ਬਾਜਰੇ

ਬਾਜਰੇ ਦੀ ਫ਼ਸਲ ਵਿਚ ਨੁਕਸਾਨ ਵਾਲਿਆਂ ਬਿਮਾਰੀਆਂ

ਬਾਜਰਾ ਚਾਰੇ ਦੀ ਫ਼ਸਲ ਵਿੱਚੋ ਇਕ ਮੁੱਖ ਹੈ ਅਤੇ ਇਸ ਫ਼ਸਲ ਉਪਰ ਹੋਏ ਬਿਮਾਰੀਆਂ ਦੇ ਹਮਲੇ ਦਾ ਝਾੜ ਉਤੇ ਬਹੁਤ ਫਰਕ ਪੈਂਦਾ ਹੈ ਜਿਸਦੇ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਸਦੇ ਉਪਰ ਹੋਣ ਵਾਲਿਆਂ ਬਿਮਾਰੀਆਂ ਜਿਵੇ ਝੁਲਸ ਰੋਗ ਅਤੇ ਅਰਗੋਟ। ਇਹ ਰੋਗ ਫ਼ਸਲ ਦਾ ਕਾਫੀ ਨੁਕਸਾਨ ਕਰਦੇ ਹਨ।

ਜਾਣੋ ਇਸ ਬਲਾੱਗ ਦੇ ਜਰੀਏ ਕਿਵੇਂ ਕੀਤੀ ਜਾਂਦੀ ਹੈ ਇਹਨਾਂ ਰੋਗਾਂ ਦੀ ਰੋਕਥਾਮ:

1. ਝੁਲਸ ਰੋਗ :- ਇਹ ਰੋਗ ਬਾਜਰੇ ਦੀ ਫ਼ਸਲ ਵਿਚ ਬਹੁਤ ਹਾਨੀਕਾਰਕ ਰੋਗ ਹੈ।ਇਹ ਰੋਗ ਦਾ ਭਾਰਤ ਵਿਚ ਸਭ ਤੋਂ ਪਹਿਲਾਂ 1907 ਵਿਚ ਬਟਲਰ ਨਾਮ ਦੇ ਵਿਗਿਆਨਿਕ ਨੇ ਜ਼ਿਕਰ ਕੀਤਾ ਸੀ।ਇਹ ਰੋਗ ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼ , ਮਹਾਰਾਸ਼ਟਰ, ਪੰਜਾਬ , ਹਰਿਆਣਾ ਵਰਗੇ ਰਾਜਾਂ ਵਿਚ ਪਾਇਆ ਜਾਂਦਾ ਹੈ। ਇਸ ਰੋਗ ਦੇ ਕਾਰਨ ਝਾੜ ਵਿਚ 30 % ਨੁਕਸਾਨ ਹੁੰਦਾ ਹੈ ਇਸਤੋਂ ਇਲਾਵਾ ਕਦੇ ਕਦੇ ਰੋਗ ਦਾ ਜ਼ਿਆਦਾ ਹਮਲਾ ਹੋਣ ਤੇ 40 -45 % ਪੌਧੇ ਖਰਾਬ ਹੋ ਜਾਂਦੇ ਹਨ।

ਰੋਗ ਚੱਕਰ ਅਤੇ ਅਨੁਕੂਲ ਵਾਤਾਵਰਨ :- ਇਹ ਰੋਗ ਸਭ ਤੋਂ ਪਹਿਲਾਂ ਬੀਜ ਅਤੇ ਮਿੱਟੀ ਰੋ ਪੈਦਾ ਹੁੰਦਾ ਹੈ। ਇਸ ਰੋਗ ਦੇ ਜੀਵਨੁ 10 ਸਾਲ ਤਕ ਜਿਓੰਦੇ ਰਹਿੰਦੇ ਹਨ।ਬਰਸਾਤ ਦੇ ਮੌਸਮ ਵਿਚ ਵਿਸ਼ਾਣੂ ਇਸ ਰੋਗ ਨੂੰ ਹੋਰ ਵਧਾਉਂਦੇ ਹਨ।

ਰੋਕਥਾਮ :- ਹਮੇਸ਼ਾ ਰੋਗਰਹਿਤ ਅਤੇ ਪ੍ਰਮਾਣਿਤ ਬੀਜ ਦੀ ਹੀ ਵਰਤੋਂ ਕਰੋ।ਜੇਕਰ ਕੋਈ ਰੋਗੀ ਪੌਧਾ ਦਿਖਾਈ ਦਿੰਦਾ ਹੈ ਤਾ ਉਸਨੂੰ ਪੁੱਟ ਕੇ ਖੇਤ ਵਿੱਚੋ ਬਾਹਰ ਕੱਢ ਦਿਓ।ਬੀਜ ਨੂੰ ਬੀਜਣ ਤੋਂ ਪਹਿਲਾਂ ridomil MZ 72 WP ਦਵਾਈ 8 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਸੋਧੋ।ਇਸ ਨਾਲ ਸ਼ੁਰੁਆਤ ਦੇ ਦਿਨਾਂ ਵਿਚ ਫ਼ਸਲ ਦਾ ਇਸ ਰੋਗ ਤੋਂ ਬਚਾਅ ਹੁੰਦਾ ਹੈ।ਇਸਤੋਂ ਇਲਾਵਾ ridomil MZ ਦਵਾਈ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਨਾਲ ਖੇਤ ਵਿਚ ਸਪਰੇ ਕਰਨ ਨਾਲ ਵੀ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ।ਪ੍ਰਤੀਰੋਧੀ ਕਿਸਮਾਂ ਦੀ ਬਿਜਾਈ ਕਰੋ।

2. ਐਰਗੋਟ :- ਇਹ ਬਾਜਰੇ ਦਾ ਮੁੱਖ ਰੋਗ ਹੈ। ਇਹ ਰੋਗ ਅਫਰੀਕਾ ਅਤੇ ਭਾਰਤ ਦੇ ਕਈ ਹਿੱਸਿਆਂ ਵਿਚ ਹਮਲਾ ਕਰਦਾ ਹੈ। ਇਹ ਰੋਗ ਸਾਡੇ ਦੇਸ਼ ਵਿਚ 1956 ਵਿਚ ਸਬਤੋ ਪਹਿਲਾਂ ਮਹਾਰਾਸ਼ਟਰ ਵਿਚ ਰਿਪੋਰਟ ਕੀਤਾ ਗਿਆ ਸੀ। ਭਾਰਤ ਵਿਚ ਇਸ ਰੋਗ ਦਾ ਹਮਲਾ ਦਿੱਲੀ , ਰਾਜਸਥਾਨ , ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਵਿਚ ਪਾਇਆ ਜਾਂਦਾ ਹੈ।ਇਸ ਰੋਗ ਦੇ ਕਾਰਣ ਇਹਨਾਂ ਰਾਜਾਂ ਵਿਚ 70 % ਤਕ ਝਾੜ ਦਾ ਨੁਕਸਾਨ ਹੁੰਦਾ ਹੈ।

ਰੋਗ ਚੱਕਰ ਅਤੇ ਅਨੁਕੂਲ ਤਾਪਮਾਨ :-ਰੋਗ ਨੂੰ ਵਿਕਸਿਤ ਕਰਨ ਵਿਚ ਬੀਜਣ ਦੇ ਉਪਰ ਮੌਜੂਦ ਸਕਲੈਰੋਸ਼ੀਅਮ ਜਾ ਉਸਦੀ ਤਹਿ ਤੇ ਮੌਜੂਦ ਕੋਨੀਡੀਆ ਦੀ ਮੁੱਖ ਭੂਮਿਕਾ ਹੁੰਦੀ ਹੈ।ਜ਼ਿਆਦਾ ਬਰਸਾਤ ਦੇ ਕਾਰਣ ਹਵਾ ਅਤੇ ਕੀੜੇ ਦੇ ਕਾਰਣ ਇਹ ਰੋਗ ਫੈਲ ਜਾਂਦਾ ਹੈ।

ਰੋਕਥਾਮ :- ਬਾਜਰੇ ਦੀ ਜੁਲਾਈ ਦੇ ਪਹਿਲੇ ਹਫਤੇ ਬਿਜਾਈ ਕਰਕੇ ਇਸ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ।ਜਿਸ ਖੇਤ ਵਿਚ ਇਹ ਰੋਗ ਲੱਗ ਜਾਂਦਾ ਹੈ ਓਥੇ ਅਗਲੇ ਸਾਲ ਬਾਜਰੇ ਦੀ ਫ਼ਸਲ ਨਹੀਂ ਉਗਾਉਣੀ ਚਾਹੀਦੀ ਅਤੇ ਉਸਦੀ ਜਗਾਹ ਮੱਕੀ , ਮੂੰਗੀ ਜਾ ਕੋਈ ਹੋਰ ਫ਼ਸਲ ਦੀ ਬਿਜਾਈ ਕਰਨੀ ਚਾਹੀਦੀ ਹੈ। ਗਰਮੀਆਂ ਵਿਚ ਖੇਤਾਂ ਦੀ ਚੰਗੀ ਤਰਾਂ ਵਹਾਈ ਕਰੋ।ਹਮੇਸ਼ਾ ਪ੍ਰਮਾਣਿਤ ਅਤੇ ਚੰਗੇ ਬੀਜਾਂ ਦੀ ਬਿਜਾਈ ਕਰੋ।ਜੇਕਰ ਬੀਜਣ ਵਿਚ ਫੰਗਸ ਵਾਲੇ ਜੀਵਾਣੂ ਮਿਲੇ ਹੋਏ ਹੋਣ ਤਾ ਇਸਨੂੰ ਦੂਰ ਕਰਨ ਦੇ ਲਈ ਬੀਜਾਂ ਨੂੰ 15-20% ਨਮਕ ਦੇ ਘੋਲ ਵਿਚ ਡਬੋ ਕੇ ਰੱਖੋ ਜਿਹੜੇ ਬੀਜ ਉਪਰ ਤੈਰਨ ਲਗਦੇ ਹਨ ਓਹਨਾ ਨੂੰ ਅਲੱਗ ਕਰ ਲਉ ਅਤੇ ਹੇਠਾਂ ਬੈਠੇ ਬੀਜਾਂ ਨੂੰ ਧੋ ਕੇ ਸੁਕਾ ਲਉ।ਇਸਤੋਂ ਇਲਾਵਾ ਥੀਰਮ 2 ਗ੍ਰਾਮ ਬੀਜ ਦੇ ਹਿਸਾਬ ਨਾਲ ਸੋਧ ਲਉ।ਖੇਤਾਂ ਵਿਚ ਫੁੱਲ ਆਉਣ ਦੇ ਸਮੇ ਜ਼ੀਰਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ