ਗਾਵਾਂ ਅਤੇ ਮੱਝਾਂ ਦੀ ਉਮਰ ਦਾ ਪਤਾ ਉਨਾਂ ਦੇ ਦੰਦਾਂ ਤੋਂ ਹੀ ਲਗਾਇਆ ਜਾ ਸਕਦਾ ਹੈ ਜਾਂ ਫਿਰ ਸਿੰਗਾਂ ਤੇ ਪਏ ਹੋਏ ਛੱਲਿਆਂ ਤੋਂ ਲਗਾਇਆ ਜਾਂਦਾ ਹੈ। ਪਸ਼ੂਆਂ ਦੇ ਦੰਦ ਤਿੰਨ ਤਰ੍ਹਾਂ ਦੇ ਹੁੰਦੇ ਹਨ।
1. ਮੂਹਰਲੇ ਦੰਦ
2. ਜਾੜਾਂ
3. ਸੂਏ
ਕੱਟੜੂ/ਵੱਛੜੂ ਦੇ ਜਨਮ ਸਮੇਂ ਹੇਠਲੇ ਜਬਾੜੇ ਤੇ ਆਰਜੀ ਦੰਦ ਹੁੰਦੇ ਹਨ, ਇੱਕ ਹਫ਼ਤੇ ਮਗਰੋਂ ਇਹ ਚਾਰ ਹੋ ਜਾਂਦੇ ਹਨ ਅਤੇ ਚਾਰ ਹਫ਼ਤਿਆਂ ਮਗਰੋਂ ਇਹਨਾਂ ਦੀ ਗਿਣਤੀ ਅੱਠ ਹੋ ਜਾਂਦੀ ਹੈ।
• ਢਾਈ ਸਾਲ ਤੱਕ ਅਗਲੇ ਪੱਕੇ ਦੰਦ ਪੂਰੀ ਤਰ੍ਹਾਂ ਨਾਲ ਨਿੱਕਲ ਆਉਂਦੇ ਹਨ ਤੇ ਪੰਜ ਸਾਲ ਦੀ ਉਮਰ ਵਿੱਚ ਅਗਲੇ ਪੱਕੇ ਅੱਠ ਦੰਦ ਨਿੱਕਲ ਆਉਂਦੇ ਹਨ।
• ਪੰਜਾਂ ਸਾਲਾਂ ਦੀ ਉਮਰ ਤੋਂ ਮਗਰੋਂ ਪਸ਼ੂ ਦੀ ਉਮਰ ਦਾ ਅਨੁਮਾਨ ਦੰਦਾਂ ਦੀ ਘਸਾਈ ਆਦਿ ਤੋਂ ਲਗਾਇਆ ਜਾਂਦਾ ਹੈ।
• ਸੱਤਵੇਂ ਸਾਲ ਅੱਧੇ ਅੱਧੇ ਦੰਦ ਘਸ ਜਾਂਦੇ ਹਨ ਤੇ ਦਸਵੇਂ ਸਾਲ ਸਿਰਫ਼ ਜਾੜਾਂ ਹੀ ਦਿ਼ਖਾਈ ਦਿੰਦੀਆ ਹਨ।
• ਤੇਰ੍ਹਵੇਂ ਤੋਂ ਸੋਲਵੇ ਸਾਲ ਤੱਕ ਸਿਰਫ਼ ਦੰਦਾਂ ਦੇ ਨਾ-ਮਾਤਰ ਨਿਸ਼ਾਨ ਹੀ ਦਿ਼ਖਾਈ ਦਿੰਦੇ ਹਨ।
• ਜੇਕਰ ਪਸ਼ੂਆਂ ਦੀ ਉਮਰ ਸਿੰਗਾਂ ਤੇ ਪਏ ਹੋਏ ਛੱਲਿਆਂ ਤੋਂ ਲਗਾਉਣਾ ਹੋਵੇ ਤਾਂ ਉਸ ਅਨੁਸਾਰ ਜਦੋਂ ਪਸ਼ੂ ਦੀ ਉਮਰ ਦੋ ਸਾਲ ਦੀ ਹੁੰਦੀ ਹੈ ਤਾਂ ਸਿੰਗਾਂ ਤੇ ਪਹਿਲਾਂ ਛੱਲਾਂ ਦਿਖਾਈ ਦਿੰਦਾ ਹੈ । ਫਿਰ ਇੱਕ ਸਾਲ ਬਾਅਦ ਸਿੰਗ ਤੇ ਇੱਕ ਹੋਰ ਛੱਲਾਂ ਪੈ ਜਾਂਦਾ ਹੈ। ਉਦਾਹਰਨ ਦੇ ਤੌਰ ‘ਤੇ ਜੇਕਰ ਇੱਕ ਮੱਝ ਦੇ ਸਿੰਗ ਤੇ ਚਾਰ ਛੱਲੇ ਦਿਖਾਈ ਦੇਣ ਤਾਂ ਉਸ ਦੀ ਉਮਰ ਤਕਰੀਬਨ ਪੰਜ ਸਾਲ ਦੀ ਹੋ ਸਕਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ