ਕੁੱਝ ਇਲਾਕਿਆ ਵਿੱਚ ਇਹ ਕੀੜਾ ਭਿਆਨਕ ਹੁੰਦਾ ਹੈ।ਇਸ ਦੀਆਂ ਭੁੰਡੀਆਂ ਜੂਨ -ਜੁਲਾਈ ਵਿੱਚ ਪਹਿਲੇ ਮੀਂਹ ਨਾਲ ਮਿੱਟੀ ਵਿੱਚੋਂ ਨਿਕਲਦੀਆਂ ਹਨ। ਇਹ ਭੁੰਡੀਆਂ ਨੇੜੇ ਤੇੜੇ ਦੇ ਦਰੱਖਤਾਂ ਜਿਵੇਂ ਕਿ ਬੇਰ, ਅਮਰੂਦ, ਅੰਗੂਰਾਂ ਦੀਆਂ ਵੇਲਾਂ ਅਤੇ ਬਦਾਮ ਆਦਿ ਉੱਤੇ ਇਕੱਠੇ ਹੁੰਦੇ ਹਨ ਅਤੇ ਇਨ੍ਹਾਂ ਦੇ ਪੱਤੇ ਰਾਤ ਸਮੇਂ ਖਾਦੀਆਂ ਹਨ। ਇਹ ਮਿੱਟੀ ਵਿੱਚ ਆਂਡੇ ਦਿੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਨਿਕਲੇ ਚਿੱਟੇ ਸੁੰਡ ਮੂੰਗਫਲੀ ਦੀਆਂ ਛੋਟੀਆਂ ਜੜ੍ਹਾਂ ਜਾਂ ਜੜ੍ਹਾਂ ਦੇ ਵਾਲਾਂ ਨੂੰ ਖਾਂਦੇ ਹਨ। ਫਿਰ ਪ੍ਰਭਾਵਿਤ ਪੌਦੇ ਪੀਲੇ ਹੋਕੇ ਮੁਰਝਾ ਜਾਂਦੇ ਹਨ ਅਤੇ ਅਖੀਰ ਵਿੱਚ ਸੁੱਕ ਜਾਂਦੇ ਹਨ।
ਇਸਦੀ ਰੋਕਥਾਮ ਲਈ 200 ਗ੍ਰਾਮ ਸੈਵਿਨ/ ਹੈਕਸਾਵਿਨ 50 ਘੁਲਣਸ਼ੀਲ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਉੱਪਰ ਲਿਖੇ ਦਰੱਖਤਾਂ ਤੇ ਛਿੜਕਾਅ ਕਰੋ। ਇਹ ਛਿੜਕਾਅ ਹਰ ਮੀਂਹ ਪਿੱਛੋਂ ਜੁਲਾਈ ਦੇ ਅੱਧ ਤੱਕ ਕਰੋ। 4 ਕਿਲੋ ਥਿਮਟ 10 ਜੀ ਜਾਂ 13 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਮਿੱਟੀ ਵਿੱਚ ਬਿਜਾਈ ਸਮੇਂ ਜਾਂ ਬਿਜਾਈ ਤੋਂ ਪਹਿਲਾ ਮਿਲਾਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ