- ਮੈਦਾਨੀ ਖੇਤਰਾਂ ਵਿੱਚ ਬੰਦਗੋਭੀ ਉਗਾਉਣ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੁੰਦਾ ਹੈ ।
- ਇਸ ਦੀ ਬਿਜਾਈ ਲਈ ਪ੍ਰਤੀ ਏਕੜ 200-250 ਗ੍ਰਾਮ ਬੀਜ ਦੀ ਜ਼ਰੂਰਤ ਹੁੰਦੀ ਹੈ। ਅਗੇਤੀ ਪੱਕਣ ਵਾਲੀਆਂ ਕਿਸਮਾਂ ਦੇ ਲਈ 45 x 45 ਸੈ:ਮੀ਼ ਫਾਸਲਾ ਰੱਖਿਆ ਜਾਂਦਾ ਹੈ।
- ਅਗੇਤੀ ਪੈਦਾਵਾਰ ਪ੍ਰਾਪਤ ਕਰਨ ਦੇ ਲਈ ਪੌਦੇ ਤੋਂ ਪੌਦੇ ਦਾ ਫਾਸਲਾ 15-20 ਸੈ:ਮੀ: ਰੱਖ ਕੇ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਇਸ ਨਾਲ ਪੈਦਾਵਾਰ 2 ਹਫ਼ਤੇ ਪਹਿਲਾਂ ਤਿਆਰ ਹੋ ਜਾਂਦੀ ਹੈ।
- ਸਿੱਧੀ ਬਿਜਾਈ ਦੇ ਲਈ 325 ਗ੍ਰਾਮ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।
- ਇਸਨੂੰ ਬਿਜਾਈ ਤੋਂ ਪੱਕਣ ਤਕ 8-12 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ। 10-15 ਦਿਨਾਂ ਦੇ ਅੰਤਰਾਲ ‘ਤੇ ਸਿੰਚਾਈ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ