ਹਰ ਸਾਲ ਕਿੰਨੇ ਰਾਵਣ ਸਾੜੇ ਜਾਂਦੇ ਹਨ?
ਹਰ ਸਾਲ ਦੇਸ਼ ਵੱਚ ਕਿੰਨੇ ਹੀ ਹਜ਼ਾਰਾਂ ਰਾਵਣ ਸਾੜੇ ਜਾਂਦੇ ਹਨ, ਇਸ ਨਾਲ ਇਹ ਸਮਝ ਨਹੀਂ ਆਉਂਦਾ ਕਿ ਅਸੀਂ ਰਾਵਣ ਦਾ ਅੰਤ ਕਰ ਰਹੇ ਹਾਂ ਜਾਂ ਪ੍ਰਦੂਸ਼ਣ ਪੈਦਾ ਕਰ ਰਹੇ ਹਾਂ। ਜੇਕਰ ਰਾਵਣ ਦੇ ਪੁਤਲੇ ਵਿੱਚ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜ਼ਿਆਦਾ ਪ੍ਰਦੂਸ਼ਣ ਨਹੀਂ ਹੋਵੇਗਾ। ਪਰ ਜ਼ਿਆਦਾਤਰ ਪੁਤਲਿਆਂ ਵਿੱਚ ਤੇਜ਼ ਆਵਾਜ਼ ਵਾਲੇ ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਹਵਾ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਜ਼ਿੰਮੇਵਾਰ ਹੈ।
ਹਵਾ ਪ੍ਰਦੂਸ਼ਣ ਪੈਦਾ ਕਰਨ ਲਈ ਕਿੰਨੇ ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ?
ਇਸ ਗੱਲ ਦਾ ਕਦੇ ਵੀ ਚੰਗੀ ਤਰ੍ਹਾਂ ਅਧਿਐਨ ਨਹੀਂ ਕੀਤਾ ਗਿਆ ਕਿ ਰਾਵਣ, ਮੇਘਨਾਥ, ਕੁੰਭਕਰਣ ਦੇ ਪੁਤਲਿਆਂ ਵਿੱਚ ਕਿੰਨੇ ਕਰੋੜ ਰੁਪਏ ਦੇ ਪਟਾਕੇ ਲੱਗੇ ਜਾਂ ਲੱਗਦੇ ਹਨ ਅਤੇ ਉਸ ਨਾਲ ਕਿੰਨਾ ਹਵਾ ਪ੍ਰਦੂਸ਼ਣ ਹੁੰਦਾ ਹੈ। ਕੁੱਝ ਸਾਲ ਪਹਿਲਾਂ ਸਮਾਜਿਕ ਏਕਤਾ ਦੇ ਨਾਲ ਸ਼ਹਿਰ ਦੇ ਇੱਕ ਦੋ ਪ੍ਰਮੁੱਖ ਸਥਾਨਾਂ ‘ਤੇ ਬੁਰਾਈ ਦੇ ਪ੍ਰਤੀਕ ਪੁਤਲਿਆਂ ਦਾ ਦਹਿਨ ਹੁੰਦਾ ਸੀ। ਪਰ ਹੁਣ ਤਾਂ ਰਾਮਲੀਲਾ ਅਤੇ ਟੀ ਵੀ ਸਿਨੇਮਾ ਦੇ ਬਾਵਜੂਦ ਦੇਸ਼ ਭਰ ਲਈ ਇਹ ਸਭ ਆਕਰਸ਼ਕ ਹੁੰਦਾ ਹੈ। ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਇਸ ਗੱਲ ਨੂੰ ਧਰਮ ਨਾਲ ਨਾ ਜੋੜਿਆ ਜਾਵੇ ਤਾਂ ਇਹ ਸਭ ਬਿਲਕੁਲ ਵਿਅਰਥ ਹੈ ਅਤੇ ਸਾਡੇ ਵਾਤਾਵਰਣ ਲਈ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ।
ਜਿੱਥੇ ਵਿਭਿੰਨ ਸੰਸਥਾਵਾਂ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰਦੀਆਂ ਹਨ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਕਾਨੂੰਨ ਵੀ ਬਣਾਏ ਗਏ ਹਨ, ਉੱਥੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇੱਕ ਤਿਓਹਾਰ ਦੇ ਨਾਮ ‘ਤੇ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਦੇਖਿਆ ਜਾਵੇ ਤਾਂ ਕੇਵਲ ਕੁੱਝ ਮਿੰਟਾਂ ਦੇ ਰੋਮਾਂਚ ਲਈ ਹਵਾ ਨੂੰ ਪ੍ਰਦੂਸ਼ਿਤ ਕਰਨਾ ਉਚਿੱਤ ਨਹੀਂ ਹੈ ਅਤੇ ਇਸਦਾ ਭਾਰੀ ਹਰਜਾਨਾ ਸਾਨੂੰ ਚੁਕਾਉਣਾ ਪੈ ਸਕਦਾ ਹੈ।
ਅਸੀਂ ਕੀ ਕਰ ਸਕਦੇ ਹਾਂ?
ਕੁੱਝ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਕੁਦਰਤੀ ਕਾਰਨਾਂ ਕਰਕੇ ਹੁੰਦੇ ਹਨ, ਜੋ ਮਨੁੱਖ ਦੇ ਹੱਥਾਂ ‘ਚ ਨਹੀਂ ਹਨ। ਮਾਰੂਥਲ ਵਿੱਚ ਰੇਤ ਦੇ ਤੂਫਾਨ ਵੱਧ ਰਹੇ ਹਨ, ਜੰਗਲਾਂ ਵਿੱਚ ਅੱਗ ਅਤੇ ਘਾਹ ਦੇ ਸੜਨ ਨਾਲ ਪੈਦਾ ਹੋਇਆ ਧੂੰਆ ਕੁੱਝ ਰਸਾਇਣਾਂ ਨੂੰ ਜਨਮ ਦਿੰਦਾ ਹੈ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਪ੍ਰਦੂਸ਼ਣ ਦੀ ਉਤਪੱਤੀ ਕਿਸੇ ਵੀ ਦੇਸ਼ ਤੋਂ ਹੋ ਸਕਦੀ ਹੈ, ਪਰ ਉਸਦਾ ਅਸਰ ਹਰ ਜਗ੍ਹਾ ਪੈਂਦਾ ਹੈ। ਪਰ ਜੋ ਕੁੱਝ ਕਾਰਕ ਸਾਡੇ ਹੱਥ ਵਿੱਚ ਹਨ ਅਸੀਂ ਉਨ੍ਹਾਂ ਨੂੰ ਤਾਂ ਰੋਕ ਸਕਦੇ ਹਾਂ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਇਸ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਆਪਣਾ ਯੋਗਦਾਨ ਜ਼ਰੂਰ ਦੇਣਾ ਚਾਹੀਦਾ ਹੈ ਨਾ ਕਿ ਹਾਲਾਤ ਹੋਰ ਖਰਾਬ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ