ਪੰਜਾਬ ਵਿੱਚ ਹਰ ਸਾਲ ਕਿਸਾਨ ਵੀਰਾ ਵੱਲੋਂ ਝੋਨਾ, ਕਣਕ, ਮੱਕੀ, ਸਰ੍ਹੋਂ ਅਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ।ਇਹ ਪੰਜਾਬ ਦੀਆਂ ਮੁੱਖ ਫ਼ਸਲਾਂ ਵਿੱਚੋ ਹਨ। ਪੰਜਾਬ ਵਿੱਚ ਇਹ ਫ਼ਸਲਾਂ ਅਲੱਗ-ਅਲੱਗ ਟਾਈਮ ‘ਤੇ ਮੌਸਮ ਦੇ ਹਿਸਾਬ ਨਾਲ ਬੀਜੀਆਂ ਜਾਂਦੀਆਂ ਹਨ।ਇਹਨਾਂ ਫ਼ਸਲਾਂ ਉੱਪਰ ਵੱਖ ਵੱਖ ਤਰ੍ਹਾਂ ਦੇ ਕੀੜਿਆਂ ਅਤੇ ਭਿਆਨਕ ਬੀਮਾਰੀਆਂ ਦਾ ਹਮਲਾ ਹੁੰਦਾ ਹੈ। ਜਿਸ ਨਾਲ ਫ਼ਸਲ ਦੇ ਝਾੜ ਉੱਪਰ ਕਾਫੀ ਅਸਰ ਪੈਂਦਾ ਹੈ।
ਅੱਜ ਅਸੀਂ ਇਸ ਲੇਖ ਵਿੱਚ ਇੱਕ ਅਜਿਹੇ ਕੀੜੇ ਬਾਰੇ ਦੱਸਾਂਗੇ ਜਿਸ ਬਾਰੇ ਬਹੁਤੇ ਕਿਸਾਨ ਵੀਰਾਂ ਨੂੰ ਪਤਾ ਨਹੀਂ।ਇਸ ਕੀੜੇ ਦਾ ਨਾਮ ਨੀਮਾਟੋਡ (nematode) ਹੈ। ਜਿਸਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਕੀੜੇ ਮਿੱਟੀ ਵਿੱਚ ਰਹਿੰਦੇ ਹਨ। ਇਹਨਾਂ ਨੂੰ ਨੰਗੀ ਅੱਖ ਨਾਲ ਵੇਖਣਾ ਮੁਸ਼ਕਿਲ ਹੈ। ਇਹ ਕੀੜਾ ਬੂਟੇ ਦੀਆਂ ਜੜ੍ਹਾਂ ਉੱਪਰ ਹਮਲਾ ਕਰਦਾ ਹੈ। ਇਹ ਬੂਟੇ ਦੀਆਂ ਜੜ੍ਹਾਂ ਵਿੱਚੋਂ ਜੋ ਤੱਤ ਬੂਟੇ ਨੂੰ ਚਾਹੀਦੇ ਹਨ ਉਹਨਾਂ ਨੂੰ ਚੂਸਦਾ ਹੈ। ਜਿਸ ਨਾਲ ਬੂਟੇ ਦਾ ਵਿਕਾਸ ਨਹੀਂ ਹੁੰਦਾ ਤੇ ਉਹ ਛੋਟਾ ਰਹਿ ਜਾਂਦਾ ਹੈ। ਇਸ ਨੀਮਾਟੋਡ (nematode) ਦੀ ਮਾਦਾ ਇੱਕ ਸਮੇਂ ਵਿੱਚ 250 ਤੋਂ 300 ਦੀ ਸੰਖਿਆਂ ਵਿੱਚ ਅੰਡੇ ਦਿੰਦੀ ਹੈ। ਜਿਸ ਨਾਲ ਇਹ ਬਹੁਤ ਤੇਜ਼ੀ ਨਾਲ ਵਧਦਾ ਹੈ। ਇਹਨਾਂ ਅੰਡਿਆਂ ਵਿੱਚੋਂ ਨਿਕਲੇ ਲਾਰਵੇ ਜੜ੍ਹਾਂ ਉੱਪਰ ਹਮਲਾ ਕਰਕੇ ਆਪਣਾ ਭੋਜਨ ਲੈਂਦੇ ਹਨ।
ਕਈ ਵਾਰ ਵੇਖਣ ਵਿੱਚ ਆਇਆ ਹੈ ਵੀ ਕਿਸਾਨ ਲੋੜ ਮੁਤਾਬਿਕ ਫ਼ਸਲ ਨੂੰ ਸਾਰੀਆਂ ਖਾਦਾਂ ਪਾਉਂਦੇ ਹੈ ਪਰ ਫਿਰ ਵੀ ਬੂਟੇ ਦਾ ਵਿਕਾਸ ਨਹੀਂ ਹੁੰਦਾ ਇਸ ਸੂਰਤ ਵਿੱਚ ਉਸ ਉੱਪਰ ਨੀਮਾਟੋਡ (nematode) ਦਾ ਹਮਲਾ ਹੋ ਸਕਦਾ ਹੈ।
ਹੁਣ ਸਵਾਲ ਇਹ ਉਠਦਾ ਹੈ ਕਿ ਇਸ ਕੀੜੇ ਦੇ ਹਮਲੇ ਦਾ ਸਾਨੂੰ ਪਤਾ ਕਿਵੇਂ ਲੱਗਾ। ਇਸ ਲਈ ਇੱਕ ਬਹੁਤ ਹੀ ਸੌਖਾ ਤਰੀਕਾ ਹੈ।ਜੇਕਰ ਤੁਹਾਨੂੰ ਲਗਦਾ ਹੈ ਕਿ ਬੂਟੇ ਦਾ ਵਿਕਾਸ ਨਹੀਂ ਹੋ ਰਿਹਾ ਤਾਂ ਇੱਕ ਬੂਟੇ ਨੂੰ ਪੁੱਟ ਕੇ ਉਸਦੀਆਂ ਜੜ੍ਹਾਂ ਤੋਂ ਮਿੱਟੀ ਝਾੜ ਕ ਉਸਦੀਆਂ ਜੜ੍ਹਾਂ ਵੇਖੋ ਜੇਕਰ ਜੜ੍ਹਾਂ ਵਿੱਚ ਗੱਠਾਂ ਦਿਸਣ ਤਾਂ ਉਸ ਬੂਟੇ ਉੱਪਰ ਨੀਮਾਟੋਡ (nematode) ਹਮਲਾ ਹੋ ਸਕਦਾ ਹੈ, ਜੋ ਕਿ ਬੂਟੇ ਲਈ ਨੁਕਸਾਨਦਾਇਕ ਹੈ।
ਇਸਦਾ ਅਸਰ ਹਰ ਤਰਾ ਦੀ ਫ਼ਸਲ ਉੱਪਰ ਵੇਖਣ ਨੂੰ ਮਿਲਦਾ ਹੈ। ਸਬਜ਼ੀਆਂ,ਕਣਕ,ਝੋਨਾ ਉਪਰ ਇਸਦਾ ਅਸਰ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਜੋ ਵੀ ਖਾਦਾਂ ਅਸੀਂ ਬੂਟੇ ਨੂੰ ਪਾਉਂਦੇ ਹਾਂ ਉਸਦੇ ਸਾਰੇ ਜ਼ਰੂਰੀ ਤੱਤ ਇਹ ਕੀੜਾ ਚੂਸ ਲੈਂਦਾ ਹੈ।
ਇਸਦੀ ਰੋਕਥਾਮ ਲਈ ਕਈ ਅਲੱਗ-ਅਲੱਗ ਢੰਗ ਅਪਣਾ ਸਕਦੇ ਹਾਂ। ਜਿਹਨਾਂ ਕਿਸਾਨ ਵੀਰਾ ਨੇ ਸਬਜ਼ੀ ਦੀ ਪਨੀਰੀ ਲਈ ਬੀਜ ਤਿਆਰ ਕਰਨਾ ਹੈ। ਉਹ ਜਿਸ ਮਿੱਟੀ ਨੂੰ ਵਰਤ ਰਹੇ ਹਨ ਉਸਨੂੰ ਫੋਰਮਲੀਨ (formalin) ਨਾਲ ਕੀਟਾਣੂ ਰਹਿਤ ਕਰ ਲੈਣ। ਫੋਰਮਲੀਨ (formalin) ਨੂੰ ਡਿਲਿਊਟ (dilute) ਕਰਕੇ ਮਿੱਟੀ ਉੱਪਰ ਛਿੜਕ ਕੇ ਜਾ ਵਿੱਚ ਰਲਾ ਕੇ 12 ਘੰਟਿਆਂ ਲਈ ਚੰਗੀ ਤਰ੍ਹਾ ਢਕ ਕੇ ਰੱਖ ਦਵੋ। dilute ਕਰਨ ਲਈ ਇੱਕ ਲਿਟਰ ਫੋਰਮਲੀਨ (formalin) ਵਿੱਚ 7-8 ਜੱਗ ਪਾਣੀ ਦੇ ਰਲਾ ਲਵੋ। ਇਸ ਨਾਲ ਜਿੰਨੇ ਵੀ ਨੇਮਤੋੜੇ ਹੋਣਗੇ (nematode) ਉਹ ਨਸ਼ਟ ਹੋ ਜਾਣਗੇ।
ਦੂਸਰਾ ਜੇਕਰ ਅਸੀਂ ਖੇਤ ਵਿੱਚ ਇਸਦੀ ਰੋਕਥਾਮ ਕਰਨੀ ਹੈ ਤਾਂ ਖੇਤ ਵਿੱਚ ਹਰੀ ਖਾਦ (Green manure) ਨੂੰ ਰਲਾਓ।ਇਸ ਲਈ ਤੁਸੀਂ ਜੰਤਰ, ਮੂੰਗੀ, ਸਣ ਨੂੰ ਫ਼ਸਲ ਲਾਉਣ ਤੋਂ ਪਹਿਲਾਂ ਬੀਜ ਕੇ ਖੇਤ ਦੇ ਵਿੱਚ ਰਲਾ ਦਵੋ। ਇਹ ਹਰੀ ਖਾਦ ਦਾ ਕੰਮ ਕਰਨਗੇ। ਇਸਦੇ ਨਾਲ ਖੇਤ ਵਿੱਚ ਔਰਗੈਨਿਕ ਮੈਟਰ ਵਧੇਗਾ। ਇਸ ਔਰਗੈਨਿਕ ਮੈਟਰ ਉੱਪਰ ਇੱਕ ਖਾਸ ਕਿਸਮ ਦੀ ਉੱਲੀ ਲਗਦੀ ਹੈ ਜੋ ਨੀਮਾਟੋਡ (Nematode) ਨੂੰ ਨਸ਼ਟ ਕਰ ਦਿੰਦੀ ਹੈ।
ਤੀਸਰਾ ਉਪਾਅ ਇਹ ਹੈ ਕਿ ਕੋਈ ਵੀ ਫ਼ਸਲ ਬੀਜਣ ਤੋਂ ਪਹਿਲਾਂ ਉਸਦੇ ਬੀਜ ਨੂੰ ਜੀਵਾਣੂ (mycorhyza) ਦਾ ਟੀਕਾ ਲਗਾ ਦਿਓ।ਇਹ ਹਰ ਫ਼ਸਲ ਲਈ ਅਲੱਗ ਹੁੰਦਾ ਹੈ। ਜਦੋਂ ਬੀਜ ਮਿੱਟੀ ਵਿੱਚ ਜੰਮੇਗਾ ਤਾਂ ਇਹ ਜੜ੍ਹਾਂ ਦੇ ਆਲੇ ਦੁਆਲੇ ਫੈਲ ਜਾਵੇਗਾ ਜਿਸ ਨਾਲ ਨੀਮਾਟੋਡ (nematode) ਨੂੰ ਜੜ੍ਹਾਂ ਉੱਪਰ ਹਮਲਾ ਕਰਨ ਲਈ ਰਸਤਾ ਨਹੀਂ ਮਿਲੇਗਾ ਤੇ ਬੂਟਾ ਹਮਲੇ ਤੋਂ ਬਚ ਜਾਵੇਗਾ। ਜੀਵਾਣੂ ਟੀਕਾ ਜੜ੍ਹਾਂ ਨੂੰ ਮਿੱਟੀ ਵਿੱਚ ਵਧਣ ਵਿੱਚ ਵੀ ਮਦਦ ਕਰਦਾ ਹੈ। ਇਹ ਮਿੱਟੀ ਵਿੱਚੋਂ ਫਾਸਫੋਰਸ ਨੂੰ ਜੜ੍ਹਾਂ ਤੱਕ ਪਹੁੰਚਾਉਂਦਾ ਹੈ। ਜਿਸ ਨਾਲ ਜੜ੍ਹਾਂ ਤੇਜ਼ੀ ਨਾਲ ਵਧਦੀਆਂ ਹਨ।
ਇਸ ਤਰ੍ਹਾਂ ਅਸੀਂ ਇਸ ਕੀੜੇ ਤੋਂ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਅ ਸਕਦੇ ਹਾਂ ਅਤੇ ਜ਼ਿਆਦਾ ਮੁਨਾਫ਼ਾ ਲੈ ਸਕਦੇ ਹਾਂ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ