ਕਣਕ ਦੀ ਵਰਤੋਂ ਪੂਰੇ ਭਾਰਤ ਦੇ ਨਾਲ-ਨਾਲ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ। ਮੱਕਾ ਤੋਂ ਬਾਅਦ ਕਣਕ ਹੀ ਇੱਕ ਅਜਿਹੀ ਫਸਲ ਹੈ ਜੋ ਪੂਰੇ ਭਾਰਤ ਵਿੱਚ ਉਗਾਈ ਜਾਦੀ ਹੈ। ਝੋਨੇ ਦਾ ਸਥਾਨ ਕਣਕ ਤੋਂ ਬਾਅਦ ਤੀਸਰੇ ਸਥਾਨ ‘ਤੇ ਹੈ। ਕਣਕ ਨਾਲ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਦਲੀਆ, ਕੂਕੀਜ਼, ਰੋਟੀ ਅਤੇ ਕੇਕ ਆਦਿ। ਕਣਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਵਿੱਚ ਫਾਇਬਰ, ਪ੍ਰੋਟੀਨ, ਕੈਲਸ਼ੀਅਮ ਆਦਿ ਪ੍ਰਮੁੱਖ ਹਨ। ਮਾਹਿਰਾਂ ਦੇ ਅਨੁਸਾਰ ਕਣਕ, ਮੈਦੇ ਦੇ ਮੁਕਾਬਲੇ ਵਧੇਰੇ ਸਿਹਤਮੰਦ ਮੰਨੀ ਜਾਂਦੀ ਹੈ। ਇਹ ਪੇਟ ਦੇ ਲਈ ਬਹੁਤ ਹਲਕਾ ਹੁੰਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ।
ਪੁੰਗਰੀ ਕਣਕ- ਕਈ ਲੋਕ ਪੁੰਗਰੀ ਹੋਈ ਕਣਕ ਦੀ ਵੀ ਵਰਤੋਂ ਕਰਦੇ ਹਨ। ਕਿਉਂਕਿ ਇਸ ਵਿੱਚ ਬਹੁਤ ਸਾਰਾ ਫਾਇਬਰ ਪਾਇਆ ਜਾਂਦਾ ਹੈ ਜਿਹੜਾ ਪੇਟ ਲਈ ਚੰਗਾ ਹੁੰਦਾ ਹੈ। ਪੁੰਗਰੀ ਹੋਈ ਕਣਕ ਖਾਣ ਨਾਲ ਸਰੀਰ ਦਾ ਮੈਟਾਬਾੱਲਿਜ਼ਮ ਵੱਧਦਾ ਹੈ। ਇਹ ਸਰੀਰ ਵਿੱਚ ਵਧਣ ਵਾਲੇ ਜ਼ਹਿਰੀਲੇ ਤੱਤਾਂ ਨੂੰ ਵੀ ਖਤਮ ਕਰ, ਖੂਨ ਨੂੰ ਸ਼ੁੱਧ ਕਰਦਾ ਹੈ।
ਕਣਕ ਦੀ ਵਰਤੋਂ- ਕਣਕ ਦੀ ਵਰਤੋਂ ਭਾਰਤ ਦੀ ਹਰ ਰਸੋਈ ਵਿੱਚ ਦਲੀਆ, ਪਰਾਂਠਾ, ਰੋਟੀ, ਕੇਕ ਆਦਿ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪਰ ਤੁਸੀਂ ਜਾਣਦੇ ਹੋ ਕਿ ਕਣਕ ਨਾਲ ਬਣੀਆਂ ਚੀਜ਼ਾਂ ਸਿਰਫ ਸਾਡਾ ਪੇਟ ਹੀ ਨਹੀਂ ਭਰਦੀਆਂ, ਬਲਕਿ ਕਣਕ ਖਾਣ ਨਾਲ ਸਾਡੇ ਸਰੀਰ ਨੂੰ ਕਈ ਲਾਭ ਵੀ ਮਿਲਦੇ ਹਨ, ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਕਣਕ ਖਾਣ ਨਾਲ ਕੀ ਸਿਹਤਮੰਦ ਲਾਭ ਅਤੇ ਫਾਇਦੇ ਹੁੰਦੇ ਹਨ।
ਸਿਹਤ ਸੰਬੰਧੀ ਲਾਭ
ਖੂਨ ਨੂੰ ਸਾਫ਼ ਕਰਦਾ ਹੈ- ਜੇਕਰ ਤੁਸੀਂ ਕਣਕ ਨੂੰ ਰੋਜ਼ਾਨਾ ਖਾਣੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਖੂਨ ਦੀਆਂ ਅਸ਼ੁੱਧੀਆਂ ਦੂਰ ਹੁੰਦੀਆਂ ਹਨ।
ਸਰੀਰ ਨੂੰ ਊਰਜਾ ਦਿੰਦੀ ਹੈ- ਕਣਕ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਆਦਿ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਨਾਲ ਹੀ ਇਸ ਵਿੱਚ ਕੈਲੋਰੀ ਦੀ ਕਾਫੀ ਮਾਤਰਾ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਅਤੇ ਊਰਜਾ ਭਰਪੂਰ ਮਾਤਰਾ ਮਿਲਦੀ ਹੈ।
ਸ਼ੂਗਰ ਦਾ ਇਲਾਜ- ਅਸੀਂ ਕਣਕ ਦਾ ਇਸਤੇਮਾਲ ਸ਼ੂਗਰ ਵਰਗੀਆਂ ਬਿਮਾਰੀਆਂ ਦੇ ਇਲਾਜ (ਉਪਚਾਰ) ਵਿੱਚ ਵੀ ਕਰਦੇ ਹਾਂ। ਸ਼ੂਗਰ ਦੇ ਮਰੀਜਾਂ ਦੇ ਲਈ ਕਣਕ ਇੱਕ ਚੰਗਾ ਭੋਜਨ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਰੂਪ ਨਾਲ ਕਣਕ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸ਼ੂਗਰ ਦੀ ਸਮੱਸਿਆ ਵਿੱਚ ਕਾਫੀ ਛੁਟਕਾਰਾ ਮਿਲ ਸਕਦਾ ਹੈ।
ਪਾਚਨ ਕਿਰਿਆ ਦੇ ਲਈ- ਕਣਕ ਵਿੱਚ ਪਾਏ ਜਾਣ ਵਾਲੇ ਫਾਇਬਰ ਸਾਡੀ ਪਾਚਨ ਕਿਰਿਆ ਨੁੰ ਮਜਬੂਤ ਬਣਾਉਣ ਦਾ ਕੰਮ ਕਰਦੇ ਹਨ।
ਪ੍ਰੋਟੀਨ- ਕਣਕ ਪ੍ਰੋਟੀਨ ਦਾ ਇੱਕ ਪ੍ਰਮੁੱਖ ਸ੍ਰੋਤ ਹੈ, ਵਿਸ਼ੇਸ਼ ਤੌਰ ‘ਤੇ ਪੁੰਗਰੀ ਕਣਕ । ਜੇਕਰ ਤੁਸੀਂ ਨਿਯਮਿਤ ਰੂਪ ਨਾਲ ਪੁੰਗਰੀ ਕਣਕ ਦਾ ਸੇਵਨ ਕਰੋ ਤਾਂ ਤੁਹਾਡੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨਹੀਂ ਆਉਂਦੀ।
ਭਾਰ ਘੱਟ ਕਰਦਾ ਹੈ- ਮੋਟਾਪਾ ਜਾਂ ਭਾਰ ਘੱਟ ਕਰਨ ਵਿੱਚ ਵੀ ਕਣਕ ਦੀ ਭੂਮਿਕਾ ਸਕਾਰਾਤਮਕ ਹੁੰਦੀ ਹੈ। ਕਣਕ ਵਿੱਚ ਪਾਇਆ ਜਾਣ ਵਾਲਾ ਫਾਇਬਰ ਸਾਨੂੰ ਬਹੁਤ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ। ਇਸ ਤੋਂ ਇਲਾਵਾ ਇਸ ਵਿੱਚ ਪਾਇਆ ਜਾਣਾ ਵਾਲਾ ਪੌਸ਼ਟਿਕ ਤੱਤ ਸਰੀਰ ਨੂੰ ਪੋਸ਼ਣ ਦਿੰਦਾ ਹੈ।
ਥਾਈਰੋਇਡ ਦਾ ਇਲਾਜ- ਕਣਕ ਦੇ ਇਸਤੇਮਾਲ ਨਾਲ ਹਾਈਪਰ ਥਾਈਰੋਇਡ ਅਤੇ ਹਾਈਪੋ ਥਾਈਰੋਇਡ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਲਈ, ਤੁਹਾਨੂੰ ਆਪਣੇ ਰੋਜ਼ਾਨਾ ਭੋਜਨ ਵਿੱਚ ਕਣਕ ਸ਼ਾਮਲ ਕਰਨੀ ਚਾਹੀਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ