ਮੱਛੀਆਂ ਕਿਵੇਂ ਵਧਾ ਸਕਦੀਆਂ ਹਨ ਫ਼ਸਲਾਂ ਦੀ ਪੈਦਾਵਾਰ

ਬਚੀਆਂ-ਖੁਚੀਆਂ ਮੱਛੀਆਂ ਤੋਂ ਤਿਆਰ ਇਹ ਇੱਕ ਅਜਿਹਾ ਗ੍ਰੋਥ ਪ੍ਰਮੋਟਰ ਹੈ ਜਿਸ ਦਾ ਜਾਪਾਨ, ਕੋਰੀਆ ਆਦਿ ਦੇ ਜੈਵਿਕ ਕਿਸਾਨ ਬਹੁਤ ਇਸਤੇਮਾਲ ਕਰਦੇ ਹਨ।

ਸਮੱਗਰੀ

1.ਕੋਈ ਵੀ ਦੇਸੀ ਮੱਛੀ ਜਾਂ ਮੱਛੀ ਦੇ ਬਚੇ-ਖੁਚੇ ਟੁਕੜੇ (ਕਚਰਾ)
2.ਗੁੜ ਜਾਂ ਸ਼ੀਰਾ
3.ਬੋਰੀ ਜਾਂ ਸੂਤੀ ਕੱਪੜਾ
4.ਛਾਣਨੀ
5.ਇੱਕ ਮਟਕਾ ਜਾਂ ਬਾਲਟੀ ਅਤੇ ਇੱਕ ਢੱਕਣ ਵਾਲਾ ਡਿੱਬਾ

ਵਿਧੀ
1. ਮੱਛੀ ਦੇ ਟੁਕੜੇ ਕਰ ਲਓ। ਬਰਾਬਰ ਆਕਾਰ ਦੇ ਬਰਤਨ ਵਿੱਚ ਬਰਾਬਰ ਮਾਤਰਾ ਵਿੱਚ ਮੱਛੀ ਅਤੇ ਗੁੜ ਜਾਂ ਸ਼ੀਰਾ ਮਾਪ ਲਓ। ਮੱਛੀ ਦੀ ਜਗ੍ਹਾ ਜੇਕਰ ਮੱਛੀ ਦਾ ਕਚਰਾ ਹੈ ਤਾਂ ਗੁੜ ਦੀ ਮਾਤਰਾ ਅੱਧੀ ਲਓ।

2. ਭਾਵ 1 ਕਿਲੋ ਮੱਛੀ ਦੇ ਲਈ 1 ਕਿੱਲੋ ਗੁੜ ਅਤੇ 1 ਕਿੱਲੋ ਮੱਛੀ ਦੇ ਕਚਰੇ ਦੇ ਲਈ ਅੱਧਾ ਕਿੱਲੋ ਗੁੜ ਲਓ।

3. ਦੋਵਾਂ ਨੂੰ ਮਿਲਾ ਕੇ ਬਰਤਨ ਨੂੰ ਬੋਰੀ ਜਾਂ ਸੂਤੀ ਕੱਪੜੇ ਨਾਲ ਕਸ ਕੇ ਬੰਦ ਕਰ ਦਿਓ। ਪਹਿਲੇ ਚਾਰ ਦਿਨਾਂ ਵਿੱਚ ਬੜੀ ਦੁਰਗੰਧ ਆਉਂਦੀ ਹੈ। ਇਸ ਲਈ ਬਰਤਨ ਨੂੰ ਘਰ ਤੋਂ ਦੂਰ ਪ੍ਰੰਤੂ ਕੁੱਤੇ ਆਦਿ ਜਾਨਵਰਾਂ ਤੋਂ ਬਚਾ ਕੇ ਰੱਖੋ| 5ਵੇਂ ਦਿਨ ਤੋਂ ਅਗਲੇ 20 ਤੋਂ 30 ਦਿਨਾਂ ਤੱਕ ਰੋਜ਼ ਇੱਕ ਵਾਰ ਇਸ ਮਿਸ਼ਰਣ ਨੂੰ ਹਿਲਾ ਦਿਓ। ਇਸ ਵਿਚਕਾਰ ਤੁਸੀ ਦੇਖੋਗੇ ਕਿ ਕਿਵੇਂ ਦੁਰਗੰਧ ਸੁਗੰਧ ਵਿੱਚ ਬਦਲ ਜਾਂਦੀ ਹੈ।

4. ਲਗਭਗ 10 ਦਿਨਾਂ ਵਿੱਚ ਦੁਰਗੰਧ ਖਤਮ ਹੋ ਜਾਵੇਗੀ ਪ੍ਰੰਤੂ ਤੁਸੀ ਇਸਨੂੰ 15 ਤੋਂ 20 ਦਿਨਾਂ ਦੇ ਲਈ ਹੋਰ ਰੱਖ ਸਕਦੇ ਹੋ। ਜਦ ਦੁਰਗੰਧ ਗਾਇਬ ਹੋ ਜਾਵੇ ਤਦ ਇਹ ਵਰਤੋ ਲਈ ਤਿਆਰ ਹੈ। ਇਸ ਤੋਂ ਬਾਅਦ ਇਸ ਨੂੰ ਛਾਣ ਲਓ। ਇਹ ਸ਼ਹਿਦ ਜਿਹਾ ਦਿਖਾਈ ਦੇਵੇਗਾ।

5. ਇਸ ਨੂੰ ਢੱਕਣ ਵਾਲੇ ਸ਼ੀਸ਼ੇ ਜਾਂ ਪਲਾਸਟਿਕ ਦੇ ਡਿੱਬੇ ਵਿੱਚ ਪਾ ਕੇ ਬੰਦ ਕਰਕੇ ਰੱਖ ਦਿਓ। ਇਸ ਨੂੰ 6 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ।

6. ਜੇਕਰ ਮੱਛੀ ਦਾ ਪ੍ਰਯੋਗ ਕੀਤਾ ਹੈ ਤਾਂ ਛਾਣਨ ਦੇ ਬਾਅਦ ਬਚੇ ਹੋਏ ਟੁਕੜਿਆਂ ਦਾ 2-3 ਵਾਰ ਪ੍ਰਯੋਗ ਕਰ ਸਕਦੇ ਹੋ। ਦੁਬਾਰਾ ਬਚੀ ਹੋਈ ਮੱਛੀ ਦੇ ਬਰਾਬਰ ਗੁੜ ਦਾ ਪ੍ਰਯੋਗ ਕਰੋ ਅਤੇ 15-20 ਦਿਨਾਂ ਦੇ ਲਈ ਰੱਖ ਦਿਓ। ਪ੍ਰੰਤੂ ਮੱਛੀ ਦੇ ਕਚਰੇ ਦਾ ਪ੍ਰਯੋਗ ਇੱਕ ਹੀ ਵਾਰ ਕੀਤਾ ਜਾ ਸਕਦਾ ਹੈ।

ਲਾਭ

ਮੱਛੀ ਦਾ ਅਰਕ ਇੱਕ ਬਹੁਤ ਹੀ ਵਧੀਆ ਟਾਨਿਕ ਹੈ। ਪੌਦੇ ਦੀ ਜ਼ਰੂਰਤ ਦਾ 8 ਤੋਂ 10 ਪ੍ਰਤੀਸ਼ਤ ਨਾਈਟ੍ਰੋਜਨ ਦੇਣ ਦੇ ਕਾਰਨ ਵਾਧੇ ਵਿੱਚ ਸਹਾਇਕ ਹੁੰਦਾ ਹੈ।ਇਸ ਵਿੱਚ ਮੌਜ਼ੂਦ ਐਮੀਨੋ ਐਸਿਡ, ਸੂਖ਼ਮ ਜੀਵ, ਸੂਖ਼ਮ ਅਤੇ ਸਥੂਲ ਪੋਸ਼ਕ ਤੱਤ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਇਹ ਇੱਕ ਕੁਦਰਤੀ ਗ੍ਰੋਥ ਪ੍ਰਮੋਟਰ ਅਤੇ ਕੀਟਾਂ ਨੂੰ ਦੂਰ ਭਜਾਉਣ ਵਾਲਾ ਸਾਬਿਤ ਹੋਇਆ ਹੈ।ਹੋਰ ਉਪਾਆਂ ਦੇ ਨਾਲ ਮਿਲ ਕੇ ਇਹ ਜੜ੍ਹਾਂ ਦੇ ਕੀਟਾਂ ਦੀ ਰੋਕਥਾਮ ਵਿੱਚ ਕਾਰਗਾਰ ਸਾਬਿਤ ਹੋਇਆ ਹੈ।

ਮੱਛੀ ਦੇ ਕਚਰੇ ਤੋਂ ਪ੍ਰਾਪਤ ਇਹ ਪ੍ਰੋਟੀਨ ਪਸ਼ੂ ਚਾਰਾ ਅਤੇ ਪੌਦਿਆਂ ਦੇ ਲਈ ਪੂਰਕ ਪੋਸ਼ਣ, ਦੋਵਾਂ ਦਾ ਕੰਮ ਦਿੰਦਾ ਹੈ। ਇਹ ਬਹੁਤ ਵਧੀਆ ਖੁਰਾਕ ਹੈ ਕਿਉਂਕਿ ਇਸ ਨਾਲ ਮੱਛੀ ਦੀਆਂ ਅੰਤੜੀਆਂ ਅਤੇ ਸਿਰ ਵਿੱਚ ਪਾਏ ਜਾਣ ਵਾਲੇ ਕਈ ਤਰ੍ਹਾ ਦੇ ਜ਼ਰੂਰੀ ਸਥੂਲ ਪੋਸ਼ਕ ਤੱਤ (ਜਿਵੇਂ N, K, Ca, Mg, P and S) ਅਤੇ ਸੂਖ਼ਮ ਪੋਸ਼ਕ ਤੱਤ (ਜਿਵੇਂ Cl, Fe, B, Mn, Zn, Cu, Mo and Ni) ਮਿਲ ਜਾਂਦੇ ਹਨ।

ਪ੍ਰਯੋਗ ਵਿਧੀ

ਇਸ ਨੂੰ ਪੱਤਿਆਂ ਉੱਪਰ ਛਿੜਕਾਅ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। 100 ਲਿਟਰ ਵਿੱਚ 3 ਤੋਂ 5 ਲਿਟਰ ਮਿਲਾ ਕੇ ਕਿਸੇ ਵੀ ਫ਼ਸਲ ਉੱਪਰ ਸਵੇਰੇ ਜਾਂ ਸ਼ਾਮ ਨੂੰ ਛਿੜਕਾਅ ਕਰੋ। ਇਸ ਨਾਲ ਵਾਧਾ, ਫੁੱਲ ਅਤੇ ਫਲ ਲੱਗਣ ਵਿੱਚ ਫ਼ਾਇਦਾ ਹੋਵੇਗਾ। ਪ੍ਰਤਿ 100 ਲਿਟਰ ਪਾਣੀ 2 ਲਿਟਰ ਮਿਲਾ ਕੇ ਸਿੰਚਾਈ ਵੀ ਕੀਤੀ ਜਾ ਸਕਦੀ ਹੈ। 3 ਤੋਂ 10 ਕਿੱਲੋ ਮੱਛੀ ਤੋਂ ਇੱਕ ਏਕੜ ਲਈ ਘੋਲ ਤਿਆਰ ਹੋ ਜਾਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ