watery eyes

ਪਸ਼ੂਆਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਰੋਗ

ਪਸ਼ੂਆਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਰੋਗ ਪਸ਼ੂ ਦੇ ਦੁੱਧ ਉਤਪਾਦਨ ਸਮਰੱਥਾ ਵਿੱਚ ਕਮੀ ਲਿਆ ਸਕਦੇ ਹਨ। ਸਮਾਂ ਰਹਿੰਦੇ ਪਸ਼ੂਆਂ ਦੀ ਅੱਖਾਂ ਵਿੱਚ ਹੋਣ ਵਾਲੇ ਰੋਗਾਂ ਦਾ ਢੁੱਕਵਾਂ ਇਲਾਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਪ੍ਰਭਾਵਿਤ ਪਸ਼ੂ ਅੰਨ੍ਹੇਪਣ ਦਾ ਸ਼ਿਕਾਰ ਹੋ ਸਕਦਾ ਹੈ।

ਜਾਣੋ ਪਸ਼ੂਆਂ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਰੋਗ ਅਤੇ ਉਨ੍ਹਾਂ ਦੇ ਇਲਾਜ਼ ਬਾਰੇ –

ਅੱਖਾਂ ਦੇ ਜ਼ਖਮ :

ਪਸ਼ੂ ਦੀ ਅੱਖ ਵਿੱਚ ਸੱਟ ਜਾਂ ਵੱਢ (ਕੱਟ) ਜਾਣ ਨਾਲ ਅੱਖ ਵਿੱਚ ਜ਼ਖਮ ਹੋ ਜਾਂਦਾ ਹੈ। ਜੇਕਰ ਸੱਟ ਸਧਾਰਨ ਹੈ ਤਾਂ ਬੋਰਿਕ ਐਸਿਡ ਪਾਊਡਰ ਦਾ ਇੱਕ ਚਮਚ 1/2 ਲੀਟਰ ਕੋਸੇ ਪਾਣੀ ਵਿੱਚ ਪਾ ਕੇ ਅੱਖ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਉਸ ਤੋਂ ਬਾਅਦ ਐਂਟੀਬਾਇਓਟਿਕ ਮਲ੍ਹਮ ਜਿਵੇਂ ਜੈਂਟਾਮਾਈਨ, ਲਕੋਰੋਮਾਈਸੇਟੀਨ ਲਗਾਉਣ ਨਾਲ ਲਾਭ ਹੁੰਦਾ ਹੈ। ਜੇਕਰ ਸੱਟ ਗੰਭੀਰ ਹੈ ਅਤੇ ਅੱਖ ਖਰਾਬ ਹੋ ਗਈ ਹੈ ਤਾਂ ਸਰਜਰੀ ਦੁਆਰਾ ਅੱਖ ਨੂੰ ਕੱਢਵਾਉਣਾ ਜ਼ਰੂਰੀ ਹੁੰਦਾ ਹੈ।

ਅੱਖਾਂ ਵਿੱਚੋਂ ਪਾਣੀ ਨਿਕਲਣਾ:

ਕਦੀ-ਕਦੀ ਪਸ਼ੂਆਂ ਦੀ ਅੱਖਾਂ ਵਿੱਚੋਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਪਾਣੀ ਨਿਕਲਦਾ ਰਹਿੰਦਾ ਹੈ ਅਤੇ ਪਸ਼ੂ ਪਾਲਕ ਦੁਆਰਾ ਧਿਆਨ ਨਾ ਦੇਣ ਕਾਰਨ ਪਸ਼ੂਆਂ ਨੂੰ ਅੱਖਾਂ ਦੇ ਕਈ ਰੋਗ ਹੋ ਜਾਂਦੇ ਹਨ। ਇਸ ਦੇ ਇਲਾਜ਼ ਲਈ ਬੋਰਿਕ ਐਸਿਡ ਦੇ 1-2 ਚਮਚ 1/2 ਲੀਟਰ ਪਾਣੀ ਵਿੱਚ ਪਾ ਕੇ ਉਬਾਲੋ ਅਤੇ ਇਸ ਨੂੰ ਰੂੰ ਦੇ ਟੁੱਕੜੇ ਨਾਲ ਭਿਓਂ ਕੇ ਕੋਸੇ ਪਾਣੀ ਨਾਲ ਅੱਖ ਦੀ ਸਫ਼ਾਈ ਕਰਨ ਨਾਲ ਲਾਭ ਹੁੰਦਾ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ