ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ । ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ। ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ । ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜ਼ਰੂਰਤ ਹੁੰਦੀ ਹੈ। ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਂਦੀ ਹੈ।
2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ।
3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ।
4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ।
5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ। ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ।
6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ।
7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ । ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ । ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ।
ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ । ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ