honey

ਜਾਣੋ ਮਧੂਮੱਖੀਆਂ ਸੰਬੰਧੀ ਅਦਭੁੱਤ ਜਾਣਕਾਰੀ ਬਾਰੇ

ਸਾਡੀ ਜ਼ਿੰਦਗੀ ਵਿੱਚ ਮਧੂ-ਮੱਖੀਆਂ ਦੀ ਬਹੁਤ ਮਹੱਤਤਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਧੂਮੱਖੀਆਂ ਬਾਰੇ ਅਦਭੁੱਤ ਜਾਣਕਾਰੀ ਬਾਰੇ:

1. ਜੋ ਭੋਜਨ ਅਸੀਂ ਖਾਂਦੇ ਹਾਂ, ਉਸਦੇ ਤਿੰਨ ਹਿੱਸਿਆਂ ਵਿੱਚੋਂ ਇੱਕ ਹਿੱਸਾ ਸ਼ਹਿਦ ਦੀ ਮੱਖੀ ਵਰਗੇ ਪੋਲੀਨੇਟਰ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਬਲੂਬੈਰੀ ਅਤੇ ਚੈਰੀ ਵਰਗੀਆਂ ਫਸਲਾਂ 90% ਪੋਲੀਨੇਸ਼ਨ ‘ਤੇ ਨਿਰਭਰ ਹਨ।
2. ਫਸਲਾਂ ਲਈ ਮਧੂ-ਮੱਖੀਆਂ ਦੀ ਮਹੱਤਤਾ ਇੰਨੀ ਜ਼ਿਆਦਾ ਹੈ ਕਿ ਕਿਸਾਨ ਫਸਲਾਂ ਨੂੰ ਪੋਲੀਨੇਸ਼ਨ ਮੁਹੱਈਆ ਕਰਵਾਉਣ ਲਈ ਦੂਰੋਂ-ਦੂਰੋਂ ਲਿਆ ਕੇ ਖੇਤ ਵਿੱਚ ਲਗਾਉਂਦੇ ਹਨ।
3. ਖੇਤ ‘ਚ ਉਗਾਏ 90 ਵੱਖ-ਵੱਖ ਭੋਜਨ, ਜਿਸ ਵਿੱਚ ਫਲ ਅਤੇ ਨੱਟਸ(ਗਿਰੀਆਂ ਵਾਲੀਆਂ ਫਸਲਾਂ) ਵੀ ਸ਼ਾਮਲ ਹਨ, ਇਹ ਸਭ ਮਧੂ-ਮੱਖੀਆਂ ‘ਤੇ ਨਿਰਭਰ ਹਨ।
4. ਪਰ ਹਾਲ ਹੀ ਦੇ ਸਾਲਾਂ ਵਿੱਚ ਮਧੂ-ਮੱਖੀਆਂ ਦੀ ਸੰਖਿਆ ਵਿੱਚ 70% ਗਿਰਾਵਟ ਆਈ ਹੈ।

ਮਧੂ-ਮੱਖੀਆਂ ਦੀ ਸੰਖਿਆ ਘੱਟਣ ਦੇ ਕੁੱਝ ਮੁੱਖ ਕਾਰਨ:

1. ਰਸਾਇਣਿਕ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਧੇਰੇ ਵਰਤੋਂ ਕਰਨਾ, ਕਿਉਂਕਿ ਰੋਜ਼ਾਨਾ ਪੋਲੀਨੇਸ਼ਨ ਸਮੇਂ ਮਧੂ-ਮੱਖੀਆਂ ਇਨ੍ਹਾਂ ਰਸਾਇਣਾਂ ਨੂੰ ਖਾ ਲੈਂਦੀਆਂ ਹਨ।
2. ਮੋਬਾਈਲ ਫੋਨ ਅਤੇ ਵਾਇਰਲੈੱਸ ਕੌਮਿਊਨੀਕੇਸ਼ਨ ਟਾਵਰਾਂ ਦੀ ਗਿਣਤੀ ਵੱਧਣ ਨਾਲ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਵਿੱਚ ਵਾਧਾ ਹੁੰਦਾ ਹੈ। ਅਜਿਹੇ ਉਪਕਰਨਾਂ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਮਧੂ-ਮੱਖੀਆਂ ਦੀ ਰਸਤਾ ਯਾਦ ਰੱਖਣ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ।
3. ਗਲੋਬਲ ਵਾਰਮਿੰਗ ਨਾਲ ਜੂੰਆਂ, ਵਿਸ਼ਾਣੂਆਂ ਅਤੇ ਫੰਗਸ ਆਦਿ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ, ਜੋ ਮਧੂ-ਮੱਖੀਆਂ ਦੀ ਰਿਹਾਇਸ਼ ‘ਤੇ ਹਮਲਾ ਕਰਦੀਆਂ ਹਨ।

ਮਧੂ-ਮੱਖੀਆਂ ਨੂੰ ਕਿਵੇਂ ਬਚਾਇਆ ਸਕਦਾ ਹੈ:

1. ਆਪਣੀਆਂ ਘਰੇਲੂ ਜਾਂ ਵੱਡੀਆਂ ਬਗੀਚੀਆਂ ਵਿੱਚ ਮਧੂ-ਮੱਖੀਆਂ ਲਈ ਲਾਭਦਾਇਕ ਫੁੱਲ ਅਤੇ ਫੁੱਲਾਂ ਵਾਲੀਆਂ ਜੜ੍ਹੀ-ਬੂਟੀਆਂ ਉਗਾਓ।
2. ਜੰਗਲੀ ਫੁੱਲ ਅਤੇ ਨਦੀਨ ਵੀ ਮਧੂ-ਮੱਖੀਆਂ ਦੇ ਭੋਜਨ ਦੇ ਤੌਰ ‘ਤੇ ਕੰਮ ਕਰਦੇ ਹਨ।
3. ਬਗੀਚਿਆਂ ਅਤੇ ਫਸਲਾਂ ਵਿੱਚ ਰਸਾਇਣਾਂ ਦੀ ਵਰਤੋਂ ਨਾ ਕਰੋ।
4. ਲੋਕਲ ਅਤੇ ਕੱਚਾ ਸ਼ਹਿਦ ਜ਼ਿਆਦਾ ਖਰੀਦੋ, ਤਾਂ ਜੋ ਮੱਖੀ ਪਾਲਕ ਆਪਣੇ ਕੰਮ ਪ੍ਰਤੀ ਉਤਸ਼ਾਹਿਤ ਹੋਣ।
5. ਮਧੂ-ਮੱਖੀਆਂ ਦੇ ਪਾਣੀ ਪੀਣ ਲਈ ਘਰ ਦੇ ਬਾਹਰ ਇੱਕ ਬਰਤਨ ਵਿੱਚ ਤਾਜ਼ਾ ਪਾਣੀ ਪਾ ਕੇ ਰੱਖੋ।
6. ਸਮਾਜ ਵਿੱਚ ਹੋਰਨਾਂ ਲੋਕਾਂ ਨੂੰ ਇਨ੍ਹਾਂ ਗੱਲਾਂ ਤੋਂ ਜਾਣੂ ਕਰਵਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ