ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਅਜਿਹਾ ਨਹੀਂ ਹੈ ਕਿ ਉਹ ਚੰਗੀਆਂ ਚੀਜ਼ਾਂ ਨਹੀਂ ਖਾਂਦੇ, ਪਰ ਉਨ੍ਹਾਂ ਦੇ ਭੋਜਨ ਦਾ ਸਮਾਂ ਗਲਤ ਹੁੰਦਾ ਹੈ, ਜਿਸ ਨਾਲ ਉਹ ਭੋਜਨ ਦੇ ਫਾਇਦਿਆਂ ਨੂੰ ਹਾਸਲ ਨਹੀ ਕਰ ਪਾਉਂਦੇ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਫਲਾਂ ਨੂੰ ਖਾਣ ਦਾ ਸਹੀ ਸਮਾਂ ਅਤੇ ਸਹੀ ਤਰੀਕਾ:
• ਫ਼ਲ ਖਾਣ ਦਾ ਸਭ ਤੋਂ ਸਹੀ ਸਮਾਂ ਸਵੇਰੇ ਹੁੰਦਾ ਹੈ। ਤੁਸੀਂ ਸਵੇਰੇ ਖਾਲੀ ਪੇਟ ਫਲ ਖਾਓ, ਤਾਂ ਇਹ ਬਹੁਤ ਫਾਇਦੇਮੰਦ ਹੋਣਗੇ। ਕੇਵਲ ਸਿਟਰਸ (ਨਿੰਬੂ ਜਾਤੀ ਵਾਲੇ ਫਲ) ਜਾਂ ਖੱਟੇ ਫਲਾਂ ਨੂੰ ਹੀ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਕੇਲਾ, ਸੇਬ ਅਤੇ ਅੰਬ ਵਰਗੇ ਫਲਾਂ ਨੂੰ ਤੁਸੀਂ ਸਵੇਰੇ ਖਾ ਸਕਦੇ ਹੋ।
• ਹਮੇਸ਼ਾ ਤਾਜ਼ੇ ਫਲ ਖਾਓ। ਫਲ ਖਾਣ ਤੋਂ ਘੱਟੋ-ਘੱਟ ਅੱਧੇ ਘੰਟੇ ਤੱਕ ਕੁੱਝ ਵੀ ਨਾ ਖਾਓ।
• ਕੁੱਝ ਫਲ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਪੂਰੇ ਦਿਨ ਵਿੱਚ ਕਦੇ ਵੀ ਖਾ ਸਕਦੇ ਹੋ, ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਸ਼ਾਮ ਨੂੰ ਹੀ ਖਾਣੇ ਚਾਹੀਦੇ ਹਨ।
• ਜੇਕਰ ਤੁਸੀਂ ਤਰਬੂਜ਼ ਖਾ ਰਹੇ ਹੋ ਤਾਂ ਉਸ ਨਾਲ ਕੋਈ ਦੂਜੀ ਚੀਜ਼ ਨਾ ਖਾਓ।
• ਸਭ ਤਰ੍ਹਾਂ ਦੀ ਬੇਰੀ, ਜਿਵੇਂ ਕਿ ਬਲੂਬੇਰੀ, ਅੰਗੂਰ, ਚੈਰੀ ਆਦਿ ਨੂੰ ਤੁਸੀਂ ਸਵੇਰੇ ਨਾਸ਼ਤੇ ਵਿੱਚ ਖਾ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ