ਦੇਸ਼ ਵਿੱਚ ਪਾਈਆਂ ਜਾਂਦੀਆਂ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਆਪਣੀ–ਆਪਣੀ ਪਛਾਣ ਹੈ। ਆਮ ਤੌਰ ’ਤੇ ਹਰੀਆਂ ਸਬਜ਼ੀਆਂ ਨੂੰ ਵਧੀਆ ਅਤੇ ਗੁਣਕਾਰੀ ਮੰਨਿਆ ਜਾਂਦਾ ਹੈ। ਹਰੇਕ ਹਰੀ ਸਬਜ਼ੀ ਆਮ ਕਰ ਕੇ ਸਰੀਰ ’ਚੋਂ ਰੋਗਾਂ ਨੂੰ ਦੂਰ ਕਰਦੀ ਹੈ। ਕਈ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਵਿੱਚ ਅੱਖਾਂ ਨੂੰ ਠੀਕ ਕਰਨ ਵਾਲਾ ਵਿਟਾਮਿਨ ਏ ਪਾਇਆ ਜਾਂਦਾ ਹੈ। ਇਨ੍ਹਾਂ ’ਚੋਂ ਇੱਕ ਹੈ ਮੇਥੀ ਜੋ ਹਰੇ ਪੱਤੇਦਾਰ ਵਾਲੀ ਹੁੰਦੀ ਹੈ। ਇਹ ਵੀ ਸਰੀਰ ਵਿੱਚੋਂ ਬੇ ਕੱਢਣ ਵਿੱਚ ਲਾਭਕਾਰੀ ਹੈ। ਆਮ ਤੌਰ ’ਤੇ ਇਹ ਬੇ ਸਾਡੇ ਜੋੜਾਂ ਨੂੰ ਤੰਘ ਕਰਦੀ ਹੈ। ਮੇਥੀ ਆਮ ਤੌਰ ’ਤੇ ਥੋੜੀ ਕੌੜੀ ਹੰਦੀ ਹੈ ਪਰ ਸਾਡੇ ਦੇਸ਼ ਦੇ ਲੋਕ ਕਿਸੇ ਵੀ ਸੁੱਕੀ ਸਬਜ਼ੀ ਵਿੱਚ ਆਲੂ ਦੀ ਵਰਤੋਂ ਕਰਨੋ ਨਹੀਂ ਹੱਟਦੇ। ਉਹ ਇਨ੍ਹਾਂ ਕੌੜੀਆਂ ਸਬਜ਼ੀਆਂ ਨੂੰ ਸਵਾਦ ਵਾਲਾ ਬਣਾਉਣ ਲਈ ਮਿੱਠੇ ਆਲੂ ਦੀ ਵਰਤੋਂ ਕਰਦੇ ਹਨ। ਆਮ ਤੌਰ ਆਲੂ ਵਿੱਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਪਰ ਹਰੇਕ ਸਬਜ਼ੀ ਵਿੱਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਆਲੂ ਸਾਡੇ ਮੋਟਾਪੇ ਦੀ ਜੜ੍ਹ ਹੈ। ਕਿਉਂ ਨਾ ਹਰੀਆਂ ਸਬਜ਼ੀਆਂ ਦਾ ਉਨ੍ਹਾਂ ਦੇ ਸਵਾਦ ਅਤੇ ਗੁਣ ਅਨੁਸਾਰ ਲਾਭ ਪ੍ਰਾਪਤ ਕੀਤਾ ਜਾਵੇ।
ਹਰੀ ਪੱਤੇਦਾਰ ਮੇਥੀ ਵੀ ਸਿਹਤ ਲਈ ਲਾਭਕਾਰੀ ਹੈ ਪਰ ਨਾਲ ਹੀ ਇਸ ਦੇ ਬੀਜ਼ ਵੀ ਕੁਝ ਘੱਟ ਨਹੀਂ ਹਨ, ਇਸਦੇ ਬੀਜ਼ਾਂ ਦੀ ਵਰਤੋਂ ਕਰਨੀ ਬਹੁਤ ਆਸਾਨ ਹੈ। ਆਮ ਕਰ ਕੇ ਇਸਦੀ ਵਰਤੋਂ ਸਾਡੇ ਘਰਾਂ ਦੀਆਂ ਰਸੋਈਆ ਵਿੱਚ ਸਬਜ਼ੀ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਪਰ ਸਬਜ਼ੀ ਤੋਂ ਬਿਨਾਂ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਸ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ 1-2 ਚਮਚ ਮੇਥੀ ਦੇ ਬੀਜ਼ ਪਾ ਦਿਉ। ਸਵੇਰ ਵੇਲੇ ਉਠਣ ਸਾਰ ਖਾਲੀ ਪੇਟ ਮੇਥੀ ਵਾਲਾ ਪਾਣੀ ਪੀ ਜਾਓ ਅਤੇ ਹੋ ਸਕੇ ਤਾਂ ਮੇਥੀ ਦੇ ਬੀਜ਼ਾਂ ਨੂੰ ਹੱਥ ਨਾਲ ਮਸਲ ਕਿ ਖਾ ਜਾਓ ਜਾਂ ਮੇਥੀ ਦੇ 1-2 ਚਮਚ ਇੱਕ ਗਲਾਸ ਪਾਣੀ ’ਚ ਉਬਾਲ ਲਵੋ, ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਪੁਣ ਕਿ ਚਾਹ ਵਾਂਗ ਹੌਲੀ–ਹੌਲੀ ਪਿਓ। ਜੇਕਰ ਇਹ ਪਾਣੀ ਕੌੜਾ ਲੱਗੇ ਤਾਂ ਇਸ ਵਿੱਚ ਸ਼ੱਕਰ ਜਾਂ ਖੰਡ ਮਿਲਾ ਲਵੋ। ਅਗਲਾ ਖਾਣ ਪੀਣ 30 ਤੋਂ 45 ਮਿੰਟਾਂ ਬਾਅਦ ਹੀ ਕਰੋ। ਇਸਦਾ ਇਸਤੇਮਾਲ ਅਸੀਂ ਹਰ ਰੋਜ਼ ਕਰ ਸਕਦੇ ਹਾਂ।
ਲਾਭ:
- ਇਸ ਦਾ ਸਭ ਤੋਂ ਵਧੀਆ ਲਾਭ ਸ਼ੂਗਰ ਦੇ ਰੋਗੀ ਪਾ ਸਕਦੇ ਹਨ। ਵਧੀ ਹੋਈ ਸ਼ੂਗਰ ਕੁਝ ਹੀ ਦਿਨਾਂ ਵਿੱਚ ਨਾਰਮਲ ਰਹਿਣੀ ਸ਼ੁਰੂ ਹੋ ਜਾਂਦੀ ਹੈ।
- ਮੋਟਾਪਾ ਬਹੁਤ ਤੇਜ਼ੀ ਨਾਲ ਘੱਟਦਾ ਹੈ।
- ਕੋਲੈਸਟਰੋਲ ਨੂੰ ਠੀਕ ਕਰ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦੀ ਹੈ।
- ਪੇਟ ਠੀਕ ਤਰ੍ਹਾਂ ਨਾਲ ਸਾਫ ਹੋ ਜਾਂਦਾ ਹੈ।
- ਖੰਘ, ਜ਼ੁਕਾਮ ਅਤੇ ਦਮੇ ਲਈ ਲਾਭਕਾਰੀ ਹੈ।
- ਗੁਪਤ ਅੰਗਾਂ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਬਹੁਤ ਮਦਦ ਕਰਦੀ ਹੈ।
- ਕਬਜ਼ ਲਈ ਵਧੀਆ ਹੈ।
- ਗੈਸ ਅਤੇ ਤੇਜ਼ਾਬ ਨੂੰ ਠੀਕ ਕਰਦੀ ਹੈ।
- ਬੁਖਾਰ ਠੀਕ ਹੋ ਜਾਂਦਾ ਹੈ।
- ਮਾਸਪੇਸ਼ੀਆਂ ਲਈ ਵਧੀਆ ਹੈ।
- ਜਿਗਰ ਲਈ ਲਾਭਕਾਰੀ ਹੈ।
- ਚਮੜੀ ਲਈ ਵਧੀਆ ਹੈ।
- ਖਰਾਬ ਗਲੇ ਲਈ ਵਧੀਆ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ