ਇੱਕ ਗਿਲਾਸ ਠੰਢਾ ਗੰਨੇ ਦਾ ਰਸ ਨਾ ਕੇਵਲ ਸਾਡੀ ਪਿਆਸ ਬੁਝਾਉਂਦਾ ਹੈ ਸਗੋਂ ਸਾਨੂੰ ਊਰਜਾ ਨਾਲ ਭਰ ਦਿੰਦਾ ਹੈ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਭਾਰਤ ਗੰਨੇ ਦੇ ਪ੍ਰਮੁੱਖ ਉਤਪਾਦ ਵਿੱਚੋਂ ਇੱਕ ਹੈ। ਗੰਨੇ ਦਾ ਵਿਗਿਆਨਿਕ ਨਾਮ “ਸੈਕੇਰਮ ਆੱਫੀਰਿਨਰਮ” ਹੈ। ਇਸ ਨੂੰ ਸਥਾਨਕ ਭਾਸ਼ਾ ਦੇ ਅਧਾਰ ‘ਤੇ ਕਈ ਅਲਗ-ਅਲਗ ਨਾਮ ਨਾਲ ਬੁਲਾਇਆ ਜਾਂਦਾ ਹੈ। ਗੰਨੇ ਵਿੱਚ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ, ਫਾਸਫੋਰਸ, ਲੋਹਾ, ਪੋਟਾਸ਼ੀਅਮ ਅਤੇ ਵਿਟਾਮਿਨ ਏ, ਬੀ ਕੰਪਲੈਕਸ ਅਤੇ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ। ਗੰਨੇ ਦੀਆਂ 36 ਤੋਂ ਵੀ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਹਨ।
ਗੰਨੇ ਵਿੱਚ ਫੈਟ ਨਹੀਂ ਹੁੰਦੀ, ਅਸਲੀਅਤ ਵਿੱਚ ਇਹ 100% ਕੁਦਰਤੀ ਪੀਣ ਵਾਲੀ ਚੀਜ਼ ਹੈ। ਇਸ ਵਿੱਚ ਲਗਭਗ 30 ਗ੍ਰਾਮ ਕੁਦਰਤੀ ਖੰਡ ਹੈ। ਇਸ ਲਈ ਮਿਠਾਸ ਦੇ ਲਈ ਇਸ ਵਿੱਚ ਵਾਧੂ ਖੰਡ ਪਾਉਣ ਦੀ ਲੋੜ ਨਹੀਂ ਹੁੰਦੀ। ਇੱਕ ਗੰਨੇ ਦਾ ਪੌਦਾ 20 ਫੁੱਟ ਤੱਕ ਵੱਧ ਸਕਦਾ ਹੈ। ਜਲਵਾਯੂ ਦੇ ਆਧਾਰ ‘ਤੇ, ਇੱਕ ਗੰਨੇ ਦੇ ਪੌਦੇ ਨੂੰ ਪੱਕਣ ਵਿੱਚ 9-24 ਮਹੀਨੇ ਲੱਗ ਜਾਂਦੇ ਹਨ। ਗੰਨੇ ਦਾ ਰਸ ਸੁਕਰੋਜ਼,ਫਰੁਕਟੋਜ਼਼ ਅਤੇ ਹੋਰ ਬਹੁਤ ਸਾਰੀਆਂ ਗਲੂਕੋਜ਼ ਕਿਸਮਾਂ ਦਾ ਮਿਸ਼ਰਣ ਹੈ। ਇਸ ਲਈ ਇਹ ਸੁਆਦ ਵਿੱਚ ਮਿੱਠਾ ਹੁੰਦਾ ਹੈ। ਇੱਕ ਗਿਲਾਸ ਗੰਨੇ ਦੇ ਰਸ ਵਿੱਚ ਕੁੱਲ 13 ਗ੍ਰਾਮ ਫਾਈਬਰ ਹੁੰਦੇ ਹਨ, ਜੋ ਸਰੀਰ ਦੇ ਕਈ ਕੰਮਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਹਨ।
ਤਾਂ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗੰਨੇ ਦੇ ਰਸ ਦੇ ਸਿਹਤ ਸੰਬੰਧੀ ਲਾਭ
• ਗੰਨੇ ਦਾ ਰਸ ਕਈ ਬਿਮਾਰੀਆਂ ਤੋਂ ਬਚਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਮਲ-ਮੂਤਰ ਦੇ ਨਿਕਾਸ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਤੇ ਸੰਕਰਮਣ ਨਹੀਂ ਹੁੰਦਾ।
• ਗੰਨੇ ਦਾ ਰਸ ਖਰਾਬ ਕਲੈਸਟ੍ਰੋਲ ਦੇ ਸਤਰ ਨੂੰ ਘੱਟ ਕਰਦਾ ਹੈ। ਇਸ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ, ਜੋ ਸੁਆਦ ਦੇ ਨਾਲ-ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਦੀ ਸਫਾਈ ਕਰ ਕੇ ਮੈਟਾਬਲੀਜ਼ਮ ਵਿੱਚ ਸੁਧਾਰ ਲਿਆਉਂਦਾ ਹੈ।
• ਗੰਨੇ ਦੇ ਰਸ ਵਿੱਚ ਕੁਦਰਤੀ ਮਿਠਾਸ ਹੋਣ ਦੇ ਕਾਰਨ ਇਹ ਡਾਇਬਟੀਜ਼ ਪੀੜਤ ਰੋਗੀਆਂ ਲਈ ਹਾਨੀਕਾਰਕ ਨਹੀਂ ਹੁੰਦਾ।
• ਗੰਨਾ ਸਰੀਰ ਦੀ ਇਮਿਊਨਿਟੀ ਪ੍ਰਣਾਲੀ ਨੂੰ ਵਧਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਇਹ ਪੇਟ ਦੇ ਸੰਕਰਮਣ ਨੂੰ ਰੋਕਣ ਵਿੱਚ ਅਤੇ ਕਬਜ ਦੇ ਇਲਾਜ ਵਿੱਚ ਸਹਾਇਕ ਹੁੰਦਾ ਹੈ।
• ਗੰਨਾ ਖੂਬਸੂਰਤ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਏਕਨੇ, ਦਾਗ ਧੱਬਿਆਂ ਨੂੰ ਦੂਰ ਕਰਦਾ ਹੈ ਅਤੇ ਚਮੜੀ ਵਿੱਚ ਨਮੀਂ ਬਣਾ ਕੇ ਰੱਖਦਾ ਹੈ।
ਇਸ ਤਰ੍ਹਾਂ ਗੰਨਾ ਇੱਕ ਬਹੁਤ ਹੀ ਵਧੀਆ ਵਿਕਲਪ ਹੈ।
ਉੱਤਰੀ ਭਾਰਤ ਵਿੱਚ ਗੰਨੇ ਦੇ ਰਸ ਦੀ ਖੀਰ ਬਹੁਤ ਪ੍ਰਸਿੱਧ ਹੈ, ਤਾਂ ਆਓ ਜਾਣਿਏ ਕਿਵੇਂ ਬਣਦੀ ਹੈ ਗੰਨੇ ਦੇ ਰਸ ਦੀ ਖੀਰ:
ਲੋੜੀਂਦੀ ਸਮੱਗਰੀ
• 1.5 ਲੀਟਰ- ਤਾਜ਼ਾ ਗੰਨੇ ਦਾ ਰਸ
• 2 ਕੱਪ- ਚਾਵਲ
• 1 ਲੀਟਰ- ਦੁੱਧ
• ਨਾਰੀਅਲ – ਲੋੜ ਅਨੁਸਾਰ
ਬਣਾਉਣ ਦੀ ਵਿਧੀ
• ਗੰਨੇ ਦੇ ਰਸ ਨੂੰ ਗਰਮ ਕਰੋ, ਥੋੜ੍ਹੀ ਦੇਰ ਤੱਕ ਗਾੜ੍ਹਾ ਹੋਣ ਦਿਓ।
• ਉਸ ਤੋਂ ਬਾਅਦ ਚਾਵਲ ਧੋ ਕੇ ਪਾ ਦਿਓ।
• ਚਾਵਲ ਪੱਕਣ ਦੇ ਬਾਅਦ ਦੁੱਧ ਪਾ ਦਿਓ।
• ਫਿਰ ਮਿਲਾ ਦਿਓ ਅਤੇ ਥੋੜ੍ਹੀ ਦੇਰ ਪੱਕਣ ਦਿਓ।
• ਹੁਣ ਇਸ ਵਿੱਚ ਨਾਰੀਅਲ ਪਾ ਕੇ ਹਿਲਾਓ।
• ਆਪਣੀ ਮੰਨ-ਪਸੰਦ ਦੇ ਸੁੱਕੇ ਮੇਵੇ ਪਾ ਸਕਦੇ ਹੋ। ਲਓ ਜੀ ਤੁਹਾਡੀ ਖੀਰ ਤਿਆਰ ਹੈ।
ਗੰਨੇ ਦਾ ਰਸ ਊਰਜਾ ਭਰਪੂਰ ਹੁੰਦਾ ਹੈ ਜੋ ਸਰੀਰ ਦਾ ਤਾਪਮਾਨ ਠੀਕ ਰੱਖਦਾ ਹੈ, ਇਹ ਤੁਰੰਤ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਊਰਜਾ ਪ੍ਰਦਾਨ ਕਰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ