ਇਹ ਕਿਉਂ ਜ਼ਰੂਰੀ ਹੈ?
ਜਦੋਂ ਬੀਜ ਦੇ ਪੁੰਗਰਣ ਦੀ ਪਰਖ ਘੱਟ ਤੋਂ ਘੱਟ ਬਿਜਾਈ ਦੇ ਇੱਕ ਹਫਤੇ ਪਹਿਲਾਂ ਜ਼ਰੂਰ ਕਰ ਲਓ। ਤਾਂ ਕਿ ਜੇਕਰ ਤੁਸੀਂ ਬੀਜ ਬਦਲਣਾਂ ਜਾਂ ਵਧਾਉਣਾ ਹੋਵੇ ਤਾਂ ਤੁਸੀਂ ਸਹੀ ਸਮੇਂ ‘ਤੇ ਫੈਸਲਾ ਲੈ ਸਕੋ। 60 ਤੋਂ 70 ਤੱਕ ਪੁੰਗਰਣ ਹੁੰਦਾ ਹੈ। ਤਾਂ ਤੁਸੀਂ ਬਿਜਾਈ ਵਿੱਚ ਥੋੜ੍ਹੀ ਮਾਤਰਾ ਵਧਾ ਦਿਓ। ਜੇਕਰ ਤੁਹਾਡੇ ਬੀਜ 50 ਜਾਂ ਉਸ ਤੋਂ ਘੱਟ ਹੈ ਤਾਂ ਤੁਸੀਂ ਬੀਜ ਬਦਲ ਲਓ ਤਾਂ ਕਿ ਪੈਦਾਵਾਰ ਵਿੱਚ ਤੁਹਾਨੂੰ ਨੁਕਸਾਨ ਨਾਂ ਹੋਵੇ।
ਇੱਥੇ ਅਸਾਨ ਅਤੇ ਘਰੇਲੂ ਬੀਜ ਪੁੰਗਰਣ ਵਿਧੀਆਂ ਦੀ ਵਰਤੋਂ ਕਰਕੇ ਬੀਜ ਦੀ ਪਰਖ ਕਰੋ।
ਅਖਬਾਰ ਬੀਜ ਪੁੰਗਰਨ ਵਿਧੀ:
ਇਹ ਬਹੁਤ ਹੀ ਵਧੀਆ ਅਤੇ ਸਰਲ ਵਿਧੀ ਹੈ। ਇਸ ਵਿੱਚ ਤੁਸੀਂ ਚਾਰ ਪਰਤ ਵਿੱਚ ਇੱਕ ਅਖਬਾਰ ਲਓ, ਫਿਰ ਉਸ ਨੂੰ ਦੱਸੇ ਗਏ ਤਰੀਕੇ ਨਾਲ ਤਿੰਨ ਜਾਂ ਚਾਰ ਬਰਾਬਰ ਹਿੱਸਿਆਂ ਵਿੱਚ ਮੋੜ ਲਓ। ਫਿਰ ਉਸ ਵਿੱਚ ਬਿਨਾਂ ਛਾਣੇ ਬੀਜਾਂ ਨੂੰ ਕਤਾਰ ਬਣਾ ਕੇ ਵਿਛਾ ਦਿਓ। ਫਿਰ ਉਸ ਦੇ ਦੋਨੋਂ ਮੂੰਹਾਂ ਨੂੰ ਧਾਗੇ ਨਾਲ ਹਲਕਾ ਜਿਹਾ ਬੰਨੋ ਤਾਂ ਕਿ ਦਾਣੇ ਹੇਠਾਂ ਨਾ ਡਿੱਗਣ, ਫਿਰ ਉਨ੍ਹਾਂ ਨੂੰ ਪਾਣੀ ਨਾਲ ਭਰੇ ਹੋਏ ਬਰਤਨ ਵਿੱਚ 1 ਜਾਂ 2 ਮਿੰਟ ਤੱਕ ਰੱਖੋ ਤਾਂ ਕਿ ਪੇਪਰ ਪੂਰੀ ਤਰ੍ਹਾਂ ਨਾਲ ਗਿੱਲਾ ਹੋ ਜਾਵੇ। ਫਿਰ ਤੁਸੀਂ ਉਸ ਨੂੰ ਲਿਫਾਫੇ ਵਿੱਚ ਭਰ ਕੇ ਮੂੰਹ ਬੰਨ੍ਹ ਕੇ ਛਾਂ ਵਾਲੀ ਥਾਂ ‘ਤੇ ਰੱਖ ਦਿਓ। ਚਾਰ-ਪੰਜ ਦਿਨ ਬਾਅਦ ਉਸ ਨੂੰ ਖੋਲ੍ਹ ਕੇ ਦੇਖੋ ਉਸ ਵਿੱਚ ਕਿੰਨੇ ਦਾਣੇ ਪੁੰਗਰੇ ਹਨ। ਇਨ੍ਹਾਂ ਦਾਣਿਆਂ ਤੋਂ ਤੁਸੀਂ ਪੁੰਗਰਣ ਦਾ ਪ੍ਰਤੀਸ਼ਤ ਕੱਢ ਲਓ।
(ਇਹ ਤਰੀਕਾ ਝੋਨੇ ਲਈ ਨਹੀਂ ਵਰਤਿਆ ਜਾ ਸਕਦਾ)
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ