ਜੇਕਰ ਤੁਹਾਡੇ ਘਰ ਦੇ ਬਗੀਚੇ ਵਿੱਚ ਬਹੁਤ ਸਾਰੀ ਘਾਹ ਉੱਗ ਗਈ ਹੈ ਅਤੇ ਉਸਨੂੰ ਹਰ ਵਾਰ ਕੱਟਣ ਨਾਲ ਵੀ ਕੋਈ ਫਾਇਦਾ ਨਹੀਂ ਕਿਉਂਕਿ ਉਹ ਦੁਬਾਰਾ ਉੱਗ ਆਉਂਦੀ ਹੈ। ਇਸ ਦੌਰਾਨ ਤੁਹਾਨੂੰ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ ਜੋ ਉਸਨੂੰ ਜੜ ਤੋਂ ਹੀ ਖਤਮ ਕਰ ਦੇਵੇ । ਇਸ ਘਾਹ ਦੀਆਂ ਜੜਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਇਹਨਾਂ ਨੂੰ ਖਿੱਚ ਕੇ ਵੀ ਇਹ ਖਤਮ ਨਹੀਂ ਹੁੰਦੀਆਂ ਤੇ ਦੁਬਾਰਾ ਉੱਗ ਆਉਂਦੀਆਂ ਹਨ। ਅੱਜ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕਿ ਕਿਵੇਂ ਕੁਦਰਤੀ ਤਰੀਕੇ ਨਾਲ ਬਗੀਚੇ ਦੇ ਘਾਹ ਫੂਸ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ।
ਅਖਬਾਰ : ਤੁਹਾਨੂੰ ਕੁੱਝ ਅਜੀਬ ਲੱਗ ਰਿਹਾ ਹੋਣਾ ਪਰ ਇਹ ਸਹੀ ਹੈ, ਜੇਕਰ ਘਾਹ ਦੇ ਉੱਪਰ ਅਖਬਾਰ ਨੂੰ ਇਕੱਠਾ ਕਰਕੇ ਮੋਟੀ ਤਹਿ ਬਣਾਕੇ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਨਹੀਂ ਹੋਵੇਗਾ ਤੇ ਉਹ ਸੁੱਕ ਜਾਵੇਗੀ।
ਸਿਰਕਾ : ਜੇਕਰ ਸਿਰਕੇ ਦੀ ਵਰਤੋਂ ਘਾਹ ਨੂੰ ਖਤਮ ਕਰਨ ਲਈ ਕੀਤੀ ਜਾਵੇ ਤਾਂ ਘਾਹ ਜੜ ਤੋਂ ਖਤਮ ਹੋ ਜਾਵੇਗੀ। ਇਸ ਦੇ ਲਈ ਇੱਕ ਜੱਗ ਪਾਣੀ ਲਵੋ, ਉਸ ਵਿੱਚ ਇੱਕ ਕੱਪ ਸਿਰਕਾ ਪਾਓ ਅਤੇ ਘਾਹ ਨੂੰ ਪੁੱਟਣ ਤੋਂ ਬਾਅਦ ਉਸ ਜਗ੍ਹਾਂ ‘ਤੇ ਇਸ ਪਾਣੀ ਨੂੰ ਪਾ ਦਿਓ। ਇਸ ਤੋਂ ਬਾਅਦ ਘਾਹ ਨਹੀਂ ਉੱਗੇਗੀ। ਇਸ ਤਰ੍ਹਾਂ ਦੋ ਵਾਰ ਕਰਨ ਨਾਲ ਉਥੋਂ ਖਰਪਤਵਾਰ ਘੱਟ ਜਾਵੇਗੀ।
ਮਿੱਠਾ ਸੋਡਾ : ਘਾਹ ਦੇ ਉੱਪਰ ਮਿੱਠਾ ਸੋਡਾ ਪਾ ਦਿਓ। ਇਸਨੂੰ ਪਾਉਣ ਨਾਲ ਘਾਹ ਝੁਲਸ ਜਾਵੇਗੀ ਅਤੇ ਤੁਹਾਡੇ ਬਗੀਚੇ ਦੀ ਮਿੱਟੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚੇਗਾ। ਗਰਮੀਆਂ ਦੇ ਦਿਨਾਂ ਵਿੱਚ ਉੱਗਣ ਵਾਲੀ ਘਾਹ ਤੇ ਹਮੇਸ਼ਾ ਮਿੱਠਾ ਸੋਡਾ ਛਿੜਕਣਾ ਚਾਹੀਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ