for animals

ਹੁਣ ਮਾਰਕੀਟ ਵਿੱਚੋ ਕੈਲਸ਼ੀਅਮ ਲੈਣ ਦੀ ਜ਼ਰੂਰਤ ਨਹੀਂ, ਘਰ ਵਿੱਚ ਇਸ ਤਰ੍ਹਾਂ ਬਣਾਉ ਪਸ਼ੂਆਂ ਲਈ ਕੈਲਸ਼ੀਅਮ

ਪਸ਼ੂਆਂ ਨੂੰ ਆਮ ਤੌਰ ‘ਤੇ ਸੂਣ ਤੋਂ ਬਾਅਦ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਜਿਸ ਕਾਰਨ ਪਸ਼ੂ ਦੀ ਦੁੱਧ ਦੀ ਪੈਦਾਵਾਰ ਤੇ ਅਸਰ ਵੀ ਪੈ ਜਾਂਦਾ ਹੈ । ਇਸ ਘਾਟ ਨੂੰ ਪੂਰਾ ਕਰਨ ਲਈ ਅਸੀ ਮਾਰਕੀਟ ਵਿੱਚ ਅਲੱਗ ਅਲੱਗ ਕੰਪਨੀਆਂ ਦੇ ਕੈਲਸ਼ੀਅਮ ਵਾਲੇ ਪ੍ਰੋਡਕਟ ਖਰੀਦ ਲੈਦੇਂ ਹਾਂ । ਪਰ ਅਸਲ ਵਿੱਚ ਕੈਲਸ਼ੀਅਮ ਦੇ ਸਰੋਤ ਸਾਡੇ ਆਲੇ ਦੁਆਲੇ ਵੀ ਮੌਜੂਦ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਪਹਿਲਾਂ ਹੀ ਕੈਲਸ਼ੀਅਮ ਦੀ ਕਮੀ ਲਈ ਪਸ਼ੂਆਂ ਨੂੰ ਪਾਣੀ ਪਿਆਉਣ ਵਾਲੀ ਡਿੱਗੀ ਵਿੱਚ ਕਲੀ (ਚੂਨਾ) ਫੇਰਦੇ ਹੋਣਗੇ । ਇਹ ਵੀ ਵਧੀਆ ਤਰੀਕਾ ਹੈ ਪਰ ਜੇਕਰ ਤੁਸੀ ਅਣਬੁਝੇ ਚੂਨੇ ਵਾਲਾ ਪਾਣੀ ਵੀ ਬਣਾ ਰੱਖੋ ਤਾਂ ਇਹ ਵੀ ਵਧੀਆ ਤਰੀਕਾ ਹੈ । ਇਸ ਨੂੰ ਬਣਾਉਣ ਦਾ ਤਰੀਕਾ ਤੁਸੀ ਨੋਟ ਕਰ ਸਕਦੇ ਹੋਂ।

ਜ਼ਰੂਰੀ ਸਮਾਨ :

1 ਕੋਰਾ ਘੜਾ

chuna

ਅਣਬੁੱਝਿਆ ਚੂਨਾ (ਕਲੀ)

1 ਬੋਰੀ

ਕੈਲਸ਼ੀਅਮ ਬਣਾਉਣ ਦਾ ਤਰੀਕਾ:

ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜ੍ਹਾ ਤੋੜ ਦਿਓ। ਉਸ ਘੜੇ ਨੂੰ ਪਾਣੀ ਨਾਲ ਭਰ ਦਿਓ। ਉਸ ਵਿੱਚ ਕਲੀ ਦਾ ਡਲਾ ਪਾ ਦਿਓ। ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ। ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ । ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ। ਇਸੇ ਤਰ੍ਹਾਂ ਲਗਾਤਾਰ ਪਾਣੀ ਉਸ ਵਿੱਚ ਪਾਉਂਦੇ ਰਹੋ, ਜਿਸ ਦਿਨ ਪਾਣੀ ਨਾ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ । ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ। ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿਲਕੁੱਲ ਪਾਊਡਰ ਬਣ ਜਾਵੇਗੀ । ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ। ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀਂ ਆਵੇਗੀ।

ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀਂ ਜਾਣੀ ਚਾਹੀਦੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ