1. ਫਲਾਂ ਵਾਲੇ ਪੌਦੇ ਖਰੀਦਣ ਲਈ ਕਿਸੇ ਭਰੋਸੇਮੰਦ ਨਰਸਰੀ (ਪੌਦਸ਼ਾਲਾ) ਤੋਂ ਖੁਦ ਜਾ ਕੇ ਪੌਦੇ ਖਰੀਦੋ।
2. ਇਹ ਧਿਆਨ ਰੱਖੋ ਕਿ ਪੌਦਿਆਂ ਦੀ ਔਸਤਨ ਲੰਬਾਈ ਠੀਕ ਹੋਵੇ ਅਤੇ ਕਲਮ ਬੰਨਣ ਤੋਂ ਬਾਅਦ ਪੌਦਾ ਨਰਸਰੀ ਵਿੱਚ ਘੱਟੋ-ਘੱਟ ਇੱਕ ਸਾਲ ਤੱਕ ਰੱਖਿਆ ਗਿਆ ਹੋਵੇ।
3. ਪੌਦੇ ਦਾ ਕਲਮ-ਜੋੜ ਚਿਕਨਾ, ਚੰਗੀ ਤਰ੍ਹਾਂ ਜੁੜਿਆ ਹੋਇਆ ਅਤੇ ਪੌਦਾ ਰੋਗ-ਮੁਕਤ ਹੋਣਾ ਚਾਹੀਦਾ ਹੈ।
4. ਪੌਦੇ ਨੂੰ ਮਿੱਟੀ ‘ਚੋਂ ਕੱਢਦੇ ਸਮੇਂ ਧਿਆਨ ਰੱਖੋ ਕਿ ਜੜ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਾ ਪਹੁੰਚੇ।
5. ਸਦਾਬਹਾਰ ਪੌਦਿਆਂ ਨੂੰ ਵਰਖਾ ਦੇ ਦਿਨਾਂ ਵਿੱਚ ਮਿੱਟੀ ਸਮੇਤ ਹੀ ਬਾਹਰ ਕੱਢੋ।
6. ਨਰਸਰੀ ਤੋਂ ਪੌਦਾ ਕੱਢਣ ਤੋਂ ਬਾਅਦ ਜੜ੍ਹਾਂ ਨਾਲ ਲੱਗੀ ਮਿੱਟੀ ਚੰਗੀ ਤਰ੍ਹਾਂ ਬੰਨ੍ਹ ਲਓ ਤਾਂ ਜੋ ਆਵਾਜਾਈ ਸਮੇਂ ਮਿੱਟੀ ਜੜ੍ਹਾਂ ਨਾਲੋਂ ਵੱਖ ਨਾ ਹੋਵੇ ਅਤੇ ਜੜ੍ਹਾਂ ਨੂੰ ਹਵਾ ਨਾ ਲੱਗੇ।
7. ਜੇਕਰ ਪੌਦਿਆਂ ਨੂੰ ਲੰਬੀ ਦੂਰੀ ਵਾਲੇ ਸਥਾਨਾਂ ‘ਤੇ ਲਿਜਾਣਾ ਹੋਵੇ ਤਾਂ ਰਸਤੇ ਵਿੱਚ ਲੋੜ ਅਨੁਸਾਰ ਪਾਣੀ ਛਿੜਕਦੇ ਰਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ