GADVASU

ਛੋਟੇ ਪੱਧਰ ਤੇ ਡੇਅਰੀ ਦਾ ਕੰਮ ਕਰਨ ਵਾਲੇ ਫਾਰਮਰਾਂ ਲਈ ਬਹੁਤ ਜ਼ਰੂਰੀ ਹੈ ਮਸ਼ੀਨ

ਦੁੱਧ ਦੀ ਚੁਆਈ ਕਰਨ ਤੋਂ ਬਾਅਦ ਦੁੱਧ ਲੱਗਭੱਗ 37° ਸੈਲਸੀਅਸ ਤਾਪਮਾਨ ਤੇ ਹੁੰਦਾ ਹੈ ਤੇ ਜੇਕਰ ਇਸ ਨੂੰ ਆਮ ਤਾਪਮਾਨ ਤੇ ਹੀ ਸਟੋਰ ਕੀਤਾ ਜਾਵੇ ਤਾਂ ਜੀਵਾਣੂਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਦੁੱਧ ਨੂੰ ਠੰਡਾ ਕੀਤਾ ਜਾਂਦਾ ਹੈ। ਵੱਡੇ ਪੱਧਰ ਤੇ ਡੇਅਰੀ ਫਾਰਮ ਕਰਨ ਵਾਲਿਆਂ ਲਈ ਵੱਖ -ਵੱਖ ਸਮਰੱਥਾ ਦੇ ਬੀ.ਐਮ.ਸੀ ਉਪਲੱਬਧ ਹਨ ਜਦਕਿ ਛੋਟੇ ਪੱਧਰ ਤੇ ਕਿਸਾਨਾਂ ਲਈ ਦੁੱਧ ਠੰਡਾ ਕਰਨ ਲਈ ਕੋਈ ਖਾਸ ਮਸ਼ੀਨ ਉਪਲੱਬਧ ਨਹੀ ਹੈ। ਇਸ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋ ਛੋਟੇ ਪੱਧਰ ‘ਤੇ ਕਿਸਾਨਾਂ ਲਈ ਮਿਲਕ ਚਿੱਲਰ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ।

ਦੁੱਧ ਨੂੰ ਕਿੰਨੇ ਤਾਪਮਾਨ ਤੇ ਠੰਡਾ ਕਰਨਾ ਹੈ ਜ਼ਰੂਰੀ ?

ਫੂਡ ਸੇਫਟੀ ਐਂਡ ਸਡੈਟਡ ਅਥੋਰਟੀ ਆਫ ਇੰਡੀਆਂ (FSSAI) ਅਨੁਸਾਰ ਦੁੱਧ ਨੂੰ ਹੋ ਸਕੇ ਤਾਂ ਚੁਆਈ ਤੋਂ ਤੁਰੰਤ ਬਾਅਦ ਘੱਟ ਤੋਂ ਘੱਟ 4 ਡਿਗਰੀ ਸੈਲਸੀਅਸ ਤੇ ਲਿਆਉਣਾ ਜ਼ਰੂਰੀ ਹੁੰਦਾ ਹੈ।

ਕੀ ਫਾਇਦਾ ਹੈ ਇਸ ਮਸ਼ੀਨ ਦਾ ਤੇ ਕਿਸ ਲੈਵਲ ਦੇ ਕਿਸਾਨਾਂ ਲਈ ਲਾਹੇਵੰਦ ਹੈ ?

ਬਿਜਲੀ ਤੇ ਚੱਲਣ ਵਾਲੀ ਇਸ ਮਸ਼ੀਨ ਨੂੰ ਸ਼ਾਮ ਦੌਰਾਨ ਚੁਆਈ ਉਪਰੰਤ ਪ੍ਰਾਪਤ ਦੁੱਧ ਨੂੰ ਅਗਲੀ ਸਵੇਰ ਦੀ ਚੁਆਈ ਤੱਕ ਬਿਨਾਂ ਖ਼ਰਾਬ ਹੋਏ ਸੰਭਾਲਿਆ ਜਾ ਸਕਦਾ ਹੈ । ਮਸ਼ੀਨ ਦੀ ਖਾਸ ਬਣਤਰ ਕਾਰਨ ਸਾਫ਼-ਸਫ਼ਾਈ ਕਰਨ ਵਿੱਚ ਅਸਾਨ ਹੈ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣਾ ਵੀ ਅਸਾਨ ਹੈ। ਇਸ ਦੀ ਸਮਰੱਥਾ 40 ਲੀਟਰ ਹੈ। ਇਹ ਉਹਨਾਂ ਡੇਅਰੀ ਫਾਰਮਰਾਂ ਲਈ ਲਾਹੇਵੰਦ ਹੈ ਜਿਹਨਾਂ ਦਾ ਇੱਕ ਸਮੇਂ ਦਾ ਉਤਪਾਦਨ 40-100 ਲੀਟਰ ਹੁੰਦਾ ਹੈ।

ਕਿੱਥੋਂ ਮਿਲੇਗੀ ਇਹ ਮਸ਼ੀਨ ?

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋ ਚੱਢਾ ਸੇਲਜ਼ ਪ੍ਰਾਈਵੇਟ ਲਿਮਟਿਡ, ਦਿੱਲੀ ਨਾਲ ਮਿਲ ਕੇ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਮਸ਼ੀਨ ਨੂੰ ਖਰੀਦਣ ਲਈ ਤੁਸੀ ਚੱਢਾ ਸੇਲਜ਼ ਪ੍ਰਾਈਵੇਟ ਲਿਮਟਿਡ, ਦਿੱਲੀ ਨਾਲ ਸੰਪਰਕ ਕਰ ਸਕਦੇ ਹੋ ਜੀ । ਸੰਪਰਕ ਕਰਨ ਲਈ ਤੁਸੀ 011- -23922290 ‘ਤੇ ਕਾਲ ਕਰ ਸਕਦੇ ਹੋ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ