ਇੱਕ ਨਵੇਂ ਮੱਖੀ ਪਾਲਕ ਲਈ ਰਾਣੀ ਬੀ ਖੁਦ ਤਿਆਰ ਕਰਨ ਬਾਰੇ ਸੋਚਣਾ ਇੱਕ ਅਸਫਲ ਵਿਚਾਰ ਹੈ। ਪਰ ਜਦ ਹੀ ਅਨੁਭਵ ਵੱਧਦਾ ਹੈ ਤਾਂ ਇਹ ਬਹੁਤ ਸਪੱਸ਼ਟ ਹੁੰਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਫਾਇਦੇ ਹਨ।
• ਤੁਸੀਂ ਆਪਣੀ ਮਧੂ ਕਲੋਨੀ ਬਣਾ ਸਕਦੇ ਹੋ।
• ਤੁਸੀਂ ਰਾਣੀਆਂ ਨੂੰ ਅੱਗੇ ਵੇਚ ਸਕਦੇ ਅਤੇ ਚੰਗਾ ਮੁਨਾਫਾ ਕਮਾ ਸਕਦੇ ਹੋ।
• ਲੋੜ ਪੈਣ ‘ਤੇ ਤੁਸੀਂ ਆਪਣੀ ਮਧੂ ਕਾਲੋਨੀ ਰਾਣੀ ਦੀ ਮੰਗ ਕਰ ਸਕਦੇ ਹੋ।
• ਤੁਹਾਨੂੰ ਰੋਗਾਂ ਦੇ ਪ੍ਰਤੀਰੋਧਕ ਬ੍ਰੀਡਿੰਗ ਸਟਾਕ ਮਿਲੇਗਾ।
• ਤੁਸੀਂ ਗੁਣਵੱਤਾ ‘ਤੇ ਕਾਬੂ ਪਾ ਸਕਦੇ ਹੋ ਅਤੇ ਕੀੜਿਆਂ ਦੇ ਜੋਖਿਮ ਨੂੰ ਘਟਾ ਸਕਦੇ ਹੋ।
• ਇਹ ਕੁਦਰਤ ਦੇ ਮੁਤਾਬਕ ਕੰਮ ਕਰਨ ਲਈ ਇਹ ਇੱਕ ਦਿਲਚਸਪ ਮੌਕਾ ਹੈ।
ਤਜਰਬੇਕਾਰ ਮੱਖੀ ਪਾਲਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਆਪਣੀ ਰਾਣੀ ਤਿਆਰ ਕਰਨਾ ਬਹੁਤ ਫਾਇਦੇਮੰਦ ਹੈ, ਇਸ ਲਈ ਆਓ ਅਸੀਂ ਵਪਾਰਕ ਮਕਸਦ ਲਈ ਰਾਣੀ ਮੱਖੀ ਤਿਆਰ ਕਰਨ ਦੇ ਸਭ ਤੋਂ ਮਸ਼ਹੂਰ ਢੰਗ ਬਾਰੇ ਵਿਚਾਰ ਕਰੀਏ।
ਉਹ ਢੰਗ ਜਿਸ ਬਾਰੇ ਅਸੀਂ ਚਰਚਾ ਕਰਨ ਜਾ ਰਹੇ ਹਾਂ, ਇਸ ਨੂੰ ਆਮ ਤੌਰ ਤੇ ਗਰਾਫਟਿੰਗ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਗਰਾਫਟਿੰਗ ਕਰਨ ਲਈ ਮੱਖੀ ਪਾਲਕ ਨੂੰ ਕੁੱਝ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
• ਇੱਕ ਚੰਗੀ ਰਾਣੀ ਮਧੂ ਮੱਖੀ ਜਿਸ ਦੇ ਲਾਰਵੇ ਨਾਲ ਭਵਿੱਖ ਵਿੱਚ ਨਵੀਆਂ ਰਾਣੀਆਂ ਬਣਾਈਆਂ ਜਾਣਗੀਆਂ।
• ਟਰਾਂਸਲਾਂਟ ਲਾਰਵੇ ਦੀ ਉਚਿੱਤ ਉਮਰ (12 – 24 ਘੰਟੇ)।
• ਰਾਣੀ ਤਿਆਰ ਕਰਨ ਦੇ ਉਪਕਰਣ – ਗ੍ਰਾਫਟਿੰਗ ਸਾਧਨ, ਸੈਲ ਕਪ, ਸੈਲ ਬਾਰ ਅਤੇ ਫਰੇਮ, ਇਹ ਸਭ ਚੀਜ਼ਾਂ ਨੂੰ ਮਾਰਕੀਟ ਤੋਂ ਖਰੀਦਿਆ ਜਾ ਸਕਦਾ ਹੈ ਅਤੇ ਬਣਾਈ ਜਾ ਸਕਦੀ ਹੈ।
• ਰਾਣੀ ਤਿਆਰ ਕਰਨ ਦੇ ਸਿਖਲਾਈ
ਰਾਣੀ ਸੈਲ ਕੱਪ ਬਣਾਉਣਾ
• ਰਾਣੀ ਸੈੱਲ ਕੱਪ ਬਣਾਉਣ ਲਈ ਹਲਕੇ ਰੰਗ ਦੀ ਮੋਮ ਦਾ ਇਸਤੇਮਾਲ ਕਰੋ।
• ਇੱਕ ਸਟੀਲ ਜਾਂ ਐਲੂਮੀਨੀਅਮ ਦੀ ਸਟਿਕ ਦੀ ਵਰਤੋਂ ਕਰੋ, ਜੋ 10 ਸੈਂਟੀਮੀਟਰ ਲੰਬੀ, ਜਿਸਦਾ ਸਿਰਾ ਗੋਲ ਅਤੇ ਤਿੱਖਾ (ਜਿਸ ਤੋਂ ਮੋਮ ਨੂੰ ਆਸਾਨੀ ਨਾਲ ਹਟਾਇਆ ਜਾ ਸਕੇ) ਹੋਵੇ।
• ਕੱਪ ਦੀ ਡੂੰਘਾਈ 9-10 ਮਿ.ਮੀ ਹੋਣੀ ਚਾਹੀਦੀ ਹੈ।
• ਠੰਢੇ ਸਾਬਣ ਦੇ ਘੋਲ ਵਿੱਚ ਸਟੀਲ ਦੀ ਡੰਡੇ ਨੂੰ ਧੋਵੋ ਅਤੇ ਇਸ ਨੂੰ ਘੋਲ ਵਿੱਚੋਂ ਬਾਹਰ ਕੱਢ ਕੇ ਵਾਧੂ ਸਾਬਣ ਵਾਲੇ ਪਾਣੀ ਨੂੰ ਝਟਕਾ ਦਿਓ।
• ਮੋਮ ਨੂੰ ਸਿੱਧੇ ਅੱਗ ‘ਤੇ ਨਾ ਪਿਘਲਾਓ, ਇਸਦੇ ਬਜਾਏ ਮੋਮ ਨੂੰ ਬਰਤਨ ਵਿੱਚ ਪਾਓ ਅਤੇ ਫਿਰ ਉਸ ਨੂੰ ਕਿਸੇ ਪਾਣੀ ਵਾਲੇ ਬਰਤਨ ਵਿੱਚ ਰੱਖ ਕੇ ਗਰਮ ਕਰੋ।
• ਇਸ ਤੋਂ ਬਾਅਦ 9 ਮਿ.ਮੀ ਤੱਕ ਪਿਘਲੇ ਹੋਏ ਮੋਮ ਵਿੱਚ ਸਟੀਲ ਦੀ ਸੋਟੀ ਨਾਲ ਹਿਲਾਓ ਅਤੇ ਫਿਰ ਇਸ ਨੂੰ ਬਾਹਰ ਕੱਢਣ ਲਈ ਗਰਮ ਮੋਮ ਠੰਢਾ ਹੋਣ ਦਿਓ। ਇਸ ਪ੍ਰਕ੍ਰਿਆ ਨੂੰ 3-4 ਵਾਰ ਦੁਹਰਾਓ।
• ਮੋਮ ਨੂੰ ਚੰਗੀ ਤਰ੍ਹਾਂ ਬਣਾਈ ਰੱਖਣ ਲਈ, ਸਟੀਲ ਦੇ ਡੰਡੇ ਨਾਲ 3-4 ਵਾਰ ਡੁਬਾਉਣ ਤੋਂ ਬਾਅਦ ਠੰਡੇ ਪਾਣੀ ਵਿੱਚ ਰੱਖੋ।
• ਜਦੋਂ ਮੋਮ ਠੰਢਾ ਹੋ ਜਾਵੇ, ਤਾਂ ਮੋਮ ਦੇ ਕੱਪ ਨੂੰ ਹੌਲੀ-ਹੌਲੀ ਅਲਗ ਕਰ ਲਵੋ ਅਤੇ ਮੋਮ ਦੇ ਕੱਪ ਨੂੰ ਸਾਫ ਪਾਣੀ ਵਿੱਚ ਧੋਵੋ।
• ਇਹਨਾਂ ਰਾਣੀ ਕੱਪਾਂ ਨੂੰ 5 ਸੈ.ਮੀ. ਮੋਟੀ ਲੱਕੜੀ ਦੀ ਫੱਟੀ ‘ਤੇ 2.5 ਮਿ.ਮੀ ਦੀ ਦੂਰੀ ‘ਤੇ ਮੋਮ ਦੀ ਸਹਾਇਤ ਨਾਲ ਜੋੜ ਲਵੋ।
• ਇਹਨਾਂ ਫੱਟੀਆਂ ਨੂੰ ਫਰੇਮ ਦੇ ਦੋਵੇਂ ਪਾਸੇ ਢਾਲ ਬਣਾ ਕੇ ਰੱਖੋ। ਇੱਕ ਫ੍ਰੇਮ ਵਿੱਚ ਤਿੰਨ ਲੱਕੜੀ ਦੀਆਂ ਫੱਟੀਆਂ ਨੂੰ ਰੱਖਿਆ ਜਾ ਸਕਦਾ ਹੈ।
ਨਰਸ ਕਾਲੋਨੀ ਲਈ ਸ਼ਰਤਾਂ:
ਇਸ ਨੂੰ ਛੱਤੇ ਬਣਾਉਣ ਲਈ ਵਰਤੇ ਜਾਣ ਵਾਲੇ ਸੈੱਲ ਬਿਲਡਰ ਜਾਂ ਨਰਸ ਕਾਲੋਨੀ ਵਜੋਂ ਜਾਣਿਆ ਜਾਂਦਾ ਹੈ; ਇਹ ਮੁੱਖ ਤੌਰ ‘ਤੇ ਰਾਣੀ ਰਹਿਤ ਹੁੰਦੀ ਹੈ। ਇਸ ਲਈ ਨਰਸ ਕਾਲੋਨੀ ਦੀ ਚੋਣ ਦੇ ਦੌਰਾਨ ਇਹ ਯਾਦ ਰੱਖੋ ਕਿ ਇਸ ਦੇ ਸ਼ਹਿਦ ਦੀ ਉਤਪਾਦਨ ਸਮਰੱਥਾ ਚੰਗੀ ਹੋਵੇ ਅਤੇ ਛੱਤੇ ਬਿਮਾਰੀ ਮੁਕਤ, ਸਿਹਤਮੰਦ ਅਤੇ ਆਬਾਦੀ ਵਿੱਚ ਵਧੀਆ ਹੋਵੇ।
ਲਾਰਵਾ ਗਰਾਫਟਿੰਗ ਦੀ ਪ੍ਰਕਿਰਿਆ:
ਦਿਨ 1: – ਮਧੂ ਮੱਖੀ ਵੰਸ਼ ਨੂੰ ਇਸ ਤਰ੍ਹਾਂ ਦਾ ਹਨੇਰੇ ਵਾਲਾ ਛੱਤਾ ਦਿਓ, ਜਿਸ ਵਿੱਚ ਉਹ ਅੰਡਿਆਂ ਨੂੰ ਚੰਗੇ ਢੰਗ ਨਾਲ ਦੇ ਸਕਣ।
ਦਿਨ 4: ਢੁਕਵੇਂ ਤਾਪਮਾਨ ‘ਤੇ ਗ੍ਰਾਫਟਿੰਗ ਸੂਈ ਦੀ ਮਦਦ ਨਾਲ ਲਾਰਵੇ ਨੂੰ ਨਮੀ ਵਾਲੇ ਸਥਾਨ ‘ਤੇ ਨਕਲੀ ਰਾਣੀ ਸੈੱਲ ਦੇ ਕੱਪ ਵਿਚ ਲਾਰਵਾ ਟ੍ਰਾਂਸਫਰ ਕਰਨ ਗ੍ਰਾਫਟਿੰਗ ਪ੍ਰਕਿਰਿਆ ਦੀ ਉੱਚ ਸਫਲਤਾ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਗ੍ਰਾਫਟਿੰਗ ਸੂਈ ਦੀ ਵਰਤੋਂ ਕਰਕੇ ਕਿਨਾਰੇ ਤੋਂ ਸੂਈ ਨੂੰ ਲਾਰਵੇ ਦੇ ਥੱਲੇ ਖਿਸਕਾ ਕੇ ਲੈ ਜਾਓ ਅਤੇ ਲਾਰਵੇ ਨੂੰ ਉਸ ਦੀ ਹੇਠਲੀ ਸਤਹਿ ਤੋਂ ਉੱਪਰ ਵੱਲ ਚੁੱਕ ਕੇ ਰਾਣੀ ਸੈੱਲ ਕੱਪ ਦੇ ਤਲ ‘ਤੇ ਰੱਖ ਦਿਓ।
ਵਰਜਿਨ ਰਾਣੀ ਦਾ ਜਨਮ
ਦਿਨ 14: ਨਰਸ ਕਾਲੋਨੀ ਤੋਂ ਪ੍ਰੋੜ੍ਹ ਸੈੱਲਾਂ ਨੂੰ ਹਟਾਓ ਅਤੇ ਰਾਣੀ ਦੀ ਥਾਂ ਲੈਣ ਲਈ ਇੱਕ ਸੈੱਲ ਪਿੱਛੇ ਛੱਡੋ। ਕੋਸ਼ਿਸ਼ ਕਰੋ ਕਿ
ਰਾਣੀ ਸੈੱਲ ਨੂੰ 80 ਤੋਂ 94°F ਤਾਮਪਾਨ ‘ਤੇ ਰੱਖੋ ਜਦੋਂ ਤੱਕ ਰਾਣੀ ਨੂੰ ਘੱਟ ਕਲੋਨੀ ਵਿੱਚ ਨਾ ਰੱਖਿਆ ਜਾਵੇ।
ਦਿਨ 22: ਹੁਣ ਵਰਜਿਨ ਰਾਣੀਆਂ ਪ੍ਰਜਣਨ ਪ੍ਰਕਿਰਿਆ ਲਈ ਤਿਆਰ ਹਨ । ਪ੍ਰਜਣਨ 69°F ਤਾਪਮਾਨ ਅਤੇ ਚੰਗੇ ਮੌਸਮ ਵਿੱਚ ਕੀਤੀ ਜਾਣੀ ਚਾਹੀਦੀ ਹੈ।
ਬਿਹਤਰ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਗਤੀਵਿਧੀਆਂ ਨੂੰ ਠੀਕ ਸਮੇਂ ‘ਤੇ ਕਰਨ ਦੀ ਕੋਸ਼ਿਸ਼ ਕਰੋ, ਫਿਰ ਤੁਸੀਂ ਜਰੂਰ ਸਫਲਤਾ ਪ੍ਰਾਪਤ ਕਰੋਗੇ।
ਗ੍ਰਾਫਟਿੰਗ ਪ੍ਰਕਿਰਿਆ ਕਰਨ ਲਈ ਅਭਿਆਸ, ਸਿਖਲਾਈ, ਚੰਗੀ ਰੌਸ਼ਨੀ ਅਤੇ ਸਥਿਰਤਾ ਦੀ ਜਰੂਰਤ ਹੁੰਦੀ ਹੈ। ਬਦਕਿਸਮਤੀ ਨਾਲ ਬਹੁਤ ਘੱਟ ਮੱਖੀ ਪਾਲਕ ਘੱਟ ਰੇਟ ਹੋਣ ਦੇ ਕਾਰਨ ਇਹ ਕਰਨ ਤੋਂ ਪਰਹੇਜ਼ ਕਰਦੇ ਹਨ। ਪਰ ਇੱਕ ਜਾਂ ਦੋ ਘੰਟਿਆਂ ਦੇ ਅਭਿਆਸ ਨਾਲ, ਕੋਈ ਵੀ ਬਿਨ੍ਹਾ ਤਜਰਬੇ ਵਾਲਾ ਵਿਅਕਤੀ ਆਸਾਨੀ ਨਾਲ ਸਿਖ ਸਕਦਾ ਹੈ।
ਸੋ ਇੱਕ ਵਾਰੀ ਇਸ ਨੂੰ ਜ਼ਰੂਰ ਕਰ ਕੇ ਵੇਖੋ!
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ