ਆਯੁਰਵੈਦਿਕ ਗੁਣਾਂ ਨਾਲ ਭਰਪੂਰ-ਬਬੂਲ (ਕਿੱਕਰ)

ਕੀ ਹੈ ਬਬੂਲ

ਬਬੂਲ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਕੰਡੇਦਾਰ ਰੁੱਖ ਹੈ। ਬਬੂਲ ਦੇ ਪੌਦੇ ਸੰਘਣੇ ਅਤੇ ਵੱਡੇ ਹੁੰਦੇ ਹਨ ਅਤੇ ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ। ਬਬੂਲ ਦੇ ਪੱਤੇ ਆਂਵਲੇ ਦੇ ਪੱਤੇ ਦੇ ਮੁਕਾਬਲੇ ਬਹੁਤ ਛੋਟੇ ਅਤੇ ਸੰਘਣੇ ਹੁੰਦੇ ਹਨ। ਬਬੂਲ ਦੀਆਂ ਫਲੀਆਂ 7 ਤੋਂ 8 ਇੰਚ ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਆਕਾਰ ਚਪਟਾ ਹੁੰਦਾ ਹੈ। ਭਾਰਤ ਵਿੱਚ ਬਬੂਲ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਨੂੰ ਪਿੰਡਾਂ ਵਿੱਚ ਦੰਦਾਂ ਦੀ ਸਫ਼ਾਈ ਦੇ ਲਈ ਵਰਤਿਆ ਜਾਂਦਾ ਹੈ।

ਬਬੂਲ (ਕਿੱਕਰ) ਦੇ ਅਦਭੁੱਤ ਫਾਇਦੇ:- ਬਬੂਲ ਆਪਣੇ ਅਦਭੁੱਤ ਲਾਭ ਤੋਂ ਇਲਾਵਾ ਪੌਸ਼ਕ ਤੱਤ, ਵਿਟਾਮਿਨ ਅਤੇ ਖਣਿਜਾਂ ਦਾ ਇੱਕ ਚੰਗਾ ਸ੍ਰੋਤ ਹੈ। 100 ਗ੍ਰਾਮ ਬਬੂਲ ਵਿੱਚ 4.28 ਮਿਲੀਗ੍ਰਾਮ ਆਇਰਨ, 0.902 ਮਿਲੀਗ੍ਰਾਮ ਮੈਗਨੀਜ਼, 13.92 ਗ੍ਰਾਮ ਪ੍ਰੋਟੀਨ, 6.63 ਗ੍ਰਾਮ ਵਸਾ ਅਤੇ 0.256 ਮਿਲੀਗ੍ਰਾਮ ਜਸਤਾ ਹੁੰਦਾ ਹੈ।

ਬਬੂਲ ਦੀ ਵਰਤੋਂ ਕਿਵੇਂ ਕਰੀਏ:- ਇਸ ਨੂੰ ਕਾੜ੍ਹੇ ਦੇ ਰੂਪ ਵਿੱਚ 50 ਗ੍ਰਾਮ ਤੋਂ 100 ਗ੍ਰਾਮ ਤੱਕ, ਗੂੰਦ ਦੇ ਰੂਪ ਵਿੱਚ 5 ਤੋਂ 10 ਗ੍ਰਾਮ ਤੱਕ ਅਤੇ ਚੂਰਣ ਦੇ ਰੂਪ ਵਿੱਚ 3 ਤੋਂ 6 ਗ੍ਰਾਮ ਤੱਕ ਲੈਣਾ ਚਾਹੀਦਾ ਹੈ।

ਬਬੂਲ ਦੀ ਗੂੰਦ ਵੀ ਹੈ ਲਾਭਕਾਰੀ:- ਬਬੂਲ ਦੀ ਗੂੰਦ ਪਿਤ ਅਤੇ ਵਾਤ ਦਾ ਨਾਸ਼ ਕਰਨ ਵਾਲੀ ਹੁੰਦੀ ਹੈ, ਇਹ ਜਲਨ ਨੂੰ ਦੂਰ ਕਰਨ ਵਾਲਾ, ਜਖਮ ਭਰਨ ਵਾਲਾ, ਖੂਨ ਨੂੰ ਸਾਫ ਕਰਨਾ ਵਾਲਾ ਹੈ। ਬਬੂਲ ਦੇ ਪੱਤੇ, ਗੂੰਦ ਅਤੇ ਛਿੱਲ ਸਾਰੀਆਂ ਚੀਜਾਂ ਬਹੁਤ ਹੀ ਕੰਮ ਦੀਆਂ ਹਨ।

ਗੋਡਿਆਂ ਦੇ ਦਰਦ ਵਿੱਚ ਲਾਭ:- ਬਬੂਲ ਦੀ ਫਲੀ ਨੂੰ ਧੁੱਪ ਵਿੱਚ ਸੁਕਾ ਕੇ ਪਾਊਡਰ ਬਣਾ ਲਵੋ ਅਤੇ 1 ਚਮਚ ਦੀ ਮਾਤਰਾ ਵਿੱਚ ਕੋਸੇ (ਗੁਣਗਣੇ) ਪਾਣੀ ਨਾਲ ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਖਾਓ। 2-3 ਮਹੀਨੇ ਲਗਾਤਾਰ ਸੇਵਨ ਕਰਨ ਨਾਲ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਸਹੀ ਹੋ ਸਕਦਾ ਹੈ।
ਅੱਖਾਂ ਦੇ ਰੋਗ ਵਿੱਚ ਲਾਭ:- ਬਬੂਲ ਦੇ ਪੱਤੇ ਪੀਸ ਕੇ ਅੱਖਾਂ ‘ਤੇ ਰੱਖਣ ਨਾਲ ਕੁੱਝ ਸਮੇਂ ਬਾਅਦ ਆਰਾਮ ਆ ਜਾਂਦਾ ਹੈ।

ਦੰਦਾਂ ਦੀ ਸਮੱਸਿਆ:- ਬਬੂਲ ਦੀ ਫਲੀ ਦੇ ਛਿਲਕੇ ਦੀ ਰਾਖ ਬਣਾ ਲਓ ਅਤੇ ਉਸ ਵਿੱਚ ਨਮਕ ਮਿਲਾ ਕੇ ਦੰਦਾਂ ਦੀ ਸਫ਼ਾਈ ਕਰੋ, ਸਾਰੇ ਪ੍ਰਕਾਰ ਦੇ ਦੰਦਾਂ ਦੇ ਦਰਦ ਦੂਰ ਹੋ ਜਾਣਗੇ। ਦੰਦਾਂ ਵਿੱਚ ਕੀੜਾ ਲੱਗ ਗਿਆ ਹੋਵੇ ਤਾਂ ਬਬੂਲ ਛਿਲਕੇ ਦੇ ਕਾੜ੍ਹੇ ਨਾਲ ਦਿਨ ਵਿੱਚ 4 ਵਾਰ ਕੁਰਲੀ ਕਰੋ।

ਸੁੱਕੀ ਖੰਘ ਵਿੱਚ ਲਾਭ:- ਬਬੂਲ ਦੀ ਗੂੰਦ ਅਤੇ ਸ਼ੱਕਰ ਬਰਾਬਰ ਮਾਤਰਾ ਵਿੱਚ ਪੀਸ ਲਵੋ। ਛੋਟੇ ਬੇਰ ਦੇ ਸਮਾਨ ਗੋਲੀ ਬਣ ਕੇ ਇੱਕ ਗੋਲੀ ਚੂਸਣ ਨਾਲ ਖੰਘ ਵਿੱਚ ਜਲਦੀ ਲਾਭ ਹੁੰਦਾ ਹੈ। ਬਬੂਲ ਦੇ ਗੂੰਦ ਦੇ ਛੋਟੇ ਜਿਹੇ ਟੁੱਕੜੇ ਨੂੰ ਮੂੰਹ ਵਿੱਚ ਲੈ ਕੇ ਚੂਸਣ ਨਾਲ ਖੰਘ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਮੂੰਹ ਦੀ ਛਾਲਿਆਂ ਦੇ ਲਈ:- ਬਬੂਲ ਦੀ ਛਿੱਲੜ ਨੂੰ ਸੁਕਾ ਕੇ ਚੂਰਣ ਬਣਾ ਲਵੋ ਅਤੇ ਛਾਲਿਆਂ ਵਾਲੀ ਜਗ੍ਹਾ ‘ਤੇ ਲਗਾਓ, ਜਲਦੀ ਹੀ ਛਾਲੇ ਠੀਕ ਹੋ ਜਾਣਗੇ।

ਨੋਟ:- ਬਹੁਤ ਘੱਟ ਮਾਮਲਿਆਂ ਵਿੱਚ ਬਬੂਲ ਦੀ ਗੂੰਦ ਨਾਲ ਐਲਰਜੀ ਹੋ ਸਕਦੀ ਹੈ। ਇਸ ਐਲਰਜੀ ਨਾਲ ਤੁਹਾਨੂੰ ਸਾਹ ਅਤੇ ਚਮੜੀ ਦੀ ਸਮੱਸਿਆ ਹੋ ਸਕਦੀ ਹੈ| ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਕਰਨ ਨਾਲ (ਜਿਗਰ) ਲੀਵਰ ਅਤੇ ਗੁਰਦੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ