ਅੱਜ-ਕਲ ਪਸ਼ੂ ਪਾਲਕਾਂ ਨੂੰ ਇਹ ਸਮੱਸਿਆ ਬਹੁਤ ਹੈ ਕਿ ਟੀਕਾ ਭਰਾਉਣ ਤੋਂ ਬਾਅਦ ਪਸ਼ੂ ਰਹਿ ਗਿਆ ਕਿ ਨਹੀ ਤੇ ਕਈ ਵਾਰ ਤਾਂ ਵੈਟਨਰੀ ਡਾਕਟਰ ਵੀ ਗੱਭਣ ਪਸ਼ੂ ਨੂੰ 2-3 ਮਹੀਨਿਆਂ ਬਾਅਦ ਗੱਭਣ ਦੀ ਜਾਂਚ ਕਰਣ ਤੋਂ ਆਨਾਕਾਣੀ ਕਰਦੇ ਹਨ । ਸੋਸ਼ਲ ਮੀਡੀਆ ਤੇ ਇਨੀ ਦਿਨੀ ਇੱਕ ਘਰੇਲੂ ਤਰੀਕਾ ਘੁੰੰਮ ਰਿਹਾ ਹੈ ਜਿਸ ਨਾਲ ਗੱਬਣ ਪਸ਼ੂ ਨੂੰ ਬੜੇ ਸੌਖੇ ਤਰੀਕੇ ਨਾਲ ਚੈੱਕ ਕੀਤਾ ਜਾ ਸਕਦਾ ਹੈ ਪਰ ਇਹ ਤਰੀਕਾ ਕੰੰਮ ਕਰਦਾ ਵੀ ਹੈ ਜਾਂ ਨਹੀ ਇਸਦੀ ਪੁਸ਼ਟੀ ਨਹੀ ਹੋਈ ।
ਇਹ ਹੈ ਤਰੀਕਾ
ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚਮਚ ਸਰ੍ਹੋਂ ਦਾ ਤੇਲ ਪਾ ਦਿਓ । ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰ੍ਹੋਂ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰ੍ਹਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋ ਕਿ ਪਸ਼ੂ ਖਾਲੀ ਹੈ ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ