jhona

ਝੋਨੇ ਦੀ ਪਨੀਰੀ ਲਗਾਉਣ ਸਮੇਂ ਧਿਆਨ ਰੱਖਣਯੋਗ ਗੱਲਾਂ

ਜੇਕਰ ਝੋਨੇ ਦੀ ਪਨੀਰੀ ਤੰਦਰੁਸਤ ਹੋਵੇਗੀ ਤਾਂ ਫ਼ਸਲ ਦਾ ਝਾੜ ਦਾ ਝਾੜ ਵੀ ਵੱਧ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਝੋਨੇ ਦੀ ਪਨੀਰੀ ਲਗਾਉਣ ਤੋਂ ਪਹਿਲਾ ਧਿਆਨ ਰੱਖਣਯੋਗ ਗੱਲਾਂ ਬਾਰੇ।

• ਇੱਕ ਏਕੜ ਦੀ ਪਨੀਰੀ ਲਈ 7-8 ਕਿੱਲੋ ਬੀਜ ਦੀ ਵਰਤੋਂ ਕਰੋ।

• ਬੀਜ ਬੀਜਣ ਤੋਂ ਪਹਿਲਾਂ 3-4 ਗ੍ਰਾਮ ਕਾਰਬੈਂਡਾਜ਼ਿਮ (Carbendazim) ਜਾਂ 3 ਗ੍ਰਾਮ ਥਿਰਮ (Thiram) ਨਾਲ ਪ੍ਰਤੀ ਕਿੱਲੋ ਬੀਜਾਂ ਨੂੰ ਸੋਧੋ।

• ਬੀਜ ਨੂੰ ਬੀਜਣ ਤੋਂ ਪਹਿਲਾ 10-12 ਘੰਟੇ ਲਈ ਭਿਉਂ ਕੇ ਰੱਖੋ ਅਤੇ ਫਿਰ ਸੁਕਾ ਕੇ ਬੀਜੋ। ਇਸ ਨਾਲ ਬੀਜ ਦਾ ਪੁੰਗਰਾਅ ਤੇਜੀ ਨਾਲ ਹੁੰਦਾ ਹੈ।

• ਬੀਜ ਬੀਜਣ ਤੋਂ ਬਾਅਦ ਪਨੀਰੀ ਨੂੰ ਤੁਰੰਤ ਪਾਣੀ ਦਿਓ ਅਤੇ ਪੁੰਗਰਾਅ ਤੋਂ ਬਾਅਦ ਸਵੇਰ-ਸ਼ਾਮ ਪਾਣੀ ਦਿੰਦੇ ਰਹੋ। ਦੁਪਹਿਰ ਦੇ ਸਮੇਂ ਪਾਣੀ ਦੇਣ ਤੋਂ ਪਰਹੇਜ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ