ਜਾਣੋ ਸੂਰਾਂ ਵਿੱਚ ਆਮ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਦੇ ਇਲਾਜ਼ ਬਾਰੇ

ਭਾਰਤ ਵਿੱਚ ਸੂਰ-ਪਾਲਣ ਨੂੰ ਇੱਕ ਨੀਵੇਂ ਦਰਜੇ ਦੇ ਕੰਮ ਵਜੋਂ ਜਾਣਿਆ ਜਾਂਦਾ ਹੈ, ਪਰ ਬਹੁਤ ਸਾਰੇ ਵਿਕਸਤ ਦੇਸ਼ਾਂ ਵਿਚ ਇਹ ਉੱਥੋਂ ਦੇ ਕਿਸਾਨਾਂ ਦਾ ਇੱਕ ਮੁੱਖ ਧੰਦਾ ਹੈ। ਇਸੇ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਭਾਰਤੀ ਕਿਸਾਨ ਵੀ ਇਸ ਪਾਸੇ ਵੱਲ ਆ ਰਹੇ ਹਨ। ਅੱਜ ਅਸੀਂ ਸੂਰਾਂ ਵਿੱਚ ਹੋਣ ਵਾਲੀਆਂ ਕੁੱਝ ਪ੍ਰਮੁੱਖ ਬਿਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਵੇਂ ਕਿ ਸਵਾਈਨ ਫਲੂ, ਮੂੰਹ ਖੁਰ, ਗੱਲ ਘੋਟੂ, ਬਰੂਸੀਲੋਸਿਸ, ਅੰਦਰਲੇ ਜਾਂ ਬਾਹਰਲੇ ਕਿਰਮਾਂ ਦੁਆਰਾ ਹਮਲਾ (ਪਰਜੀਵੀ) ਆਦਿ।

1) ਸਵਾਈਨ ਫਲੂ ਤੋਂ ਲੈਪੀਨਾਂਈਜਡ ਟੀਕਾ 1 ਮਿ.ਲੀ. (ਸਾਲ ਵਿੱਚ 1 ਵਾਰੀ)

2) ਮੂੰਹ ਖੁਰ ਤੋਂ ਆਇਲ ਐਡਜੂਵੈਂਟ (ਪੌਲੀ ਵੇਲੈਂਟ) ਟੀਕਾ 1 ਮਿ.ਲੀ. ਬੱਚੇ ਨੂੰ ਅਤੇ 3 ਮਿ.ਲੀ. ਬਾਲਗ ਨੂੰ (ਸਾਲ ਵਿੱਚ 2 ਵਾਰੀ)।

3) ਗਲ ਘੋਟੂ ਤੋਂ ਆਇਲ ਐਡਜੂਵੈਂਟ ਟੀਕਾ (ਸਾਲ ਵਿੱਚ 1 ਵਾਰੀ) ਦੇਣਾ ਚਾਹੀਦਾ ਹੈ।

4) ਸੂਰਾਂ ਨੂੰ ਪਰਜੀਵੀ ਹਮਲੇ ਅਤੇ ਅੰਦਰਲੇ ਕਿਰਮਾਂ ਤੋਂ ਬਚਾਉਣ ਲਈ ਕਿਰਮ-ਰਹਿਤ ਕਰਨ ਵਾਲੀਆਂ ਦਵਾਈਆਂ (dewormer) ਹਰ 3 ਮਹੀਨੇ ‘ਤੇ ਦੇਣੀਆਂ ਚਾਹੀਦੀਆਂ ਹਨ।

5) ਫਾਰਮ ‘ਤੇ ਬੀਮਾਰ ਸੂਰਾਂ ਨੂੰ ਸੂਰਾਂ ਨਾਲੋਂ ਅਲੱਗ ਵਾੜੇ ਵਿੱਚ ਰੱਖ ਕੇ ਇਲਾਜ਼ ਕਰਨਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ