ਬੇਹੱਦ ਫਾਇਦੇਮੰਦ ਰੁੱਖ ਹੈ ਦੇਸੀ ਕਿੱਕਰ

ਬਹੁਤ ਮਹਿੰਗੇ ਤੇ ਸੋਹਣੇ ਪੌਦਿਆਂ ਨਾਲੋਂ ਦੇਸੀ ਕਿੱਕਰ ਬੇਹੱਦ ਫਾਇਦੇਮੰਦ ਰੁੱਖ ਹੈ। ਹੁਣ ਪੰਜਾਬੀ ਲੋਕ ਘਰਾਂ ‘ਚ ਕਿੱਕਰ ਲਾਉਣ ਦੀ ਬਜਾਇ ਹੋਰ ਹੀ ਵਿਦੇਸ਼ੀ ਰੁੱਖ ਲਾ ਰਹੇ ਹਨ। ਸੰਸਾਰ ਦਾ ਸ਼ਾਇਦ ਹੀ ਕੋਈ ਅਜਿਹਾ ਰੁੱਖ ਹੋਵੇਗਾ ਜੋ ਕਿੱਕਰ ਵਾਲੇ ਗੁਣ ਰੱਖਦਾ ਹੋਵੇਗਾ। ਇਸੇ ਲਈ ਜਿੰਨਾ ਚਿਰ ਪੰਜਾਬੀਆਂ ਦੇ ਵਿਹੜਿਆਂ ਤੇ ਖੇਤਾਂ ਚ ਕਿੱਕਰ ਸੀ, ਓਨਾ ਚਿਰ ਹੀ ਪੰਜਾਬੀ ਹਰ ਪੱਖੋਂ ਸਿਹਤਮੰਦ ਵੀ ਸਨ।

ਸਿਰੇ ਦੀ ਗੱਲ ਤੁਹਾਨੂੰ ਦੱਸੀਏ ਪੰਜਾਬ ਦੇ ਪੁਰਾਤਨ ਰੁੱਖ ਕਿੱਕਰ, ਬੇਰੀ, ਮਲ੍ਹਾ, ਜੰਡੀ, ਜੰਡ, ਕਰੀਰ, ਟਾਹਲੀ, ਨਿੰਮ, ਤੂਤ, ਸ਼ਹਿਤੂਤ, ਅੰਬ, ਜਾਮਣ, ਨਾਸ਼ਪਾਤੀ, ਆੜੂ, ਅਮਰੂਦ, ਅਨਾਰ ਆਦਿ ਦੇ ਪੱਤਿਆਂ, ਫੁੱਲਾਂ, ਸੱਕ ਆਦਿ ਨਾਲ ਹਰ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਪਿਛਲੇ 11 ਸਾਲ ਤੋਂ ਅਸੀਂ ਦੇਸੀ ਰੁੱਖਾਂ ਤੇ ਖੋਜ ਕਰ ਰਹੇ ਹਾਂ। ਇਹਨਾਂ ਦੇ ਪੱਤਿਆਂ, ਫਲਾਂ, ਫੁੱਲਾਂ, ਜੜ੍ਹਾਂ, ਸੱਕ, ਗੂੰਦ ਆਦਿ ਬਾਰੇ ਅਸੀਂ ਅਨੇਕਾਂ ਖੇਤੀ ਯੂਨੀਵਰਸਿਟੀਆਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਇਹਨਾਂ ਨਾਲ ਅਨੇਕਾਂ ਰੋਗੀਆਂ ਦੇ ਸਫ਼ਲ ਇਲਾਜ ਵੀ ਕੀਤੇ। ਅਸੀਂ ਜਲਦੀ ਹੀ ਇਹਨਾਂ ਦੇਸੀ ਰੁੱਖਾਂ ਬਾਰੇ ਇੱਕ ਛੋਟੀ ਜਿਹੀ ਲੇਕਿਨ ਖੋਜ ਭਰਪੂਰ ਜਾਣਕਾਰੀ ਵਾਲੀ ਕਿਤਾਬ ਵੀ ਛਪਾਵਾਂਗੇ।

ਕਿੱਕਰ ਸੱਕ ਵਿੱਚ ਕਰੀਬ 20 ਪ੍ਰਤੀਸ਼ਤ tannin ਹੁੰਦਾ ਹੈ। ਰੋਜ਼ਾਨਾ ਖਾਣੇ ਵਿੱਚ ਜੇ Tannins ਹੋਣ ਤਾਂ ਇਹ ਅਨੇਕ ਰੋਗਾਂ ਤੋਂ ਬਚਾਅ ਕਰਦੇ ਹਨ ਤੇ ਰੋਗਾਂ ਨੂੰ ਵਿਗੜਨ ਵੀ ਨਹੀਂ ਦਿੰਦੇ। ਇਹ ਖੂਨ ਵਹਿਣ ਤੋਂ ਰੋਕਦੇ ਹਨ, ਬਲੱਡ ਪ੍ਰੈਸ਼ਰ ਅਤੇ ਸੀਰਮ ਲਿਪਿਡ ਲੈਵਲ ਨੂੰ ਘਟਾਉਂਦੇ ਹਨ, ਚਾਹ, ਕੌਫੀ, ਸ਼ਰਾਬ ਜਾਂ ਉਲਟ ਪੁਲਟ ਖਾਣੇ ਖਾਣ ਕਾਰਨ ਹੋਣ ਵਾਲੇ ਲਿਵਰ ਨੈਕਰੌਸਿਸ ਤੋਂ ਬਚਾਉਂਦੇ ਹਨ। ਇਹ ਸਰੀਰ ਦੇ ਇਮਿਉਨ ਰੈਸਪੌਂਸਜ਼ ਨੂੰ ਹੋਰ ਵੀ ਵਧੀਆ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਉਂ ਹਰ ਤਰ੍ਹਾਂ ਦੀ ਅਲਰਜੀ ਤੋਂ ਵੀ ਲਾਭਦਾਇਕ ਹਨ। ਇਸੇ ਲਈ ਇਸਦੇ ਸੱਕ ਤੋਂ ਬਣਾਏ ਪਾਉਡਰ ਜਾਂ ਕਾਹੜੇ ਨਾਲ ਅਨੇਕ ਖਤਰਨਾਕ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਇਸਦੇ ਤੁੱਕਿਆਂ ਵਿਚ ਬਹੁਤ ਜ਼ਿਆਦਾ ਪੌਲੀਫਿਨੌਲਿਕ ਕੰਪਾਉਂਡਜ਼ ਹੁੰਦੇ ਹਨ। ਇਹ ਅਲਟਰਾਵਾਇਲੈੱਟ ਰੇਡੀਏਸ਼ਨ ਅਤੇ ਖਤਰਨਾਕ ਇਨਫੈਕਸ਼ਨਜ਼ ਤੋਂ ਬਚਾਅ ਕਰਦੇ ਹਨ। ਜੇ ਕੋਈ ਵਿਅਕਤੀ ਰੋਜ਼ਾਨਾ ਖਾਣੇ ਚ ਪੌਲੀਫਿਨੌਲਿਕ ਕੰਪਾਉਂਡਜ਼ ਥੋੜ੍ਹੇ ਬਹੁਤੇ ਵੀ ਲੈਂਦਾ ਰਹਿੰਦਾ ਹੈ ਤਾਂ ਉਸਦੇ ਕਿਸੇ ਵੀ ਕਿਸਮ ਦਾ ਕੈਂਸਰ ਨਹੀਂ ਬਣਦਾ, ਦਿਲ ਸੰਬੰਧੀ ਰੋਗ, ਸ਼ੂਗਰ, ਮੋਟਾਪਾ, ਜਲਦੀ ਬੁਢਾਪਾ ਆਦਿ ਨਹੀਂ ਹੁੰਦੇ। ਖਾਸ ਕਰਕੇ ਔਸਟਿਉ ਪੋਰੌਸਿਸ ਅਤੇ ਨਿਉਰੋ ਡੀਜੈੱਨਰੇਟਿਵ ਬੀਮਾਰੀਆਂ ਤਾਂ ਬਣਦੀਆਂ ਹੀ ਨਹੀਂ। ਇਸੇ ਕਾਰਨ ਤੁੱਕਿਆਂ ਦਾ ਅਚਾਰ ਖਾਂਦੇ ਰਹਿਣ ਵਾਲੇ ਜਾਟ, ਭੀਲ, ਬਿਸ਼ਨੋਈ, ਅਹੀਰ, ਬੌਰੀਏ, ਗੁੱਜਰ, ਮੀਣੇ ਅਤੇ ਬਾਗੜੀਏ ਜ਼ਿਆਦਾ ਲੰਬੀ ਉਮਰ ਭੋਗਦੇ ਹਨ ਤੇ ਜ਼ਿਆਦਾ ਤੰਦਰੁਸਤ ਰਹਿੰਦੇ ਹਨ, ਇਹਨਾਂ ‘ਚ ਬੇ-ਔਲਾਦ ਵੀ ਘੱਟ ਹੁੰਦੇ ਹਨ। ਇਹਨਾਂ ਲੋਕਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਦਾ ਰਾਜ਼ ਦੇਸੀ ਖਾਣ ਪੀਣ, ਠੰਢਾ ਤੇ ਥੋੜ੍ਹਾ ਖਾਣਾ, ਹੱਥੀਂ ਕੰਮ ਕਰਨ ਦੀ ਆਦਤ ਵੀ ਹੈ।

ਕਿੱਕਰ ਗੂੰਦ ਵਿਚ ਗੈਲੈਕਟੋਜ਼, ਕੈਲਸ਼ੀਅਮ, ਮੈਗਨੇਸ਼ੀਅਮ, aldobio uronic acid, arabinobioses ਆਦਿ ਤੱਤ ਹੁੰਦੇ ਹਨ। ਇਹ ਤੱਤ ਫਿਜ਼ੀਕਲ ਹੈਲਥ, ਮੈਂਟਲ ਹੈਲਥ ਅਤੇ ਸੈਕਸੂਅਲ ਹੈਲਥ ਸੰਬੰਧੀ ਅਨੇਕ ਰੋਗਾਂ ਤੋਂ ਬਚਾਉਂਦੇ ਹਨ। ਪਿਛਲੇ ਸੱਤ ਸਾਲ ਤੋਂ ਅਸੀਂ ਅਨੇਕਾਂ ਮਰੀਜ਼ਾਂ ਦੇ ਸਰੀਰ ਦਰਦ, ਕਮਰ ਦਰਦ, ਸਰਵਾਇਕਲ ਸਪੌਂਡਿਲਾਇਟਿਸ, ਸਲਿੱਪਡ ਡਿਸਕ, ਜੋੜ ਦਰਦ, ਜੋੜ ਸੋਜ਼, ਜੋੜਾਂ ਦਾ ਘਸਣਾ, ਹੱਡੀ ਦਾ ਜਲਦੀ ਟੁੱਟਣਾ ਜਾਂ ਛੇਤੀ ਨਾ ਜੁੜਨਾ, ਅੱਧਾ ਸਿਰ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ, ਪੇਟ, ਡੌਲਿਆਂ ਜਾਂ ਛਾਤੀਆਂ ਦਾ ਢਿੱਲਾਪਨ, ਬੱਚੇਦਾਨੀ ਦੀ ਸੋਜ਼, ਸ਼ੁਕਰਾਣੂੰ ਘਾਟ, ਵਾਲਾਂ ਦਾ ਕਮਜ਼ੋਰ ਹੋਣਾ, ਚਮੜੀ ਦਾਗ ਆਦਿ ਰੋਗਾਂ ਦਾ ਕਿੱਕਰ ਦੀ ਗੂੰਦ ਨਾਲ ਸਫ਼ਲ ਇਲਾਜ ਕਰਨ ਚ ਕਾਮਯਾਬ ਹੋਏ ਹਾਂ। ਕਿੱਕਰ ਦੀ ਗੂੰਦ ਪਾਣੀ ਜਾਂ ਦੁੱਧ ਚ ਘੋਲਕੇ ਜਾਂ ਪੰਜੀਰੀ ਚ ਪਾਕੇ ਵੀ ਖਾਧੀ ਜਾ ਸਕਦੀ ਹੈ।

ਕਿੱਕਰ ਦੇ ਫੁੱਲਾਂ ਅਤੇ ਫੁੱਲਾਂ ਦੀਆਂ ਡੋਡੀਆਂ ਵਿੱਚ ਵੀ kaempferol-3-glucoside, iso-quercitrin ਅਤੇ leucocyanidin ਆਦਿ ਬਹੁਤ ਹੀ ਸਿਹਤਵਰਧਕ ਫਲੈਵੋਨੋਇਡਜ਼ ਹੁੰਦੇ ਹਨ। ਇਹੋ ਕਿੱਕਰ ਦੇ ਫੁੱਲਾਂ ਚੋਂ ਮਿਲਣ ਵਾਲਾ Leucocyanidin ਅਨੇਕਾਂ ਮਹਿੰਗੇ ਫ਼ਲਾਂ ਜਾਂ ਡਰਾਈ ਫਰੂਟਸ ਚੋਂ ਮਿਲਦਾ ਹੈ। ਇਹ ਅਮਰੀਕਨ ਕਸਟਰਡ ਐਪਲ, ਅਰੀਕਾ ਨਟ, ਹੌਰਸ ਚੈਸਟਨਟ, ਕਾਜੂ, ਚੈਰੀ, ਬਲਿਊ ਮੈੱਲੋ, ਬਲੈਕ ਚੈਰੀ, ਬਦਾਮ ਅਤੇ ਚਾਇਨੀਜ਼ ਡੇਟ ਆਦਿ ਚੋਂ ਮਿਲਦਾ ਹੈ। ਇਸਦੇ ਇਲਾਵਾ ਕੇਲਾ, ਮੂੰਗਫਲੀ, ਮੱਕੀ ਆਦਿ ਚੋਂ ਵੀ leucoyanidin ਮਿਲਦਾ ਹੈ। ਯਾਨਿ ਕਿ ਕਿੱਕਰ ਦੇ ਫੁੱਲਾਂ ਤੇ ਫੁੱਲਾਂ ਦੀਆਂ ਡੋਡੀਆਂ ਤੋਂ ਵੀ ਬੜੇ ਹੀ ਸਿਹਤਵਰਧਕ ਤੱਤ ਮਿਲਦੇ ਹਨ। ਇਹ ਦਿਲ, ਜਿਗਰ, ਗੁਰਦੇ ਰੋਗਾਂ ਤੋਂ ਬਚਾਅ ਕਰਦੇ ਹਨ। ਗਲਾ ਖਰਾਬੀ, ਪੁਰਾਣੀ ਖੰਘ, ਵਾਰ ਵਾਰ ਹੋਣ ਵਾਲੇ ਜ਼ੁਕਾਮ, ਛਾਤੀ ਜਾਮ, ਕੰਨਾਂ ਦਾ ਵਗਣਾ, ਜ਼ਖ਼ਮ ਦਾ ਜਲਦੀ ਨਾ ਭਰਨਾ ਆਦਿ ਤੋਂ ਲਾਭਦਾਇਕ ਹਨ।

ਕਿੱਕਰ ਸੱਕ ਨੂੰ ਪਾਣੀ ਚ ਉਬਾਲਕੇ ਟੱਬ ਚ ਪਾਕੇ ਠੰਢਾ ਕਰਕੇ ਰੋਜ਼ਾਨਾ ਪੰਜ ਛੇ ਮਿੰਟ ਦਿਨ ‘ਚ ਦੋ-ਤਿੰਨ ਵਾਰ ਇਸ ‘ਚ ਬੈਠਣ ਤੇ ਭਾਰ ਪੈਣਾ (vaginal Prolapse), ਗੁਦਾ ਦੁਆਰ ਦਾ ਬਾਹਰ ਆਉਣਾ (rectal prolapse), ਔਰਤਾਂ ਦੇ ਗੁਪਤ ਅੰਗਾਂ ਦਾ ਢਿੱਲਾ ਪੈਣਾ, ਵਾਰ ਵਾਰ ਲਿਕੋਰੀਆ ਹੋਣਾ ਆਦਿ ਠੀਕ ਹੁੰਦਾ ਹੈ।

ਅਸੀਂ 2008 ਚ ਪਹਿਲੀ ਵਾਰ ਇੱਕ ਬਜ਼ੁਰਗ ਔਰਤ ਨੂੰ ਇਸ ਤਰੀਕੇ ਨਾਲ ਪੁਰਾਣੇ ਭਾਰ ਪੈਣ ਦੇ ਤਕਲੀਫ ਦੇਹ ਰੋਗ ਤੋਂ ਛੁਟਕਾਰਾ ਦਵਾਉਣ ‘ਚ ਕਾਮਯਾਬ ਹੋਏ ਸੀ। ਉਸਤੋਂ ਬਾਅਦ ਅਸੀਂ ਅਨੇਕਾਂ ਹੀ ਔਰਤਾਂ ਨੂੰ ਇਹ ਤਰੀਕਾ ਦੱਸਕੇ ਠੀਕ ਕੀਤਾ। ਉਂਜ ਇਸਦੇ ਨਾਲ ਐਕਸਰਸਾਈਜ਼, ਸਾਦਾ ਖਾਣ ਪੀਣ ਵੀ ਜ਼ਰੂਰੀ ਹੁੰਦਾ ਹੈ। ਇਹੋ ਪਾਣੀ ਹਰ ਤਰ੍ਹਾਂ ਦੇ ਐਕਜ਼ੀਮਾ ਤੋਂ ਵੀ ਫਾਇਦੇਮੰਦ ਹੈ ਅਤੇ ਨਾਲ ਹੀ ਜੰਕ ਫੂਡ, ਤਲੀਆਂ ਤੜਕੀਆਂ ਸਬਜ਼ੀਆਂ, ਚਾਹ ਕੌਫੀ ਆਦਿ ਤੋਂ ਵੀ ਪ੍ਰਹੇਜ਼ ਰੱਖਣਾ ਹੁੰਦਾ ਹੈ। ਵਾਰ ਵਾਰ ਮੂੰਹ ਪੱਕਣਾ, ਟੌਂਸਿਲਾਇਟਿਸ, ਦੰਦਾਂ ਜਾੜਾਂ ਦਾ ਦਰਦ, ਸੋਜ਼, ਮਸੂੜਿਆਂ ਚੋਂ ਖੂਨ ਵਗਣਾ, ਮੂੰਹ ਦੀ ਬਦਬੂ, ਦੰਦਾਂ ਜਾੜਾਂ ਦਾ ਗਲਣਾ ਆਦਿ ਤੋਂ ਵੀ ਸੱਕ ਦੇ ਪਾਣੀ ਦੀ ਕੁਰਲੀ, ਗਰਾਰੇ ਕਰਦੇ ਰਹਿਣ ਨਾਲ ਬਹੁਤ ਫਾਇਦਾ ਹੁੰਦਾ ਹੈ।

ਕਿੱਕਰ ਦੇ ਪੱਤਿਆਂ ਨੂੰ ਉਬਾਲਕੇ ਪੁਣਕੇ ਦੋ ਦੋ ਚਮਚ ਦੋ ਤਿੰਨ ਵਾਰ ਪੀਣ ਨਾਲ ਪੁਰਾਣੇ ਦਸਤ, ਬਵਾਸੀਰ, ਸੰਗ੍ਰਹਿਣੀ, ਅਲਸਰੇਟਿਵ ਕੌਲਾਇਟਿਸ, ਵਾਰ-ਵਾਰ ਲੈਟਰਿਨ ਜਾਣਾ, ਪੇਟ ਕੀੜੇ, ਪੇਟ ਦਰਦ, ਵਧੇਰੇ ਮਾਹਵਾਰੀ, ਲਿਕੋਰੀਆ ਆਦਿ ਤੋਂ ਤੁਰੰਤ ਫਾਇਦਾ ਹੁੰਦਾ ਹੈ। ਇਸੇ ਪਾਣੀ ਨਾਲ ਸੁਪਨਦੋਸ਼, ਧਾਂਤ, ਸ਼ੁਕਰਾਣੂੰ ਘਾਟ ਨੂੰ ਵੀ ਫਾਇਦਾ ਪਹੁੰਚਦਾ ਹੈ।

ਇਸੇ ਤਰ੍ਹਾਂ ਕਿੱਕਰ ਦੇ ਇਕ ਤੁੱਕੇ ਨੂੰ ਉਬਾਲਕੇ ਪੁਣ ਕੇ ਤਿੰਨ ਟਾਈਮ ਇੱਕ-ਇੱਕ ਚਮਚ ਪਾਣੀ ਪੀਣ ਨਾਲ ਵਿਗੜੀ ਪੁਰਾਣੀ ਬਵਾਸੀਰ ਠੀਕ ਹੋ ਜਾਂਦੀ ਹੈ। ਇਸ ਨਾਲ ਜ਼ਿਆਦਾ ਦਿਨਾਂ ਤੱਕ ਚੱਲਣ ਵਾਲੀ ਮਾਹਵਾਰੀ ਵੀ ਸਹੀ ਹੋ ਜਾਂਦੀ ਹੈ।

ਵੈਸੇ ਕਿੱਕਰ ਦੀ ਦਾਤਣ ਕਰਨ ਨਾਲ ਦੰਦ, ਜਾੜਾਂ, ਮਸੂੜੇ ਮਜ਼ਬੂਤ ਹੁੰਦੇ ਹਨ ਤੇ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਕਿੱਕਰ ਦੀ ਦਾਤਣ ਮੂੰਹ, ਗਲੇ, ਬੁੱਲਾਂ, ਜੀਭ, ਮਸੂੜਿਆਂ ਆਦਿ ਅੰਗਾਂ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ।
ਸਭ ਕੁੱਝ ਸੀਜ਼ਨਲ ਤੇ ਰੀਜਨਲ ਖਾਣ ਦੀ ਆਦਤ ਪਾਉ।

ਡਾ. ਬਲਰਾਜ ਬੈਂਸ
ਡਾ. ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ ਮੋਗਾ
9463038229

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ