ਫ਼ਸਲਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਹੇਠ ਦਿੱਤਾ ਤਰੀਕਾ ਇਸਤੇਮਾਲ ਕਰੋ:
ਲੋੜੀਂਦਾ ਸਮਾਨ:
- ਹਰਾ ਬਰਸੀਮ, ਗਾਜਰ ਬੂਟੀ ਜਾਂ ਹਰੀ ਜਲਕੁੰਭੀ ਦਾ ਕੁਤਰਾ: 10 ਕਿੱਲੋ
- ਦੇਸੀ ਗਾਂ ਜਾਂ ਮੱਝ ਦਾ ਪਿਸ਼ਾਬ: 10 ਕਿੱਲੋ
- ਦੇਸੀ ਅੱਕ ਦੇ ਪੱਤੇ: 2 ਕਿੱਲੋ
- ਗੁੜ: 500 ਗ੍ਰਾਮ
ਵਿਧੀ: ਇਸ ਸਾਰੀ ਸਮੱਗਰੀ ਨੂੰ ਪਲਾਸਟਿਕ ਦੇ ਇਕ ਬਰਤਨ ਵਿਚ ਭਰ ਕੇ 4 ਤੋਂ 7 ਦਿਨਾਂ ਤੱਕ ਢੱਕ ਕੇ ਛਾਂਵੇ ਰੱਖੋ। ਇਸ ਤੋਂ ਬਾਅਦ ਇਸ ਮਿਸ਼ਰਣ ਦਾ ਨਿਚੋੜ ਕੱਢ ਕੇ 2 ਲਿਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਪੀਲੀ ਪਈ ਫ਼ਸਲ ‘ਤੇ ਛਿੜਕੋ, ਪੀਲਾਪਨ ਖ਼ਤਮ ਹੋ ਜਾਵੇਗਾ।
ਸਰੋਤ: ਖੇਤੀ ਵਿਰਾਸਤ ਮਿਸ਼ਨ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ