ਮੇਥੀ ਦਾ ਪ੍ਰਯੋਗ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਵੇਂ ਕਿ ਤਾਜ਼ੇ ਅਤੇ ਸੁੱਕੇ ਪੱਤਿਆਂ ਦਾ ਪ੍ਰਯੋਗ ਅਤੇ ਬੀਜ ਦੇ ਰੂਪ ਵਿੱਚ ਆਦਿ। ਮੇਥੀ ਇੱਕ ਖੁਸ਼ਬੂਦਾਰ ਮਸਾਲੇ ਦੇ ਨਾਲ- ਨਾਲ ਦਵਾਈ ਦਾ ਕੰਮ ਵੀ ਕਰਦੀ ਹੈ।
1. ਮੇਥੀ ਵਿੱਚ ਉੱਚ ਮਾਤਰਾ ਵਿੱਚ ਚਕਿਤਸਕ ਗੁਣ ਹੁੰਦੇ ਹਨ। ਹੇਠਾਂ ਕੁੱਝ ਬਿਮਾਰੀਆਂ ਦਿੱਤੀਆਂ ਗਈਆ ਹੈ ਜਿਸਦਾ ਇਲਾਜ ਮੇਥੀ ਦੇ ਪੌਦੇ ਨਾਲ ਕੀਤਾ ਜਾ ਸਕਦਾ ਹੈ।
2. ਪੇਟ ਦੀਆਂ ਬਿਮਾਰੀਆਂ: ਮੇਥੀ ਦੇ ਬੀਜਾਂ ਵਿੱਚ ਪੇਟ ਦੀਆਂ ਬਿਮਾਰੀਆਂ ਜਿਵੇਂ ਲਿਵਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।
3. ਕਮਰ ਦਰਦ ਅਤੇ ਗਰਦਨ ਦਰਦ: ਆਯੁਰਵੈਦਿਕ ਦੇ ਡਾਕਟਰ ਕਮਰ ਦਰਦ, ਗਰਦਨ ਦਰਦ ਅਤੇ ਹੱਡੀਆਂ ਦੇ ਦਰਦ ਲਈ ਮੇਥੀ ਦੇ ਬੀਜ ਲੈਣ ਦੀ ਸਲਾਹ ਦਿੰਦੇ ਹਨ। ਇਹ ਬਿਮਾਰੀਆਂ ਦੇ ਲਈ 1 ਗ੍ਰਾਮ ਮੇਥੀ ਦੇ ਬੀਜਾਂ ਦਾ ਪਾਊਡਰ, ਸੁੰਡ ਅਤੇ ਗੁੜ ਨੂੰ ਹਲਕੇ ਗਰਮ ਪਾਣੀ ਵਿੱਚ ਦਿਨ ਵਿੱਚ 2 ਜਾਂ 3 ਵਾਰ ਲਓ।
4. ਸ਼ੂਗਰ: ਸ਼ੂਗਰ ਦੇ ਮਰੀਜ਼ ਵੀ ਮੇਥੀ ਦੇ ਬੀਜ ਦਾ ਇੱਕ ਛੋਟਾ ਚਮਚ ਸਵੇਰ ਦੇ ਸਮੇਂ ਦਿਨ ਵਿੱਚ ਇੱਕ ਵਾਰ ਲੈ ਸਕਦੇ ਹਨ। ਇਸ ਨਾਲ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮੱਦਦ ਮਿਲੇਗੀ।
6. ਸਾਵਧਾਨੀਆਂ: ਮੇਥੀ ਦੇ ਬੀਜਾਂ ਦੀ ਤਸੀਰ ਗਰਮ ਹੋਣ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਅਤੇ ਹੈਮੋਰਾਈਜਸ ਦੇ ਮਰੀਜਾਂ ਦੇ ਲਈ ਹਾਨੀਕਾਰਕ ਹੁੰਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ