ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਲਾਲ ਪਿਆਜ਼ ਖਾਣ ਦੇ ਕਿੰਨੇ ਫਾਇਦੇ ਹਨ। ਮੰਨਿਆ ਜਾਂਦਾ ਹੈ ਕਿ ਪਿਆਜ਼ ਨਾਲ ਦਮੇ ਵਰਗੀ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਦਮੇ ਦਾ ਦੇਸੀ ਇਲਾਜ ਚਾਹੁੰਦੇ ਹੋ ਤਾਂ ਲਾਲ ਪਿਆਜ਼ ਬੜੇ ਕੰਮ ਦੀ ਚੀਜ਼ ਹੈ। ਲਾਲ ਪਿਆਜ਼ ਵਿੱਚ ਥਿਓਸਲਫਿਨੇਟ ਦਾ ਇੱਕ ਅਜਿਹਾ ਕੰਪਾਊਂਡ ਹੈ, ਜੋ ਸੰਕਰਮਣ ਨਾਲ ਲੜਦਾ ਹੈ ਅਤੇ ਕਈ ਹੋਰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਪਿਆਜ਼ ਵਿੱਚ ਮੌਜੂਦ ਕੰਪਾਊਡ ਦਮੇ ਵਰਗੀ ਐਲਰਜੀ ਨਾਲ ਵੀ ਲੜ ਸਕਦਾ ਹੈ।
ਦਮੇ ਨੂੰ ਦੂਰ ਭਜਾਉਣ ਦਾ ਤਰੀਕਾ
• ਅੱਧਾ ਕਿਲੋ ਪਿਆਜ਼
• 6-8 ਚਮਚ ਸ਼ਹਿਦ
• 300 ਗ੍ਰਾਮ ਡਾਰਕ ਬਰਾਊਨ ਸ਼ੂਗਰ
• 2 ਨਿੰਬੂ
• 5 ਤੋਂ 6 ਗਲਾਸ ਪਾਣੀ
ਇਸ ਤਰ੍ਹਾਂ ਬਣਾਓ ਮਿਸ਼ਰਣ
• ਇੱਕ ਬਰਤਨ ਵਿੱਚ ਖੰਡ ਪਾਓ ਅਤੇ ਗੈਸ ਬਾਲ ਕੇ ਉਦੋਂ ਤੱਕ ਹਿਲਾਓ, ਜਦੋਂ ਤੱਕ ਇਹ ਪਿਘਲਣੀ ਸ਼ੁਰੂ ਨਾ ਹੋ ਜਾਵੇ।
• ਉਸ ਤੋਂ ਬਾਅਦ ਕੱਟੇ ਹੋਏ ਪਿਆਜ਼ ਅਤੇ ਪਾਣੀ ਪਾਓ। ਚੰਗੀ ਤਰ੍ਹਾਂ ਹਿਲਾਓ।
• ਇਸਨੂੰ ਉਦੋ ਤੱਕ ਤੇਜ਼ ਅੱਗ ‘ਤੇ ਉਬਾਲੋ, ਜਦੋਂ ਤੱਕ ਪਾਣੀ ਇੱਕ-ਤਿਹਾਈ ਨਾ ਰਹਿ ਜਾਵੇ। ਫਿਰ ਗੈਸ ਬੰਦ ਕਰ ਦਿਓ ਅਤੇ ਇਸਨੂੰ ਠੰਡਾ ਹੋਣ ਦਿਓ।
• ਫਿਰ ਇਸ ਵਿੱਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ।
• ਪ੍ਰਯੋਗ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਕੱਚ ਦੇ ਜਾਰ ਵਿੱਚ ਰੱਖੋ।
• ਖਾਣਾ ਖਾਣ ਤੋਂ ਪਹਿਲਾਂ ਨੌਜਵਾਨ ਇਸਦਾ ਇੱਕ ਵੱਡਾ ਚਮਚ ਅਤੇ ਬੱਚੇ ਇੱਕ ਛੋਟਾ ਚਮਚ ਲੈ ਸਕਦੇ ਹਨ। ਇਸਨੂੰ ਉਦੋ ਤੱਕ ਲਓ, ਜਦੋਂ ਤੱਕ ਦਮੇ ਦੇ ਸਾਰੇ ਲੱਛਣ ਗਾਇਬ ਨਾ ਹੋ ਜਾਣ।
• ਇਸ ਤੋਂ ਇਲਾਵਾ ਦਮੇ ਦੇ ਮਰੀਜ਼ ਇਸਨੂੰ ਕੱਚਾ ਜਾਂ ਫਿਰ ਸਬਜ਼ੀ ਦੇ ਰੂਪ ਵਿੱਚ ਖਾ ਸਕਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ