ਵੇਲ ਵਾਲੀਆਂ ਸਬਜ਼ੀਆਂ ਦੇ ਅੰਤਰਗਤ ਘੀਆ(ਲੌਕੀ), ਤੋਰੀ, ਕੱਕੜੀ, ਕਰੇਲਾ, ਟਿੰਡਾ, ਕੱਦੂ, ਪੇਠਾ, ਖਰਬੂਜ਼ਾ ਅਤੇ ਤਰਬੂਜ਼ ਆਦਿ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਫਸਲਾ ਦੇ ਉਤਪਾਦਨ ਦੌਰਾਨ ਕਈ ਤਰ੍ਹਾਂ ਦੇ ਕੀਟ ਫਸਲਾਂ ਨੂੰ ਨਸ਼ਟ ਕਰਕੇ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ।
ਪ੍ਰਮੱਖ ਕੀਟ
• ਕੱਦੂ ਦਾ ਲਾਲ ਕੀੜਾ(ਲਾਲ ਸੁੰਡੀ): ਇਸਦਾ ਲਾਰਵਾ ਪੌਦਿਆਂ ਦੀਆਂ ਮੁਲਾਇਮ ਜੜ੍ਹਾਂ ਨੂੰ ਖੁਰਚ-ਖੁਰਚ ਕੇ ਖਾਂਦਾ ਹੈ, ਜਦਕਿ ਵੱਡੇ ਕੀੜੇ ਪੌਦਿਆਂ ਦੀਆਂ ਮੁਲਾਇਮ ਪੱਤੀਆਂ ਨੂੰ ਕੱਟ ਕੇ ਖਾਂਦੇ ਹਨ।
• ਰੋਕਥਾਮ: ਕੀਟਨਾਸ਼ਕ ਮੈਲਾਥਿਆਨ 5% ਧੂੜ(ਪਾਊਡਰ) ਜਾਂ ਮਿਥਾਈਲ ਪੈਰਾਥਿਆਨ 2% ਧੂੜ 10-12 ਕਿਲੋ ਪ੍ਰਤੀ ਏਕੜ ਫਸਲ ‘ਤੇ ਸ਼ਾਮ ਦੇ ਸਮੇਂ ਛਿੱਟਾ ਦਿਓ। (ਮੈਲਾਥਿਆਨ 50EC ਜਾਂ ਸਾਈਪਰਮੈਥਰਿਨ 25EC ਜਾਂ ਫੈਨਵਲਰੇਟ 20EC) 50-100 ਮਿ.ਲੀ. ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਫਸਲ ‘ਤੇ ਸ਼ਾਮ ਦੇ ਸਮੇਂ ਛਿੜਕਾਅ ਕਰੋ।
• ਫਲ ਦੀ ਮੱਖੀ: ਇਹ ਕੀੜੇ ਵਿਕਸਿਤ ਮੁਲਾਇਮ ਫਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਕੀੜਿਆਂ ਦੀ ਮਾਦਾ ਮੱਖੀ ਆਪਣੇ ਅੰਡੇ ਰੋਪਕ ਨੂੰ ਮੁਲਾਇਮ ਫਲਾਂ ਦੇ ਗੁੱਦੇ ਵਿੱਚ ਵਾੜ ਕੇ ਉਸ ਵਿੱਚ ਅੰਡੇ ਦਿੰਦੀਆਂ ਹਨ ਅਤੇ ਫਲਾਂ ਦੇ ਅੰਦਰ ਹੀ ਮਲ ਛੱਡਦੀਆਂ ਹਨ, ਜਿਸ ਨਾਲ ਫਲ ਸੜਨ ਲੱਗਦਾ ਹੈ। ਫਲਾਂ ਦੇ ਪ੍ਰਭਾਵਿਤ ਭਾਗ ਨਾਲ ਤੇਜ਼ ਗੰਧ ਆਉਣ ਲੱਗਦੀ ਹੈ।
• ਰੋਕਥਾਮ: ਇਸਦੀ ਰੋਕਥਾਮ ਲਈ ਮੈਲਾਥਿਆਨ 50EC 400 ਮਿ.ਲੀ. ਜਾਂ ਕਾਰਬਰਿਲ ਪਾਊਡਰ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਸ਼ਾਮ ਦੇ ਸਮੇਂ ਪ੍ਰਤੀ ਏਕੜ ਵਿੱਚ ਸਪਰੇਅ ਕਰੋ।
• ਪੱਤਿਆਂ ਦਾ ਸੁਰੰਗੀ ਕੀੜਾ ਚੇਪਾ ਹਰਾ ਤੇਲਾ ਅਤੇ ਜੂੰ: ਇਹ ਕੀੜੇ ਆਕਾਰ ਵਿੱਚ ਛੋਟੇ ਹੁੰਦੇ ਹਨ। ਇਨ੍ਹਾਂ ਦੇ ਸ਼ਿਸ਼ੂ ਅਤੇ ਪ੍ਰੋੜ ਦੋਨੋਂ ਹੀ ਅਵਸਥਾ ਵਿੱਚ ਪੌਦਿਆਂ ਦੇ ਮੁਲਾਇਮ ਭਾਗਾਂ, ਪੱਤਿਆਂ ਅਤੇ ਕਲੀਆਂ ਦਾ ਰਸ ਚੂਸ ਕੇ ਕਮਜ਼ੋਰ ਬਣਾ ਦਿੰਦੇ ਹਨ।
• ਰੋਕਥਾਮ: ਇਸਦੀ ਰੋਕਥਾਮ ਲਈ ਕੀਟਨਾਸ਼ਕ ਡਾਈਮੈਥੋਏਟ 30 EC ਜਾਂ ਮੈਲਾਥਿਆਨ 50 EC 200 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸ਼ਾਮ ਦੇ ਸਮੇਂ ਪ੍ਰਤੀ ਏਕੜ ਵਿੱਚ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ