ਪਸ਼ੂਆਂ ਦੀ ਪਹਿਚਾਣ ਕਰਨ ਲਈ ਛੋਟੀ ਉਮਰ(ਪਹਿਲੇ ਹਫ਼ਤੇ) ਹੀ ਦੇ ਕੱਟੜੂ/ਵੱਛੜੂ ਦੇ ਨੰਬਰ ਲਗਾ ਦੇਣੇ ਚਾਹੀਦੇ ਹਨ ਤਾਂ ਜੋ ਪਸ਼ੂ ਦੀ ਪੂਰੀ ਹਿਸਟਰੀ ਤੇ ਰਿਕਾਰਡ ਰੱਖਿਆ ਜਾ ਸਕੇ। ਨੰਬਰ ਲਗਾਉਣ ਲਈ ਬਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਟੈਗ ਆਉਂਦੇ ਹਨ। ਜ਼ਿਆਦਾਤਾਰ ਪਲਾਸਟਿਕ ਦੇ ਟੈਗ ਲਗਾਏ ਜਾਂਦੇ ਹਨ। ਇਹਨਾਂ ਨੂੰ ਇਅਰ ਟੈਗਿੰਗ ਵੀ ਕਹਿ ਦਿੰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਕੰਨ ਨੂੰ ਸਾਫ਼ ਤੇ ਸਪਿਰਟ ਨਾਲ ਕੀਟਾਣੂ ਰਹਿਤ ਕਰੋ ਤੇ ਫਿਰ ਇਸ ਵਿੱਚ ਧਾਤੂ ਜਾਂ ਪਲਾਸਟਿਕ ਦੇ ਟੈਗ ਲਗਾਏ ਜਾਂਦੇ ਹਨ। ਟੈਗ ਲਗਾਉਂਦੇ ਸਮੇਂ ਕੰਨ ਦੀਆਂ ਵੱਡੀਆਂ ਨਾੜੀਆਂ ਨੂੰ ਬਚਾਉਣਾ ਚਾਹੀਦਾ ਹੈ । ਇਹ ਟੈਗ ਤੁਸੀ ਡੇਅਰੀ ਦੇ ਸਮਾਨ ਵਾਲੀ ਦੁਕਾਨ ਤੋਂ ਖਰੀਦ ਸਕਦੇ ਹੋ।
ਨੰਬਰ ਲਗਾੳੇਣ ਦੇ ਫਾਇਦੇ :
1. ਪਸ਼ੂਆਂ ਦੇ ਹਿਸਾਬ ਕਿਤਾਬ ਰੱਖਣ ਲਈ ਤੇ ਸਾਰੇ ਰਿਕਾਰਡ ਨੂੰ ਕਾਪੀ ਵਿੱਚ ਨੋਟ ਕਰਨ ਲਈ ਨੰਬਰਾਂ ਵਾਲੇ ਟੈਗ ਲਗਾਉਣੇ ਬਹੁਤ ਜ਼ਰੂਰੀ ਹਨ।
2. ਬੀਮਾ ਕਰਵਾਉਣ ਲਈ ਵੀ ਪਸ਼ੂਆਂ ਦੇ ਨੰਬਰ ਲੱਗੇ ਹੋਣੇ ਬਹੁਤ ਜ਼ਰੂਰੀ ਹਨ।
3. ਪਸ਼ੂਆਂ ਦੇ ਟੀਕਾ ਭਰਾਉਣ ਦੇ ਰਿਕਾਰਡ ਰੱਖਣਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈ ਸੋ ਇਹ ਰਿਕਾਰਡ ਲਈ ਨੰਬਰ ਲਗਾਉਣੇ ਬਹੁਤ ਜ਼ਰੂਰੀ ਹਨ।
4. ਪਸ਼ੂਆਂ ਦੇ ਦੁੱਧ ਦਾ ਹਿਸਾਬ -ਕਿਤਾਬ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ।
5. ਜੇਕਰ ਜਿਆਦਾ ਪਸ਼ੂਆਂ ਵਿੱਚੋ ਕਿਸੇ ਪਸ਼ੂ ਨੂੰ ਇੱਕ ਥਾਂ ਤੋਂ ਦੂਜੀ ਲੈ ਕੇ ਜਾਣਾ ਹੈ ਤਾਂ ਇਸ ਲਈ ਟੈਗ ਲਗਾ ਕੇ ਨੰਬਰ ਲਗਾਉਣਾ ਵੀ ਬਹੁਤ ਜ਼ਰੂਰੀ ਹੈ।
ਇਸ ਬਲੋਗ ਵਿੱਚ ਤੁਸੀ ਜਾਣਿਆ ਪਸ਼ੂਆਂ ਵਿੱਚ ਇਅਰ ਟੈਗਿੰਗ ਕਰਨ ਦੇ ਲਾਭਾਂ ਬਾਰੇ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।
ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ