diseaes

ਪਸ਼ੂਆਂ ਵਿੱਚ ਆਸ ਕਰਵਾਉਣ ਦੇ ਬਾਵਜੂਦ ਵੀ ਗਰਭ ਨਾ ਠਹਿਰਣਾ ਦੀ ਸਮੱਸਿਆ ਦੇ ਕਾਰਨ ਤੇ ਇਲਾਜ

ਜਿਹੜੀ ਲਵੇਰੀ ਤਿੰਨ ਵਾਰ ਆਸ ਕਰਵਾਉਣ ਦੇ ਬਾਵਜੂਦ ਨਹੀ ਠਹਿਰਦੀ , ਉਹ ਰਪੀਟਿਰ ਕਰਾਰ ਦਿੱਤੀ ਜਾਂਦੀ ਹੈ । ਇਸ ਸਮੱਸਿਆਂ ਨੂੰ ਅਕਸਰ ਰੀਪੀਟ ਬਰੀਡਿਰ ਵੀ ਕਿਹਾ ਜਾਂਦਾ ਹੈ। ਇਹ ਸਮੱਸਿਆਂ ਅੱਜਕਲ ਬਹੁਤ ਜਿਅਦਾ ਆ ਰਹੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ। ਕਿਸਾਨ ਵੀਰ ਇਹ ਨਹੀ ਦੇਖਦੇ ਕਿ ਆਸ ਕਰਵਾਉਣ ਸਮੇਂ ਹੇਹਾ 22 ਦਿਨ ਬਾਅਦ ਹੈ ਕਿ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ । ਜੇ 17-18 ਵੇਂ ਦਿਨ ਬੋਲਦੀ ਹੈ ਤਾਂ ਬਿਮਾਰੀ ਹੋਰ ਜੇ 26-28 ਵੇਂ ਦਿਨ ਬੋਲਦੀ ਹੈ ਬਿਮਾਰੀ ਹੋਰ। ਕੀ ਬਿਮਾਰੀ ਲੱਭੀ?

ਕੀ ਵੈਟਨਰੀ ਡਾਕਟਰ ਆਇਆ ਤੇ ਟੀਕਾ ਲਗਾ ਕੇ ਚਲਾ ਗਿਆ , ਕੀ ਉਸਨੇ ਪੁੱਛਿਆਂ ਕਿ ਪਿਛਲੇ ਮਹੀਨੇ ਕਦੋਂ ਹੇਹੇ ਵਿੱਚ ਆਈ ਸੀ। ਬਹੁਤ ਸਾਰੀ ਅਜਿਹੀਆਂ ਜਾਣਕਾਰੀਆਂ ਹੁੰਦੀਆਂ ਹਨ ਜਿੰਨਾਂ ਦਾ ਕਿਸਾਨ ਵੀਰਾਂ ਨੂੰ ਖੁਦ ਰਿਕਾਰਡ ਰੱਖਣਾ ਚਾਹੀਦਾ ਹੈ ਜਿਵੇਂ ਕਿ ਹੇਹੇ ਵਿੱਚ ਆਉਣ ਦਾ ਸਮਾਂ, ਕਿੰਨੇ ਦਿਨ ਬਾਅਦ ਹੇਹੇ ਵਿੱਚ ਆਈ ਆਦਿ। ਬਾਕੀ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਕਿ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ :

1. ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ
2. ਘੱਟ ਸਰੀਰਿਕ ਭਾਰ
3. ਸੰਤੁਲਿਤ ਖੁਰਾਕ ਦੀ ਘਾਟ
4. ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ
5. ਗਰਮ ਵਾਤਾਵਰਣ
6. ਆਸ ਕਰਵਾਉਣ ਦਾ ਪ੍ਰਬੰਧ
7. ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ

ਇਲਾਜ਼ :

ਇਸ ਤਰਾਂ ਦੀ ਸਮੱਸਿਆਂ ਦੇ ਇਲਾਜ਼ ਲਈ ਕੁੱਝ ਇਲਾਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੋ ਕਿ ਪਸ਼ੂ ਪਾਲਣ ਦੇ ਕਿੱਤੇ ਵਿੱਚ ਕਾਫੀ ਤਜ਼ਰਬਾ ਰੱਖਦੇ ਹਨ।

1. ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿੰਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ।

2. ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ