਰ੍ਹਾਂ ਕੀਤੀ ਜਾਂਦੀ ਹੈ ਭਾਰਤ ਵਿੱਚ ਸੁਪਾਰੀ ਦੀ ਖੇਤੀ

Arecanut palm ਆਮ ਚਬਾਈ ਜਾਣ ਵਾਲੀ ਗਿਰੀ ਦਾ ਸ੍ਰੋਤ ਹੈ, ਜਿਸ ਨੂੰ ਆਮ ਤੌਰ ‘ਤੇ ਬੀਟਲ ਨਟ ਜਾਂ ਸੁਪਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੁਪਾਰੀ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ, ਇਹ ਫ਼ਸਲ ਜੈਵਿਕ ਸਮੱਗਰੀ ਨਾਲ ਭਰਪੂਰ ਚੀਕਣੀ ਦੋਮਟ ਮਿੱਟੀ ਵਿੱਚ ਚੰਗੀ ਤਰ੍ਹਾਂ ਉੱਗਦੀ ਹੈ। ਇਸ ਦੇ ਲਈ ਮਿੱਟੀ ਦੀ ਪੀ ਐੱਚ 7—8 ਹੋਣੀ ਚਾਹੀਦੀ ਹੈ।

ਕਿਸਮਾਂ
Swarnamangala(VTL-12):- ਇਸ ਕਿਸਮ ਦੇ ਰੁੱਖ ਅਰਧ ਲੰਬੇ ਤੋਂ ਲੰਬੇ ਹੁੰਦੇ ਹਨ ਅਤੇ ਤਣਾ ਮਜ਼ਬੂਤ ਹੁੰਦਾ ਹੈ। ਫਲ ਦਾ ਰੰਗ ਸੰਤਰੀ ਤੋਂ ਗੂੜਾ ਪੀਲਾ ਹੁੰਦਾ ਹੈ ਅਤੇ ਇਸ ਦਾ ਆਕਾਰ ਅੰਡਾਕਾਰ ਤੋਂ ਗੋਲ ਅਤੇ ਮੋਟਾ ਹੁੰਦਾ ਹੈ।

Vittal Areca Hybrid- 1 (VTLAH-1):- ਇਹ ਛੋਟੇ ਕੱਦ ਵਾਲੀ ਕਿਸਮ ਹੈ ਅਤੇ ਛੱਤਰੀ ਦੇ ਆਕਾਰ ਦੀ ਹੁੰਦੀ ਹੈ ਅਤੇ ਤਣਾ ਬਹੁਤ ਸਖਤ ਹੁੰਦਾ ਹੈ। ਇਸ ਕਿਸਮ ਦਾ ਫਲਾਂ ਦਾ ਆਕਾਰ ਅੰਡਾਕਾਰ ਹੁੰਦਾ ਹੈ ਅਤੇ ਇਹ ਪੀਲੇ ਤੋਂ ਸੰਤਰੀ ਰੰਗ ਦੇ ਹੁੰਦੇ ਹਨ।

ਦੂਸਰੇ ਰਾਜਾਂ ਦੀਆ ਕਿਸਮਾਂ:-

Mangala, Sumangala, Mohitnagar, Hirehalli dwarf.

ਖੇਤ ਦੀ ਤਿਆਰੀ ਅਤੇ ਬਿਜਾਈ- ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ ਦੋ ਜਾ ਤਿੰਨ ਵਾਰ ਵਾਹੋ ਅਤੇ ਖੇਤ ਨੂੰ ਨਦੀਨ ਮੁਕਤ ਰੱਖੋ। ਇਸ ਫ਼ਸਲ ਦੀ ਬਿਜਾਈ ਲਈ ਸਤੰਬਰ ਤੋਂ ਅਕਤੂਬਰ ਅਤੇ ਮਈ ਤੋਂ ਜੂਨ ਮਹੀਨੇ ਦੀ ਸਿਫਾਰਿਸ਼ ਕੀਤੀ ਗਈ ਹੈ। ਸੁਪਾਰੀ ਦੀ ਬਿਜਾਈ ਦੇ ਲਈ 2.7 x 2.7 ਮੀਟਰ ਦਾ ਫਾਸਲਾ ਉਪਯੁਕਤ ਹੁੰਦਾ ਹੈ। 90 x 90 x 90 ਸੈਂਟੀਮੀਟਰ ਆਕਾਰ ਦੇ ਟੋਏ ਪੁੱਟੇ ਜਾਂਦੇ ਹਨ। ਇਸ ਦੀ ਬੀਜ ਦੁਆਰਾ ਖੇਤੀ ਕੀਤੀ ਜਾਂਦੀ ਹੈ।

ਬੀਜ ਦਾ ਉਪਚਾਰ- ਜੜਾਂ ਦੇ ਵਧੀਆ ਵਿਕਾਸ ਦੇ ਲਈ, ਟੋਇਆਂ ਵਿੱਚ ਰੋਪਣ ਤੋਂ ਪਹਿਲਾਂ, ਨਵੇਂ ਪੌਦਿਆਂ ਨੂੰ IBA@1000ppm ਅਤੇ ਕਲੋਰਪਾਈਰੀਫਾੱਸ 5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਦੋ ਤੋਂ ਪੰਜ ਮਿੰਟ ਲਈ ਡੁਬਾਓ।
ਅੰਤਰ ਫ਼ਸਲੀ- ਕਾਲੀ ਮਿਰਚ, ਕੌਫੀ, ਵੈਨੀਲਾ, ਇਲਾਇਚੀ, ਲੌਂਗ ਅਤੇ ਸਿਟਰਸ ਆਦਿ ਫ਼ਸਲਾਂ ਅੰਤਰ ਫ਼ਸਲੀ ਦੇ ਤੌਰ ‘ਤੇ ਲਈ ਜਾ ਸਕਦੀ ਹੈ।

ਖਾਦਾਂ- 10 ਤੋਂ 20 ਕਿੱਲੋ ਚੰਗੀ ਤਰ੍ਹਾਂ ਨਾਲ ਗਲੀ ਹੋਈ ਰੂੜੀ ਦੀ ਖਾਦ 5 ਜਾਂ ਇਸ ਤੋਂ ਵੱਧ ਸਾਲ ਦੇ ਪੌਦਿਆਂ ਵਿੱਚ ਪਾਈ ਜਾਣੀ ਚਾਹੀਦੀ ਹੈ। ਨਾਈਟ੍ਰੋਜਨ 100 ਗ੍ਰਾਮ, ਫਾਸਫੋਰਸ 40 ਗ੍ਰਾਮ, ਪੋਟਾਸ਼ 140 ਗ੍ਰਾਮ ਪ੍ਰਤੀ ਪੌਦਾ ਪਾਈ ਜਾਣੀ ਚਾਹੀਦੀ ਹੈ। ਜਿਹੜੇ ਪੌਦੇ ੫ ਸਾਲ ਤੋਂ ਘੱਟ ਦੇ ਹਨ, ਉਹਨਾਂ ਵਿੱਚ ਉੱਪਰ ਦੱਸੀਆਂ ਗਈਆਂ ਖਾਦਾਂ ਦੀ ਅੱਧੀ ਮਾਤਰਾ ਪਵੇਗੀ, ਇਹ ਖਾਦਾਂ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਪਾਓ।

ਖਰਪਤਵਾਰ ਨਿਯੰਤਰਣ ਅਤੇ ਸਿੰਚਾਈ- ਇੱਕ ਸਾਲ ਵਿੱਚ 2 ਤੋਂ 3 ਵਾਰ ਕਹੀ ਦੁਆਰਾ ਗੁਡਾਈ ਕੀਤੀ ਜਾਂਦੀ ਹੈ। ਜਿੱਥੇ ਜ਼ਮੀਨ ਢਲਾਣਦਾਰ ਹੁੰਦੀ ਹੈ ਅਤੇ ਉੱਥੇ ਮਿੱਟੀ ਖੋਰ ਨੂੰ ਰੋਕਣ ਲਈ ਪੌੜੀਨੁਮਾ ਬਣਾਇਆ ਜਾਂਦਾ ਹੈ। ਨਵੰਬਰ-ਫਰਵਰੀ ਅਤੇ ਮਾਰਚ-ਮਈ ਮਹੀਨੇ ਦੌਰਾਨ ਇੱਕ ਵਾਰ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ।

ਤੁੜਾਈ- ਬਿਜਾਈ ਦੇ 5 ਸਾਲ ਦੇ ਬਾਅਦ ਫਲ ਆਉਣੇ ਸ਼ੁਰੂ ਹੁੰਦੇ ਹਨ। ਇਸ ਦੀ ਤੁੜਾਈ ਗਿਰੀਆਂ ਦੇ ਤਿੰਨ ਚੋਥਾਈ ਪੱਕ ਜਾਣ ‘ਤੇ ਕੀਤੀ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ