ਜਾਣੋ ਕਿਹੜੀ ਬਿਮਾਰੀ ਕੁੱਝ ਹੀ ਦਿਨਾਂ ਵਿੱਚ ਪੋਲਟਰੀ ਫਾਰਮ ਦਾ ਕਰ ਸਕਦੀ ਹੈ ਖ਼ਾਤਮਾ

ਪੋਲਟਰੀ ਫਾਰਮ ਦੇ ਧੰਦੇ ਵਿੱਚ ਇੱਕ ਅਜਿਹੀ ਵਿਸ਼ਾਣੂ ਤੇ ਛੂਤ ਵਾਲੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ਼ ਨਹੀ ਹੈ । ਇਸ ਬਿਮਾਰੀ ਦਾ ਨਾਮ ਹੈ ਰਾਣੀਖੇਤ। ਇਹ ਬਿਮਾਰੀ ਸਿਰਫ ਪੋਲਟਰੀ ਵਿੱਚ ਹੀ ਨਹੀ ਸਗੋਂ ਬੱਤਖਾਂ,ਕਬੂਤਰਾਂ ਤੇ ਪੰਛੀਆਂ ਵਿੱਚ ਵੀ ਪਾਈ ਜਾਂਦੀ ਹੈ। ਇਹ ਰਾਣੀਖੇਤ ਨਾਮ ਦੀ ਬਿਮਾਰੀ ਅਸਲ ਵਿੱਚ ਚੂਚਿਆਂ ਦਾ ਛੂਤ ਦਾ ਰੋਗ ਹੈ ਜੋ ਕਿ ਇੱਕ ਚੂਚੇ ਤੋਂ ਦੂਜੇ ਚੂਚਿਆਂ ਨੂੰ ਹਵਾ ਰਾਹੀ, ਫੀਡ ਅਤੇ ਪਾਣੀ ਵਾਲੇ ਸਾਜੋ ਸਮਾਨ ਨਾਲ ਫੈਲ ਜਾਂਦੀ ਹੈ । ਪੂਰੀ ਤਰ੍ਹਾਂ ਬਿਮਾਰੀ ਫੈਲ ਜਾਣ ਤੋਂ ਬਾਅਦ ਇਸ ਦਾ ਕੋਈ ਵੀ ਇਲਾਜ਼ ਨਹੀ ਹੈ।

ਕੀ ਹੁੰਦੇ ਹਨ ਬਿਮਾਰੀ ਦੇ ਲੱਛਣ:

• ਅਚਾਨਕ ਮੌਤ ,ਉਦਾਸੀ , ਭੁੱਖ ਨਾ ਲੱਗਣਾ ਅਤੇ ਪਤਲੀਆਂ ਬਿੱਠਾਂ ਕਰਨਾ
• ਗਰਦਣ ਟੇਡੀ ਹੋ ਜਾਣਾ ਜਾਂ ਲਕਵਾ ਹੋ ਜਾਣਾ
• ਸਾਹ ਔਖਾ ਆਉਣਾ ਤੇ ਖੰਗਣਾ
• ਅੰਡਿਆਂ ਦਾ ਘੱਟਣਾ
• ਬਹੁਤ ਜ਼ਿਆਦਾ ਚੂਚਿਆਂ ਵਿੱਚ ਇਹ ਰੋਗ ਫੈਲਣ ਨਾਲ 100% ਤੱਕ ਮੌਤ ਦਰ ਪਹੁੰਚ ਜਾਂਦੀ ਹੈ।

ਕਿਵੇਂ ਬਚਿਆਂ ਜਾਵੇ ਇਸ ਬਿਮਾਰੀ ਤੋਂ

ਇਸ ਬਿਮਾਰੀ ਦਾ ਇਲਾਜ਼ ਤਾਂ ਕੋਈ ਨਹੀ ਹੈ । ਕੀਟਾਣੂ ਦੇ ਵੱਧਣ ਨੂੰ ਰੋਕਣ ਲਈ ਐਂਟੀਬਾਉਟਿਕ ਦਿੱਤੀਆ ਜਾ ਸਕਦੀਆਂ ਹਨ।

• ਬਿਮਾਰੀ ਦੇ ਲੱਛਣ ਪਤਾ ਲੱਗਣ ਤੇ ਤੁਰੰਤ ਬਿਮਾਰੀ ਵਾਲੇ ਚੂਚਿਆਂ ਨੂੰ ਅਲੱਗ ਜਗ੍ਹਾਂ ਤੇ ਰੱਖਣ।

• ਪੋਲਟਰੀ ਫਾਰਮ ਦੇ ਅੰਦਰ ਕਿਸੇ ਨੂੰ ਆਉਣ ਤੋਂ ਮਨਾਹੀ ਕਰ ਦਿਓ ਪਰ ਜੇਕਰ ਕਿਸੇ ਨੇ ਅੰਦਰ ਆਉਣਾ ਹੈ ਤਾਂ ਦਰਵਾਜ਼ੇ ਤੇ ਕਲੀ ਵਿਛਾ ਦਿਓ । ਜਿਸ ਤੇ ਪੈਰ ਰੱਖ ਕੇ ਹੀ ਕੋਈ ਅੰਦਰ ਆਵੇ ਜਾਂ ਬਾਹਰ ਜਾਵੇ।

• ਜੋ ਵੀ ਚੂਚਾਂ ਜਾ ਮੁਰਗੀ ਇਸ ਬਿਮਾਰੀ ਨਾਲ ਮਰ ਜਾਵੇ ਉਸ ਨੂੰ ਦਬਾ ਦੇਣਾ ਚਾਹੀਦਾ ਹੈ ਜਾਂ ਅੱਗ ਲਗਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

• ਸਭ ਤੋਂ ਜ਼ਰੂਰੀ ਟੀਕਾਕਰਣ ਹੈ । ਸਮੇਂ ਸਮੇਂ ਤੇ ਟੀਕਾਕਰਨ ਜ਼ਰੂਰੀ ਹੈ ਜਿਵੇਂ ਪਹਿਲਾਂ 3-7 ਦਿਨ ਦੇ ਚੂਚਿਆਂ ਦਾ ਟੀਕਾਕਰਣ ਫਿਰ ਦੂਜਾ ਟੀਕਾਕਰਣ 28 ਦਿਨਾਂ ਤੈ ਫਿਰ ਹੌਲੀ-ਹੌਲੀ ਸਾਲ ਵਿੋਚ ਤਿੰਨ ਵਾਰ ਟੀਕਾਕਰਣ ਕਰਵਾਉਦੇ ਰਹੋ।

• ਰੋਗ ਦੀ ਸ਼ੁਰੂਆਤ ਵਿੱਚ “ਰਾਣੀਖੇਤ ਐਫ ਵਨ” ਵੈਕਸੀਨ ਦਿੱਤੀ ਜਾਵੇ ਤਾਂ 24 ਘੰਟਿਆਂ ਵਿੱਚ ਸੁਧਾਰ ਹੋ ਸਕਦਾ ਹੈ।

• ਪੋਲਟਰੀ ਫਾਰਮ ਦੀ ਸਫ਼ਾਈ ਹੋਣੀ ਬਹੁਤ ਜ਼ਰੂਰੀ ਹੈ।

ਪੋਲਟਰੀ ਫਾਰਮਿੰਗ ਅਤੇ ਖੇਤੀਬਾੜੀ ਬਾਰੇ ਵਧੇਰੇ ਜਾਣਨ ਲਈ ਆਪਣੀ ਖੇਤੀ ਮੋਬਾਈਲ ਐਪ ਜਾਂ www.apnikheti.com ਤੇ ਲੋਗਇਨ ਕਰੋ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ