ਜੇਕਰ ਅਸੀਂ ਖੇਤੀ ਬਾਰੇ ਗੱਲ ਕਰੀਏ, ਤਾਂ ਜ਼ਿਆਦਾਤਰ ਭਾਰਤੀ ਕਿਸਾਨ ਆਤਮ-ਨਿਰਭਰ ਨਹੀਂ ਹਨ। ਖੇਤੀਬਾੜੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ‘ਤੇ ਨਿਰਭਰ ਹੋ ਕੇ ਉਹ ਆਪਣੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ।
ਪਰ ਅੱਜ-ਕੱਲ੍ਹ ਭਾਰਤ ਵਿੱਚ ਕਈ ਜਗ੍ਹਾ ‘ਤੇ ਇੱਕ ਨਵਾਂ ਰੁਝਾਨ – ਫਾਰਮ ਸਟੇਅ ਦੇਖਿਆ ਗਿਆ ਹੈ। ਹਾਲਾਂਕਿ ਇਸ ਵਿਧੀ ਦਾ ਪ੍ਰਯੋਗ ਵਿਦੇਸ਼ਾਂ ਵਿੱਚ ਕਾਫੀ ਸਮਾਂ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ, ਪਰ ਭਾਰਤ ਵਿੱਚ ਕਿਸਾਨ ਇਸ ਕੰਮ ਤੋਂ ਅਨਜਾਣ ਹਨ।
ਫਾਰਮ ਸਟੇਅ ਤੋਂ ਕੀ ਭਾਵ ਹੈ?
ਫਾਰਮ ਸਟੇਅ ਤੋਂ ਭਾਵ ਮਹਿਮਾਨਾਂ ਨੂੰ ਕੁੱਝ ਦਿਨਾਂ ਲਈ ਆਵਾਸ ਪ੍ਰਦਾਨ ਕਰਨਾ ਤਾਂ ਕਿ ਉਹ ਇੱਥੇ ਆ ਸਕਣ ਅਤੇ ਫਾਰਮ ਵਾਲੇ ਜੀਵਨ ਦਾ ਆਨੰਦ ਇਸਦੀ ਮੂਲ ਸ਼ਾਨ ਅਤੇ ਠਾਠ ਵਿੱਚ ਲੈ ਸਕਣ ਅਤੇ ਖੇਤੀਬਾੜੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਭਾਰਤ ਦੇ ਕਈ ਭਾਗਾਂ ਵਿੱਚ ਕੁੱਝ ਕਿਸਾਨ ਫਸਲਾਂ ਉਗਾਉਣ ਅਤੇ ਪਸ਼ੂ-ਪਾਲਣ ਤੋਂ ਇਲਾਵਾ ਕਈ ਹੋਰਨਾਂ ਤਰੀਕਿਆਂ ਨਾਲ ਆਪਣੀ ਜ਼ਮੀਨ ਤੋਂ ਮੁਨਾਫਾ ਕਮਾਉਂਦੇ ਹਨ। ਉਨ੍ਹਾਂ ਵਿੱਚੋਂ ਕੁੱਝ ਨੇ ਆੱਨ-ਰੋਡ ਫਾਰਮ ਮਾਰਕਿਟ, ਆੱਨ ਰੋਡ ਫਾਰਮ ਰੈਸਟੋਰੈਂਟ, ਬੈੱਡ ਐਂਡ ਬਰੇਕਫਾਸਟ…. ਖੋਲਿਆ ਹੈ। ਇਨ੍ਹਾਂ ਸਾਰਿਆਂ ਨੂੰ ਅਕਸਰ ਫਾਰਮ ਸਟੇਅ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਸੰਖੇਪ ਵਿੱਚ, ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਅਨੁਕੂਲ ਉੱਦਮ ਖੇਤੀ ਟੂਰਿਜ਼ਮ ਦਾ ਇੱਕ ਹਿੱਸਾ ਹੈ।
ਜੀ ਹਾਂ, ਤੁਸੀਂ ਸਹੀ ਸੁਣਿਆ ਪੜਿਆ- ਖੇਤੀ ਟੂਰਿਜ਼ਮ(AGRITOURISM)
ਤੁਹਾਡਾ ਫਾਰਮ ਕੇਵਲ ਉਸ ਜ਼ਮੀਨ ਦਾ ਇੱਕ ਹਿੱਸਾ ਹੀ ਨਹੀਂ ਹੈ, ਜਿੱਥੇ ਤੁਸੀਂ ਫਸਲਾਂ ਉਗਾਉਂਦੇ ਅਤੇ ਪਸ਼ੂ-ਪਾਲਣ ਕਰਦੇ ਹੋ। ਫਾਰਮ ਸਟੇਅ ਵਰਗੀਆਂ ਗਤੀਵਿਧੀਆਂ ਕਿਸਾਨਾਂ ਦੇ ਨਿਯਮਿਤ ਜੀਵਨ ਵਿੱਚ ਮਹੱਤਵਪੂਰਨ ਆਰਥਿਕ ਵਾਧਾ ਕਰ ਸਕਦੀਆਂ ਹਨ।
ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ, ਫਾਰਮ ਸਟੇਅ ਉੱਦਮ ਕਿਵੇਂ ਸ਼ੁਰੂ ਕਰੀਏ?
ਜ਼ਿਆਦਾ ਕੁੱਝ ਨਹੀਂ! ਕਿਸਾਨਾਂ ਨੂੰ ਆਪਣਾ ਫਾਰਮ ਪੂਰੀ ਤਰ੍ਹਾਂ ਨਾਲ ਦੇਸੀ ਬਣਾਉਣਾ ਹੈ। ਇਸਨੂੰ ਸਹੀ ਦਿਹਾਤੀ ਵਿਸ਼ਾ ਪ੍ਰਦਾਨ ਕਰਨਾ ਹੈ। ਮਹਿਮਾਨਾਂ ਲਈ ਕੁੱਝ ਸੁਵਿਧਾਵਾਂ ਉਪਲੱਬਧ ਕਰਵਾਉਣਾ ਅਤੇ ਆਪਣੀ ਨਿਯਮਿਤ ਗਤੀਵਿਧੀ ਨੂੰ ਦਿਲਚਸਪ ਛੋਹ ਦੇਣਾ। ਜਿਵੇਂ ਕਿ ਟ੍ਰੇਲ ਘੋੜ-ਸਵਾਰੀ ਦੀ ਸੁਵਿਧਾ, ਸਬਜ਼ੀਆਂ ਦੀ ਤੁੜਾਈ ਅਤੇ ਹੋਰ ਵੀ ਬਹੁਤ ਕੁੱਝ।
ਫਾਰਮ ਸਟੇਅ ਨੂੰ ਇੱਕ ਛੋਟੇ ਜਿਹੇ ਫਾਰਮ ਹਾਊਸ ਦੇ ਤੌਰ ‘ਤੇ ਇੱਕ ਨਿੱਜੀ ਵਿੰਗ, ਛੋਟਾ ਜਿਹਾ ਵਿਹੜਾ, ਪੋਲਟਰੀ ਵਾਲੇ ਖੇਤਰ ਦੇ ਤੌਰ ‘ਤੇ ਤਿਆਰ ਕੀਤਾ ਜਾ ਸਕਦਾ ਹੈ, ਜਿੱਥੇ ਮਹਿਮਾਨ ਰਹਿਣ ਵਿੱਚ ਵਧੀਆ ਮਹਿਸੂਸ ਕਰਨ ਅਤੇ ਪਿੰਡ ਦੀ ਜ਼ਿੰਦਗੀ ਨੂੰ ਜਾਂਚ ਸਕਣ। ਹੋਰ ਅਨੁਕੂਲ ਗਤੀਵਿਧੀਆਂ ਨੂੰ ਫਾਰਮ ਦੇ ਮਾਲਕਾਂ ਦੁਆਰਾ ਕੀਤੀਆਂ ਜਾ ਸਕਦੀਆਂ ਹਨ। ਬ੍ਰੇਕਫਾਸਟ, ਲੰਚ, ਡਿੱਨਰ ਅਤੇ ਰਿਫਰੈੱਸ਼ਮੈਂਟ ਨੂੰ ਫਾਰਮ ਸਟੇਅ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਹਿਮਾਨ ਜੈਵਿਕ ਰਵਾਇਤੀ ਪੇਂਡੂ ਭੋਜਨ ਦਾ ਅਸਲ ਸੁਆਦ ਅਤੇ ਪੇਂਡੂ ਸੰਸਕ੍ਰਿਤੀ ਦਾ ਆਨੰਦ ਲੈ ਸਕਣ।
ਇੱਕ ਹੋਰ ਗੱਲ ਇਹ ਹੈ ਕਿ ਫਾਰਮ ਦੇ ਮਾਲਕ ਨੂੰ ਆਪਣਾ ਖੇਤ ਵੱਖ-ਵੱਖ ਜਗ੍ਹਾ ਤੋਂ ਪੰਜੀਕ੍ਰਿਤ ਕਰਵਾਉਣਾ ਚਾਹੀਦਾ ਹੈ, ਜੋ ਕਿ ਹੋਸਪਿਟੈਲਿਟੀ(ਮੇਜ਼ਬਾਨੀ) ਸੇਵਾਵਾਂ ਪ੍ਰਦਾਨ ਕਰਦੇ ਹੋਣ।
ਫਾਰਮ ਸਟੇਅ ਉੱਦਮ ਕਿਸਾਨਾਂ ਦੀ ਕਿਵੇਂ ਮਦਦ ਕਰਦਾ ਹੈ?
ਕੁੱਲ ਮਿਲਾ ਕੇ ਭੂਮੀ ਦਾ ਉਦੇਸ਼ ਫਾਰਮ ਨੂੰ ਇੱਕ ਉਤਪਾਦਿਤ ਖੇਤਰ ਬਣਾਉਣਾ ਹੈ, ਤਾਂ ਕਿ ਉਹ ਕਿਸਾਨਾਂ ਦੇ ਖਰਚੇ ਦਾ ਭੁਗਤਾਨ ਕਰ ਸਕਣ। ਉਹ ਪੈਸਾ ਜੋ ਕਿਸਾਨ ਫਾਰਮ ‘ਤੇ ਆਉਣ ਵਾਲੇ ਮਹਿਮਾਨਾਂ ਤੋਂ ਪ੍ਰਾਪਤ ਕਰੇਗਾ, ਉਹ ਪਸ਼ੂਆਂ ਦੀ ਫੀਡ ਜਾਂ ਕੰਪੋਸਟ ਦਾ ਭੁਗਤਾਨ ਕਰਨ ਲਈ ਪ੍ਰਾਪਤ ਹੋਵੇਗਾ, ਜੋ ਕਿ ਖੇਤ ਦੇ ਮਹੱਤਵਪੂਰਨ ਖਰਚਿਆਂ ਵਿੱਚੋਂ ਇੱਕ ਹੈ।
ਫਾਰਮ ਸਟੇਅ ‘ਤੇ ਰਹਿਣਦਾ ਅਨੁਭਵ ਉਨ੍ਹਾਂ ਲੋਕਾਂ ਲਈ ਬਹੁਤ ਕੀਮਤੀ ਹੈ, ਜੋ ਆਪਣੀ ਰੁਝੇਵੇਂ ਭਰੀ ਸ਼ਹਿਰੀ ਜ਼ਿੰਦਗੀ ਤੋਂ ਰਾਹਤ ਪਾਉਣਾ ਚਾਹੁੰਦੇ ਹਨ ਅਤੇ ਹੌਲੀ-ਹੌਲੀ ਚੱਲਦੀ ਖੇਤੀਬਾੜੀ ਵਾਲੀ ਜ਼ਿੰਦਗੀ ਨੂੰ ਦੇਖਣਾ, ਉਸ ਵਿੱਚ ਰਹਿ ਕੇ ਆਨੰਦ ਲੈਣਾ ਅਤੇ ਨਵੀਆਂ ਚੀਜ਼ਾਂ ਸਿੱਖਣਾ ਚਾਹੁੰਦੇ ਹਨ।
ਕੁੱਝ ਹੋਰ ਗਤੀਵਿਧੀਆਂ, ਜਿਨ੍ਹਾਂ ਨੂੰ ਕਿਸਾਨ ਫਾਰਮ ਸਟੇਅ ਨੂੰ ਹੋਰ ਵੀ ਰੋਮਾਂਚਕ ਬਣਾਉਣ ਲਈ ਸ਼ਾਮਲ ਕਰ ਸਕਦੇ ਹਨ:
• ਘੋੜ-ਸਵਾਰੀ –
ਘੋੜੇ ਦੀ ਸਵਾਰੀ ਇੱਕ ਅਨੋਖਾ ਅਨੁਭਵ ਹੈ, ਜਿਸਨੂੰ ਸ਼ਹਿਰੀ ਲੋਕ ਆਮ ਤੌਰ ‘ਤੇ ਬਦਲਾਓ ਲਈ ਦੇਖਦੇ ਹਨ। ਫਾਰਮ ਸਟੇਅ ਵਿੱਚ ਕਿਸੇ ਮਾਹਿਰ ਦੀ ਦੇਖ-ਰੇਖ ਵਿੱਚ ਘੋੜ-ਸਵਾਰੀ ਕਰਨ ਤੋਂ ਵਧੀਆ ਹੋਰ ਕੋਈ ਅਨੁਭਵ ਨਹੀਂ।
• ਪਾਲਤੂ ਜਾਨਵਰ –
ਪਾਲਤੂ ਜਾਨਵਰ ਰੱਖਣਾ ਇੱਕ ਅਜਿਹੀ ਗਤੀਵਿਧੀ ਹੈ, ਜਿਸਦਾ ਆਨੰਦ ਪੂਰਾ ਪਰਿਵਾਰ ਲੈ ਸਕਦਾ ਹੈ। ਪਾਲਤੂ ਪਸ਼ੂਆਂ ਦੀਆਂ ਵਿਭਿੰਨ ਪ੍ਰਜਾਤੀਆਂ ਅਤੇ ਕੁੱਝ ਜੰਗਲੀ ਜਾਨਵਰਾਂ ਨੂੰ ਵੀ ਰੱਖ ਕੇ ਫਾਰਮ ਦੇ ਮਾਲਕ ਨੂੰ ਅਸਧਾਰਣ ਵਧੇਰੇ ਆਮਦਨ ਪ੍ਰਾਪਤ ਹੋ ਸਕਦੀ ਹੈ।
• ਸੱਭਿਆਚਾਰਕ ਪ੍ਰੋਗਰਾਮ ਜਾਂ ਸਮਾਰੋਹ –
ਨਾਚ, ਖੇਡ, ਗਤਕਾ ਆਦਿ ਵਰਗੇ ਸੱਭਿਆਚਾਰਕ ਅਤੇ ਰਵਾਇਤੀ ਅਨੁਭਵ ਮਹਿਮਾਨਾਂ ਨੂੰ ਪੇਂਡੂ ਸੱਭਿਆਚਾਰ ਨਾਲ ਪਹਿਚਾਣ ਕਰਵਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ।
• ਟ੍ਰੈਕਟਰ ਦੀ ਸਵਾਰੀ –
ਹਰੇ-ਭਰੇ ਖੇਤਾਂ ਵਿੱਚ ਟ੍ਰੈਕਟਰ ਦੀ ਸਵਾਰੀ ਇੱਕ ਅਜਿਹੀ ਗਤੀਵਿਧੀ ਹੈ ਜੋ ਜ਼ਿਆਦਾਤਰ ਲੋਕ ਕੇਵਲ ਫਿਲਮਾਂ ਵਿੱਚ ਹੀ ਦੇਖਦੇ ਹਨ ਅਤੇ ਇਹ ਇੱਕ ਅਜਿਹਾ ਅਨੁਭਵ ਹੈ, ਜਿਸਨੂੰ ਲੋਕ ਬਹੁਤ ਪਸੰਦ ਕਰਦੇ ਹਨ। ਇਸ ਗਤੀਵਿਧੀ ਨੂੰ ਵੀ ਫਾਰਮ ਸਟੇਅ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
• ਬੈਲ-ਗੱਡੀ ਦੀ ਸਵਾਰੀ –
ਬੈਲ-ਗੱਡੀ ਦੀ ਸਵਾਰੀ ਸ਼ਹਿਰੀਆਂ ਲਈ ਕੁਦਰਤ ਦਾ ਆਨੰਦ ਲੈਣ ਦਾ ਇੱਕ ਅਨੁਭਵ ਹੈ ਅਤੇ ਇਸ ਗਤੀਵਿਧੀ ਲਈ ਫਾਰਮ ਦੇ ਮਾਲਕ ਨੂੰ ਬਸ ਬੈਲ ਦੀ ਇੱਕ ਜੋੜੀ ਦੀ ਜ਼ਰੂਰਤ ਹੁੰਦੀ ਹੈ।
• ਫਾਰਮ ਵਿੱਚ ਸਵੇਰ ਦੀ ਸੈਰ –
ਸਵੇਰ ਦੇ ਸਮੇਂ ਖੇਤ ਹਮੇਸ਼ਾ ਹੀ ਬਹੁਤ ਸੁੰਦਰ ਹੁੰਦੇ ਹਨ ਅਤੇ ਸਵੇਰ ਦੇ ਸਮੇਂ ਦੇਖਿਆ ਗਿਆ ਨਜ਼ਾਰਾ ਪੂਰੇ ਦਿਨ ਵਿੱਚ ਹੋਰ ਕਿਸੇ ਵੀ ਸਮੇਂ ਨਹੀਂ ਦੇਖਿਆ ਜਾ ਸਕਦਾ।
• ਪੰਛੀ ਦੇਖਣਾ –
ਜ਼ਿਆਦਾਤਰ ਖੇਤਾਂ ਵਿੱਚ ਪੰਛੀਆਂ ਦੀਆਂ ਵਿਭਿੰਨ ਪ੍ਰਜਾਤੀਆਂ ਦੇਖੀਆਂ ਜਾਂਦੀਆਂ ਹਨ ਅਤੇ ਬਾਗ ਦੀ ਯਾਤਰਾ ਦੌਰਾਨ ਤੁਸੀਂ ਕਈ ਪੰਛੀਆਂ ਨੂੰ ਦੇਖ ਸਕਦੇ ਹੋ। ਅਜਿਹੇ ਅਨੁਭਵ ਲਈ ਕੋਈ ਵੀ ਵਿਅਕਤੀ ਪੰਜ-ਤਾਰਾ ਹੋਟਲ ਦੇ ਆਰਾਮਦਾਇਕ ਜੀਵਨ ਅਤੇ ਸੁੱਖ-ਸੁਵਿਧਾਵਾਂ ਨੂੰ ਛੱਡ ਸਕਦਾ ਹੈ।
• ਮੱਛੀਆਂ ਫੜਨਾ –
ਮੱਛੀਆਂ ਫੜਨਾ ਇੱਕ ਪੂਰਾ ਆਰਾਮ ਦੇਣ ਵਾਲੀ ਗਤੀਵਿਧੀ ਹੈ, ਜਿਸਦਾ ਅਨੰਦ ਤਲਾਬਦੇ ਕੋਲ ਧੁੱਪ ਵਿੱਚ ਬੈਠ ਕੇ ਉਠਾਇਆ ਜਾ ਸਕਦਾ ਹੈ। ਮੱਛੀਆਂ ਫੜਨ ਲਈ ਸਭ ਤੋਂ ਚੰਗਾ ਸਮਾਂ ਗਰਮੀਆਂ ਤੋਂ ਬਾਅਦ ਅਤੇ ਪਹਿਲਾਂ ਹੁੰਦਾ ਹੈ।
• ਫੂਡ ਪ੍ਰੋਸੈੱਸਿੰਗ –
ਭੋਜਨ ਤਿਆਰ ਕਰਨ ਦੀ ਕਿਰਿਆ ਬਹੁਤ ਹੀ ਦਿਲਚਸਪ ਹੁੰਦੀ ਹੈ, ਜਿਸ ਵਿੱਚ ਅਸੀਂ ਕੱਚੇ ਪਦਾਰਥਾਂ ਨੂੰ ਖਾਣਯੋਗ ਭੋਜਨ ਵਿੱਚ ਬਦਲਦਾ ਹੋਇਆ ਦੇਖ ਸਕਦੇ ਹਾਂ। ਉਦਾਹਰਣ ਦੇ ਤੌਰ ‘ਤੇ ਸ਼ਹਿਦ ਕਿਵੇਂ ਕੱਢਿਆ ਜਾਂਦਾ ਹੈ ਅਤੇ ਕਿਵੇਂ ਪੈਕ ਕੀਤਾ ਜਾਂਦਾ ਹੈ, ਗੁੜ ਕਿਵੇਂ ਬਣਦਾ ਹੈ ਆਦਿ।
• ਬਾਗ ਜਾਂ ਬਗੀਚਾ ਦੇਖਣਾ-
ਕਿਸਾਨਾਂ ਨੂੰ ਇੱਕ ਦਮ ਸਹੀ ਫਾਰਮ ਸਟੇਅ ਬਣਾਉਣ ਲਈ ਸਖਤ-ਮਿਹਨਤ ਕਰਨੀ ਪੈਂਦੀ ਹੈ, ਪਰ ਅੰਤ ਵਿੱਚ ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਇਸਦੀ ਭਰਪਾਈ ਕਰ ਦਿੰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ